ਸ੍ਰੀ ਫ਼ਤਿਹਗੜ੍ਹ ਸਾਹਿਬ: ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਤਲਾਣੀਆ ਨੇੜੇ ਇੱਕ ਨਵ-ਵਿਆਹੁਤਾ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦਈਏ ਕਿ ਉੱਕਤ ਮ੍ਰਿਤਕ ਨਵ-ਵਿਆਹੁਤਾ ਪਿੰਡ ਤਲਾਣੀਆ ਨੇੜੇ ਖੇਤਾਂ ਵਿੱਚ ਮੋਟਰ ਉੱਤੇ ਕਤਲ ਕਰ ਦਿੱਤਾ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਉੱਤੇ ਐੱਸ.ਪੀ.ਡੀ. ਹਰਪਾਲ ਸਿੰਘ ਅਤੇ ਐਸਐਚਓ ਸਮੇਤ ਪੁਲਿਸ ਮੁਲਾਜ਼ਮਾਂ ਨਾਲ ਮੌਕੇ ਉੱਤੇ ਪਹੁੰਚੇ।
ਮੌਕੇ ਉੱਤੇ ਗੱਲਬਾਤ ਕਰਦੇ ਹੋਏ ਐੱਸ.ਪੀ.ਡੀ. ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕਿਸੇ ਲੜਕੀ ਦੇ ਕਤਲ ਹੋਣ ਦੀ ਖ਼ਬਰ ਮਿਲੀ ਸੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਨਵ-ਵਿਆਹੁਤਾ ਦਾ ਨਾਂਅ ਰੰਜਨਾ ਹੈ, ਜੋ ਕਿ ਪੱਛਮੀ ਬੰਗਾਲ ਦੀ ਰਹਿਣ ਵਾਲੀ ਸੀ।
ਹਰਪਾਲ ਸਿੰਘ ਨੇ ਦੱਸਿਆ ਕਿ ਰੰਜਨਾ ਦਾ ਸੰਨ 2019 ਵਿੱਚ ਵਿਆਹ ਹੋਇਆ ਸੀ। ਉਹ ਆਪਣੀ ਪਤੀ ਨਾਲ ਮੋਟਰ ਉੱਤੇ ਬਣੇ ਹੋਏ ਖੇਤਾਂ ਵਿੱਚ ਰਹਿੰਦੀ ਸਨ, ਉਹ ਅਤੇ ਉਸ ਦਾ ਪਤੀ ਕਿਸਾਨ ਕੋਲ ਸੀਰ੍ਹੀ ਵਜੋਂ ਕੰਮ ਕਰਦੇ ਸਨ। ਜਾਣਕਾਰੀ ਮੁਤਾਬਕ ਉਸ ਦਾ ਪਤੀ ਘਰ ਵਿੱਚ ਨਹੀਂ ਸੀ।
ਉਨ੍ਹਾਂ ਦਸਿਆ ਕਿ ਮੋਟਰ ਵਾਲਿਆਂ ਨੇ ਸਾਨੂੰ ਖ਼ਬਰ ਦਿੱਤੀ ਸੀ ਕਿ ਮੋਟਰ ਵਾਲੇ ਕਮਰੇ ਵਿੱਚੋਂ ਬਦਬੂ ਆ ਰਹੀ ਹੈ ਅਤੇ ਕਮਰੇ ਵਿੱਚ ਇੱਕ ਲਾਸ਼ ਪਈ ਹੈ।
ਪੁਲਿਸ ਨੇ ਜਦੋਂ ਮੌਕੇ ਉੱਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ ਤਾਂ ਉੱਕਤ ਲੜਕੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ ਹੈ ਅਤੇ ਉਸ ਦੇ ਗਲੇ ਉੱਤੇ ਵੀ ਨਿਸ਼ਾਨ ਹਨ।
ਐੱਸ.ਪੀ.ਡੀ. ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ। ਪਰਿਵਾਰ ਵਾਲਿਆਂ ਦੇ ਪਹੁੰਚਣ ਤੋਂ ਬਾਅਦ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਗਿਆ ਅਤੇ ਲਾਸ਼ ਨੂੰ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਪੁਲਿਸ ਨੇ ਲਾਸ਼ ਕੋਲੋਂ ਬਰਾਮਦ ਹੋਈ ਕੁਹਾੜੀ ਨੂੰ ਵੀ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।