ਫ਼ਤਹਿਗੜ੍ਹ ਸਾਹਿਬ : ਜਿਲ੍ਹਾ ਫਤਿਹਗੜ੍ਹ ਦੇ ਬਲਾਕ ਅਮਲੋਹ ਸਥਿਤ ਦੇਸ਼ ਭਗਤ ਯੂਨੀਵਰਸਿਟੀ ਦੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਅਤੇ ਯੂਨੀਵਸਿਟੀ ਵਿਚਾਲੇ ਚੱਲ ਰਹੇ ਵਿਵਾਦ ਨੂੰ ਉਸ ਵੇਲੇ ਵਿਰਾਮ ਲੱਗਿਆ ਜਦੋਂ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਪੰਜਾਬ ਸਰਕਾਰ ਦੇ ਆਰਡਰ ਲੈਕੇ ਵਿਆਦਾਰਥੀਆ ਕੋਲ ਪੁੱਜੇ। ਸਰਾਕਰ ਵੱਲੋਂ ਦੇਸ਼ ਭਗਤ ਯੂਨੀਵਰਸਿਟੀ ਦੀ (Action taken at Desh Bhagat University) 5 ਕਰੋੜ ਦੀ ਇਨੋਮੇਟ ਫੰਡ ਜ਼ਬਤ ਕਰਨ ਅਤੇ ਅੱਗੇ ਤੋਂ ਨਰਸਿੰਗ ਕਾਲਜ ਵਿੱਚ ਦਾਖਲੇ ਬੰਦ ਕਰਨ ਦੇ ਹੁਕਮ ਦਿੱਤੇ ਹਨ। ਜਦੋਂ ਕਿ ਰਹਿੰਦੇ ਬੈਚ ਦੀ ਪੜ੍ਹਾਈ ਬੱਚੇ ਇਥੋਂ ਹੀ ਪੂਰੀ ਕਰਨਗੇ।
ਸਿਹਤ ਮੰਤਰੀ ਨੂੰ ਮਿਲਿਆ ਸੀ ਵਫ਼ਦ : ਉਨ੍ਹਾਂ ਕਿਹਾ ਕਿ ਬਾਕੀ ਨਰਸਿੰਗ ਦੇ ਬੱਚਿਆ ਨੂੰ ਦੂਜੇ ਕਾਲਜ ਵਿੱਚ ਸ਼ਿਫਟ ਕੀਤਾ ਜਾਵੇਗਾ, ਜਿਸਦਾ ਪੂਰਾ ਖਰਚ ਕਰੀਬ 10 ਲੱਖ ਰੁਪਏ ਪ੍ਰਤੀ ਬੱਚਾ ਦੇਸ਼ ਭਗਤ ਯੂਨੀਵਰਸਿਟਿ ਨੂੰ ਦੇਣਾ ਪਵੇਗਾ। ਵਿਧਾਇਕ ਗੈਰੀ (Constituency MLA Gurinder Singh Gary) ਨੇ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੀਤੀ ਕੱਲ੍ਹ ਵਿਦਿਆਰਥੀਆਂ ਦਾ ਵਫਦ ਆਪਣੀਆਂ ਸਮੱਸਿਆ ਲੈਕੇ ਸਿਹਤ ਮੰਤਰੀ ਨੂੰ ਮਿਲਿਆ ਸੀ ਜਿਨ੍ਹਾਂ ਨੇ ਵਿਦਿਆਰਥੀਆਂ ਦੀਆ ਮੁਸ਼ਕਿਲਾਂ ਨੂੰ ਸੁਣੀਆਂ ਅਤੇ ਯੂਨੀਵਰਸਿਟੀ ਖਿਲਾਫ ਸਖ਼ਤ ਐਕਸ਼ਨ ਲਿਆ।
ਵਿਧਾਇਕ ਨੇ ਕਿਹਾ ਕਿ ਬੱਚਿਆ ਖਿਲਾਫ ਦਰਜ ਐੱਫ਼ਆਈਆਰ ਜਲਦ ਖਾਰਜ ਕੀਤੀ ਜਾਵੇਗੀ ਜਦੋਂਕਿ ਯੂਨੀਵਰਸਿਟੀ ਖਿਲਾਫ ਦਰਜ ਮਾਮਲੇ ਉੱਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਓਥੇ ਹੀ ਇਸ ਮੌਕੇ ਵਿਧਾਇਕ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਦੌਰਾਨ ਵੀ ਦੇਸ਼ ਭਗਤ ਯੂਨੀਵਰਸਿਟੀ ਵਲੋਂ ਘੱਪਲੇ ਕੀਤੇ ਜਾਂਦੇ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਯੂਨੀਵਰਸਿਟੀ ਉੱਤੇ 24 ਘੰਟ ਦੇ ਵਿੱਚ ਐਕਸ਼ਨ ਹੋਇਆ ਹੈ। ਜੋਕਿ ਇਕ ਵੱਡਾ ਫੈਸਲਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬੱਚਿਆਂ ਦੇ ਭਵਿੱਖ ਨਾਲ ਕਿਸੇ ਨੂੰ ਵੀ ਖਿਲਵਾੜ ਨਹੀ ਕਰਨ ਦਿੱਤਾ ਜਾਵੇਗਾ।
- Paperless Punjab Vidhan Sabha: ਅੱਜ ਤੋਂ 2 ਦਿਨਾਂ ਟ੍ਰੈਨਿੰਗ ਵਰਕਸ਼ਾਪ ਸ਼ੁਰੂ, ਮੁੱਖ ਮੰਤਰੀ ਮਾਨ ਨੇ ਕੀਤਾ ਉਦਘਾਟਨ
- Lawrence Bisnoi Gang took responsibility : ਗੈਂਗਸਟਰ ਸੁੱਖਾ ਦੁਨੇਕੇ ਦੇ ਕਤਲ ਦੀ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ, ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤਾ ਖੁਲਾਸਾ
- Hindu Forum against Pannu : ਕੈਨੇਡਾ 'ਚ ਹਿੰਦੂ ਫੋਰਮ ਨੇ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਖਿਲਾਫ ਖੋਲ੍ਹਿਆ ਮੋਰਚਾ
ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਭਗਤ ਯੂਨੀਵਰਸਿਟੀ ਵਿੱਚ ਨਰਸਿੰਗ ਦੇ ਕੋਰਸ ਦੇ ਲਈ ਦਾਖਲੇ ਬੰਦ ਕੀਤੇ ਗਏ ਹਨ। ਇਥੇ ਨਰਸਿੰਗ ਕਰਨ ਵਾਲਾ ਕੋਈ ਵੀ ਵਿਦਿਆਰਥੀ ਦਾਖਲਾ ਨਹੀ ਲੈ ਸਕਦਾ। ਵਿਧਾਇਕ ਨੇ ਕਿਹਾ ਕਿ ਜੋ ਵਿਦਿਆਰਥੀਆ ਦੀਆ ਮੰਗਾਂ ਸਨ ਉਹਨਾਂ ਨੂੰ ਮੰਨ ਲਿਆ ਗਿਆ ਹੈ। ਉਥੇ ਹੀ ਵਿਦਿਅਰਥੀਆਂ ਨੇ ਖੁਸ਼ੀ ਜ਼ਾਹਿਰ ਕਰਦੇ ਸਰਕਾਰ ਅਤੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਉਹ ਇਨਸਾਫ ਲੈਣ ਲਈ ਪਿਛਲੇ ਕਈ ਦਿਨ ਤੋਂ ਧਰਨਾ ਦੇ ਰਹੇ ਸਨ।