ਸ੍ਰੀ ਫ਼ਤਹਿਗੜ੍ਹ ਸਾਹਿਬ: ਪਿੰਡ ਖੁਮਣਾ 'ਚ ਐਨ.ਜੀ.ਓ ਰਾਊਂਡ ਟੇਬਲ ਚੰਡੀਗੜ੍ਹ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਚਾਰ ਕਮਰਿਆਂ ਦੀ ਉਸਾਰੀ ਕਰਵਾਈ ਗਈ।
ਇਸ ਮੌਕੇ ਐਨ.ਜੀ.ਓ ਦੇ ਕਨਵੀਨਰ ਹੁਸੈਨ ਮੁਸਤਫ਼ਾ ਨੇ ਦੱਸਿਆ ਕਿ ਚਾਰ ਕਮਰਿਆਂ ਨੂੰ ਬਣਾਉਣ 'ਚ ਲਗਭਗ 15 ਲੱਖ ਦਾ ਖ਼ਰਚਾ ਆਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਭਾਰਤ 'ਚ 27 ਸਕੂਲ ਬਣਵਾਏ ਗਏ ਹਨ।
ਇਸ ਤੋਂ ਇਲਾਵ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਐਨ.ਜੀ.ਓ ਵਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰਨਾ ਸੰਸਥਾਵਾਂ ਨੂੰ ਵੀ ਅਜਿਹਾ ਕੰਮ ਕਰਨਾ ਚਾਹੀਦਾ ਹੈ। ਉਹਨਾ ਸਰਕਾਰੀ ਸਕੂਲਾਂ ਦੇ ਬਾਰੇ ਬੋਲਦਿਆਂ ਹੋਇਆਂ ਪੰਜਾਬ ਸਰਕਾਰ ਵਲੋਂ ਸਕੂਲਾਂ ਨੂੰ ਸਮਰਾਟ ਬਣਾਏ ਜਾ ਰਹੇ ਹਨ।