ETV Bharat / state

ਦੀਵਾਨ ਟੋਡਰ ਮੱਲ ਦੀ ਇਤਿਹਾਸਕ ਹਵੇਲੀ ਦੀ ਸਾਂਭ ਸੰਭਾਲ ਜ਼ਰੂਰੀ: SGPC - ਸ੍ਰੀ ਫ਼ਤਿਹਗੜ੍ਹ ਸਾਹਿਬ

ਐਸਜੀਪੀਸੀ ਵੱਲੋਂ ਦੀਵਾਨ ਟੋਡਰ ਮੱਲ ਦੀ ਇਤਿਹਾਸਕ ਹਵੇਲੀ ਦੀ ਸਾਂਭ ਸੰਭਾਲ ਦੇ ਲਈ ਇੱਕ ਕਰੋੜ ਰੁਪਏ ਖ਼ਰਚ ਕੀਤਾ ਗਿਆ ਹੈ ਅਤੇ ਤਿੰਨ ਚਾਰ ਸਾਲ ਇਸ ਦੀ ਸਾਂਭ ਸੰਭਾਲ ਕੀਤੀ ਗਈ ਹੈ ਜੇਕਰ ਐਸਜੀਪੀਸੀ ਵੱਲੋਂ ਇਸ ਦੀ ਸਾਂਭ ਸੰਭਾਲ ਨਾ ਕੀਤੀ ਹੁੰਦੀ ਤਾਂ ਅੱਜ ਇਹ ਹਵੇਲੀ ਢਹਿ ਢੇਰੀ ਹੋ ਜਾਂਦੀ।

ਦੀਵਾਨ ਟੋਡਰ ਮੱਲ
ਦੀਵਾਨ ਟੋਡਰ ਮੱਲ
author img

By

Published : Feb 18, 2020, 2:24 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਇਸ ਇਲਾਕੇ ਨੇ ਆਪਣੇ ਆਪ ਵਿੱਚ ਬਹੁਤ ਇਤਿਹਾਸ ਸੰਜੋਏ ਹੋਏ ਹਨ ਜਿਸ ਦੇ ਨਾਲ ਹੀ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਧਰਤੀ ਖ਼ੂਨ ਨਾਲ ਭਿੱਜੀ ਹੋਈ ਹੈ। ਜਿੱਥੇ ਇਸ ਸਥਾਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨਾਲ ਜਾਣਿਆ ਜਾਂਦਾ ਹੈ ਉੱਥੇ ਹੀ ਇਸ ਇਤਿਹਾਸ ਵਿੱਚ ਦੀਵਾਨ ਟੋਡਰ ਮੱਲ ਦਾ ਨਾਮ ਵੀ ਆਉਂਦਾ ਹੈ।

ਦੀਵਾਨ ਟੋਡਰ ਮੱਲ ਦੀ ਇਤਿਹਾਸਕ ਹਵੇਲੀ ਦੀ ਸਾਂਭ ਸੰਭਾਲ ਜ਼ਰੂਰੀ

ਦੀਵਾਨ ਟੋਡਰ ਮੱਲ ਨੇ ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ ਅਤੇ ਜਾਇਦਾਦ ਨੂੰ ਕੁਰਬਾਨ ਕਰਕੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਜ਼ਮੀਨ ਖਰੀਦੀ ਸੀ। ਸਾਕਾ ਸਰਹਿੰਦ ਦੇ ਦਰਦ ਨਾਲ ਭਰੀ ਪੀੜਾ ਜਿੱਥੇ ਅਣਗਿਣਤ ਸ਼ਹੀਦਾਂ ਦੇ ਖ਼ੂਨ ਨਾਲ ਲਿੱਬੜੇ ਲੰਬੇ ਇਤਿਹਾਸ ਦੀ ਕਥਾ ਹੈ ਉੱਥੇ ਹੀ ਇਸ ਘਟਨਾ ਨਾਲ ਸਾਨੂੰ ਸਿੱਖਿਆ ਮਿਲਦੀ ਹੈ ਕਿ ਕਿਸੇ ਵੀ ਜਾਤੀ ਅਤੇ ਸਮੁਦਾਏ ਵਿੱਚ ਹਰ ਕੋਈ ਜ਼ਾਲਮ ਨਹੀਂ ਹੁੰਦਾ ਸਗੋਂ ਹਰ ਸਮੁਦਾਏ ਵਿੱਚ ਚੰਗੇ ਅਤੇ ਮਾੜੇ ਲੋਕ ਜ਼ਰੂਰ ਹੁੰਦੇ ਹਨ ।

ਸਰਹਿੰਦ ਦਾ ਦੀਵਾਨ ਸੁੱਚਾ ਨੰਦ ਜਿਥੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆ ਨੂੰ ਸੱਪ ਦੇ ਬੱਚੇ ਕਹਿ ਕੇ ਸ਼ਹੀਦ ਕਰਵਾਉਂਦਾ ਹੈ ਉੱਥੇ ਹੀ ਦੀਵਾਨ ਟੋਡਰ ਮਲ ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ ਅਤੇ ਜਾਇਦਾਦ ਨੂੰ ਕੁਰਬਾਨ ਕਰਕੇ ਸਾਹਿਬਜ਼ਾਦਿਆਂ ਦੇ ਸਸਕਾਰ ਕਰਨ ਲਈ ਜ਼ਮੀਨ ਖ਼ਰੀਦਦਾ ਹੈ ਜਦੋਂ ਕਿ ਦੋਨੋਂ ਇੱਕ ਹੀ ਬਰਾਦਰੀ ਨਾਲ ਸਬੰਧਿਤ ਹਨ।

13 ਪੋਹ ਜਦੋਂ ਸਰਹੰਦ ਦੇ ਨਵਾਬ ਵਜ਼ੀਰ ਖਾਂ ਨੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਦੀਵਾਰ ਵਿੱਚ ਚਿਣਵਾ ਦਿੱਤਾ ਤਾਂ ਉਸ ਦੇ ਬਾਅਦ ਸਾਹਿਬਜ਼ਾਦਿਆਂ ਦਾ ਦਾਹ ਸਸਕਾਰ ਲਈ ਕੋਈ ਅੱਗੇ ਨਹੀਂ ਆਇਆ ਤਾਂ ਉੱਥੇ ਗੁਰੂ ਘਰ ਨਾਲ ਸ਼ਰਧਾ ਭਾਵ ਰੱਖਣ ਵਾਲੇ ਦੀਵਾਨ ਟੋਡਰ ਮੱਲ ਨੇ ਵਜ਼ੀਰ ਖ਼ਾਨ ਨੂੰ ਸਾਹਿਬਜ਼ਾਦਿਆਂ ਦਾ ਸਸਕਾਰ ਕਰਨ ਦੀ ਪੇਸ਼ਕਸ਼ ਕੀਤੀ ਜਿਸ ਉੱਤੇ ਵਜ਼ੀਰ ਖ਼ਾਨ ਨੇ ਪਹਿਲਾ ਸੇਠ ਟੋਡਰ ਮੱਲ ਨੂੰ ਸਸਕਾਰ ਲਈ ਪ੍ਰਯੋਗ ਵਿੱਚ ਲਿਆਦੀ ਜਾਣ ਵਾਲੀ ਜਗ੍ਹਾ ਲੈਣ ਲਈ ਸੋਨੇ ਦੀਆਂ ਮੋਹਰਾਂ ਵਿਛਾਉਣ ਦੀ ਸ਼ਰਤ ਰੱਖੀ ਜੋ ਬਾਅਦ ਵਿੱਚ ਮੁੱਕਰ ਗਿਆ।

ਵਜ਼ੀਰ ਖਾਨ ਨੇ ਦੀਵਾਨ ਟੋਡਰ ਮੱਲ ਨੂੰ ਸੋਨੇ ਦੀਆਂ ਮੋਹਰਾਂ ਨੂੰ ਖੜ੍ਹੇ ਕਰਕੇ ਜ਼ਮੀਨ ਖਰੀਦਣ ਦੀ ਪੇਸ਼ਕਸ਼ ਕੀਤੀ ਜਿਸ ਉੱਤੇ ਦੀਵਾਰ ਮੱਲ ਨੇ ਸੋਨੇ ਦੀ ਮੋਹਰਾਂ ਨੂੰ ਖੜ੍ਹਾ ਕਰਕੇ ਜ਼ਮੀਨ ਖ਼ਰੀਦਣ ਲਈ ਹਾਂ ਕਰ ਦਿੱਤੀ ਅਤੇ ਸੰਸਕਾਰ ਲਈ ਪ੍ਰਯੋਗ ਵਿੱਚ ਲਿਆਦੀ ਜਾਣ ਵਾਲੀ ਜਗ੍ਹਾ ਉੱਤੇ ਸੋਨੇ ਦੀਆਂ ਮੋਹਰਾਂ ਨੂੰ ਖੜ੍ਹਾ ਕਰ ਦਿੱਤਾ।

ਜਿਸ ਤੋਂ ਬਾਅਦ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸਸਕਾਰ ਕੀਤਾ ਗਿਆ। ਪਰ ਅੱਜ ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ।

ਦੀਵਾਨ ਟੋਡਰ ਮੱਲ ਦੀ ਹਵੇਲੀ ਬਾਰੇ ਜਦੋਂ ਐਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੋਲੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਐਸਜੀਪੀਸੀ ਵੱਲੋਂ ਇਸ ਦੀ ਸਾਂਭ ਸੰਭਾਲ ਦੇ ਲਈ ਇੱਕ ਕਰੋੜ ਰੁਪਏ ਖ਼ਰਚ ਕੀਤਾ ਗਿਆ ਹੈ ਅਤੇ ਤਿੰਨ ਚਾਰ ਸਾਲ ਇਸ ਦੀ ਸਾਂਭ ਸੰਭਾਲ ਕੀਤੀ ਗਈ ਹੈ ਜੇਕਰ ਐਸਜੀਪੀਸੀ ਵੱਲੋਂ ਇਸ ਦੀ ਸਾਂਭ ਸੰਭਾਲ ਨਾ ਕੀਤੀ ਹੁੰਦੀ ਤਾਂ ਅੱਜ ਇਹ ਹਵੇਲੀ ਢੇਹ ਢੇਰੀ ਹੋ ਜਾਂਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੁਰਾਤਨ ਵਿਭਾਗ ਦੇ ਨਾਲ ਗੱਲਬਾਤ ਕੀਤੀ ਗਈ ਹੈ ਕਿ ਇਸ ਦੀ ਸਾਂਭ ਸੰਭਾਲ ਦੇ ਲਈ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.