ਸ੍ਰੀ ਫਤਿਹਗੜ੍ਹ ਸਾਹਿਬ : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਇੱਕ ਪਰਿਵਾਰ ਵੱਲੋਂ ਆਪਣੀ ਬੇਟੀ ਦੀ ਮੌਤ ਦੇ ਇਨਸਾਫ ਨੂੰ ਲੈ ਕੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਦਰਅਸਲ ਪਰਿਵਾਰ ਦੀ ਜਵਾਨ ਧੀ ਮੌਤ ਹੋਈ ਹੈ। ਕਿਹਾ ਜਾ ਰਿਹਾ ਕਿ ਲੜਕੀ ਦੀ ਮੌਤ ਹਾਦਸੇ ਵਿਚ ਹੋਈ ਪਰ ਪਰਿਵਾਰ ਦਾ ਦੋਸ਼ ਹੈ ਕਿ ਇਹ ਹਾਦਸਾ ਨਹੀਂ ਬਲਕਿ ਕਤਲ ਹੈ। ਜਾਣਕਾਰੀ ਦਿੰਦੇ ਹੋਏ ਰੋਂਦੇ ਕੁਰਲਾਉਂਦੇ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਮ੍ਰਿਤਕ ਲੜਕੀ ਦੇ ਮਾਤਾ ਪਿਤਾ ਨੇ ਕਿਹਾ ਕਿ ਉਹਨਾਂ ਦੀ ਬੱਚੀ ਦੀ ਮੌਤ ਦੀ ਸ਼ਿਕਾਇਤ ਉਹਨਾਂ ਅਮਲੋਹ ਪੁਲਿਸ ਨੂੰ ਦਿੱਤੀ ਪਰ ਉਹਨਾਂ ਦੀ ਸੁਣਵਾਈ ਨਹੀਂ ਹੋਈ। ਪਰਿਵਾਰ ਦਾ ਕਹਿਣਾ ਹੈ ਕਿ ਜਿੰਨਾ ਨੇ ਲੜਕੀ ਦਾ ਕਤਲ ਕੀਤਾ ਓਹਨਾ ਨੂੰ ਪੁਲਿਸ ਇਨਸਾਫ ਨਹੀਂ ਦੇ ਰਹੀ। ਬਲਕਿ ਉਹ ਦੋਸ਼ੀਆਂ ਨਾਲ ਰਲ ਕੇ ਮਾਮਲਾ ਦਬਾਉਣ ਦੇ ਦੋਸ਼ ਲਗਾਏ।
ਮੌਤ ਨੂੰ ਐਕਸੀਡੈਂਟ ਦੱਸਿਆ ਜਾ ਰਿਹਾ: ਇਸ ਮੌਕੇ ਮੌਜੂਦ ਮ੍ਰਿਤਕ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਦਾ ਨੇਹਾ ਹੈ। ਜੋ ਹਸਪਤਾਲ ਦੇ ਬਾਹਰ ਰੋਟੀ ਲੈਣ ਦੇ ਲਈ ਆਈ ਸੀ। ਕਿਉਕਿ ਉਹਨਾਂ ਦਾ ਇਲਾਜ ਖੰਨਾ ਵਿਖੇ ਚਲ ਰਿਹਾ ਸੀ। ਉਹਨਾਂ ਨੂੰ ਬੇਟੀ ਦੀ ਮੌਤ ਬਾਰੇ ਕੁਝ ਨਹੀਂ ਦੱਸਿਆ ਗਿਆ। ਉਥੇ ਹੀ ਮ੍ਰਿਤਕ ਲੜਕੀ ਦੇ ਪਿਤਾ ਬੂਟਾ ਖਾਨ ਨੇ ਦੱਸਿਆ ਕਿ ਉਹ ਪਿੰਡ ਦਰਗਾਪੁਰ ਜਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਬੇਟੀ ਦੀ ਮੌਤ ਨੂੰ ਐਕਸੀਡੈਂਟ ਦੱਸਿਆ ਜਾ ਰਿਹਾ ਪਰ ਇਹ ਇਕ ਕਤਲ ਹੈ। ਜਿਸਦਾ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ।
ਐਸਐਸਪੀ ਦਫਤਰ ਬਾਹਰ ਧਰਨਾ : ਬੂਟਾ ਖਾਨ ਨੇ ਕਿਹਾ ਕਿ ਇਸ ਬਾਰੇ ਉਹਨਾਂ ਸਵੇਰੇ ਦੱਸਿਆ ਗਿਆ ਹੈ ਕਿ ਕੁੜੀ ਦਾ ਕਤਲ ਹੋ ਗਿਆ। ਉਹਨਾਂ ਨੇ ਕਿਹਾ ਕਿ ਅਮਲੋਹ ਪੁਲਿਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਕਿ ਇਸ ਕਤਲ ਕੇਸ ਨੂੰ ਮਹਿਜ ਇਕ ਐਕਸੀਡੈਂਟ ਕੇਸ ਬਣਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਜਿਸ ਕਰਕੇ ਉਹ ਇਨਸਾਫ ਲੈਣ ਲਈ ਐਸਐਸਪੀ ਦਫਤਰ ਬਾਹਰ ਧਰਨਾ ਦੇ ਰਹੇ ਹਨ।
ਇਹ ਵੀ ਪੜ੍ਹੋ : Hyderabad Cop Dies in Gym: 24 ਸਾਲਾ ਕਾਂਸਟੇਬਲ ਦੀ ਜਿਮ ਵਿਚ ਵਰਕਆਊਟ ਦੌਰਾਨ ਹੋਈ ਮੌਤ
ਫੋਟੋਆਂ ਵਾਇਰਲ ਕਰਨ ਦੀ ਗੱਲ: ਪਿਤਾ ਉਥੇ ਹੀ ਮ੍ਰਿਤਕ ਲੜਕੀ ਨੇਹਾ ਦੇ ਭਰਾ ਸਮੀਰ ਖਾਨ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਨੇਹਾ ਦੀ ਇਕ ਹਰਜੋਤ ਸਿੰਘ ਨਾਮ ਦੇ ਉਕਤ ਲੜਕੇ ਨਾਲ ਦੋਸਤੀ ਸੀ। ਜਿਸ ਨੇ ਮੈਨੂੰ ਬਲੈਕਮੇਲ ਕਰਦੇ ਹੋਏ ਫੋਨ ਕਰਕੇ ਮੇਰੀ ਭੈਣ ਨੇਹਾ ਨੂੰ ਇਕ ਵਾਰ ਮਿਲਾਉਣ ਲਈ ਕਿਹਾ। ਮੈਂ ਉਸਨੂੰ ਲੈ ਗਿਆ ਕਿਉਕਿ ਉਸ ਕੋਲ ਮੇਰੀ ਭੈਣ ਨੇਹਾ ਦੀਆਂ ਫੋਟੋਆਂ ਸਨ, ਜਿਹਨਾਂ ਨੂੰ ਵਾਇਰਲ ਕਰਨ ਦੀ ਗੱਲ ਆਖ ਰਿਹਾ ਸੀ। ਮੈਂ ਆਪਣੀ ਭੈਣ ਉਸ ਕੋਲ ਛੱਡਕੇ ਆ ਗਿਆ ਤੇ ਉਸ ਨੌਜਵਾਨ ਨੇ ਕਿਹਾ ਕਿ ਇਕ ਘੰਟੇ ਬਾਅਦ ਨੇਹਾ ਨੂੰ ਘਰ ਛੱਡਕੇ ਆਵੇਗਾ। ਪਰ ਜਦੋਂ ਉਹ ਘਰ ਨਾ ਪਹੁੰਚੀ ਤਾਂ ਉਹ ਦੇਖਣ ਗਿਆ ਤਾਂ ਖੰਨਾ ਰੋਡ ਕਾਨਪੁਰ ਕੋਲ ਉਹ ਮਰੀ ਹੋਈ ਸੀ ਤੇ ਉਕਤ ਲੜਕਾ ਭੱਜ ਗਿਆ।
ਬਰੀਕੀ ਨਾਲ ਜਾਂਚ: ਇਸ ਮਾਮਲੇ ਸਬੰਧੀ ਫ਼ਤਹਿਗੜ੍ਹ ਸਾਹਿਬ ਦੇ ਐਸ ਪੀ ਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਨੇਹਾ ਦੇ ਭਰਾ ਸਮੀਰ ਖ਼ਾਨ ਨੇ ਉਨ੍ਹਾਂ ਨੂੰ ਇਕ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਭੈਣ ਦਾ ਸਾਜਿਸ਼ ਤਹਿਤ ਕਤਲ ਕੀਤਾ ਗਿਆ ਹੈ। ਜਦੋਂ ਕਿ ਥਾਣਾ ਅਮਲੋਹ ਵਿੱਚ ਮ੍ਰਿਤਕ ਨੇਹਾ ਦੀ ਮੌਤ ਹਾਦਸੇ ਨਾਲ ਹੋਣ ਦਾ ਮਾਮਲਾ ਪਹਿਲਾਂ ਤੋਂ ਹੀ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਲਗਾਏ ਦੋਸ਼ਾਂ ਤਹਿਤ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ।