ਫ਼ਤਹਿਗੜ੍ਹ ਸਾਹਿਬ: ਮੰਡੀ ਗੋਬਿੰਦਗੜ੍ਹ ਦੇ ਨਜ਼ਦੀਕ ਪਿੰਡ ਜਸੜਾ ਵਿਖੇ ਲੱਖਦਾਤਾ ਲਾਲਾਂ ਵਾਲਾ ਪੀਰ ਦੇ ਸਥਾਨ 'ਤੇ ਗੱਦੀਨਸ਼ੀਨ ਬਾਬਾ ਸੋਹਣ ਖਾਨ ਤੇ ਪਿੰਡ ਦੀ ਪੰਚਾਇਤ ਵਲੋਂ ਸਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਵੱਖ ਵੱਖ ਕੁਸ਼ਤੀ ਅਖਾੜਿਆਂ ਵਿਚੋਂ ਪਹਿਲਵਾਨ ਨੇ ਹਿੱਸਾ ਲਿਆ।
ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰ ਕੇ ਖੇਡਾਂ ਦੇ ਪ੍ਰਤੀ ਆਕਰਸ਼ਿਤ ਕਰਨ ਲਈ ਰਾਜ ਦੇ ਕਲੱਬ, ਸਮਾਜ ਸੇਵੀ ਸੰਸਥਾ ਅਤੇ ਪੰਚਾਇਤਾਂ ਵਲੋਂ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ। ਇਸੇ ਤਰਾਂ ਦਾ ਇਕ ਉਪਰਾਲਾ ਮੰਡੀ ਗੋਬਿੰਦਗੜ੍ਹ ਦੇ ਨਜ਼ਦੀਕ ਪਿੰਡ ਜਸੜਾ ਵਿਖੇ ਲੱਖਦਾਤਾ ਲਾਲਾਂ ਵਾਲਾ ਪੀਰ ਦੇ ਸਥਾਨ 'ਤੇ ਗੱਦੀਨਸ਼ੀਨ ਬਾਬਾ ਸੋਹਣ ਖਾਨ ਤੇ ਪਿੰਡ ਦੀ ਪੰਚਾਇਤ ਵਲੋਂ ਸਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ।
ਇਸ ਵਿੱਚ ਪੰਜਾਬ ਦੇ ਵੱਖ ਵੱਖ ਕੁਸ਼ਤੀ ਅਖਾੜਿਆਂ ਵਿਚੋਂ ਪਹਿਲਵਾਨ ਨੇ ਹਿੱਸਾ ਲਿਆ ਅਤੇ ਆਪਣੀ ਕਲਾ ਦੇ ਜੌਹਰ ਦਿਖਾਏ। ਕੁਸ਼ਤੀ ਦੰਗਲ ਦਾ ਉਦਘਾਟਨ ਪਿੰਡ ਜਸੜਾ ਦੇ ਸਾਬਕਾ ਸਰਪੰਚ ਜਗਦੀਪ ਸਿੰਘ ਅਤੇ ਸਮਾਜ ਸੇਵੀ ਮਲਕੀਤ ਸਿੰਘ ਨੇ ਕੀਤਾ ਅਤੇ ਕੁਸ਼ਤੀ ਦੰਗਲ ਵਿਚ ਜਿੱਤਣ ਵਾਲੇ ਪਹਿਲਵਾਨਾਂ ਨੂੰ ਨਗਦ ਰਾਸ਼ੀ ਦੇ ਇਨਾਮ ਦਿੱਤੇ ਗਏ। ਇਸ ਮੌਕੇ ਸਮਾਜਸੇਵੀ ਮਲਕੀਤ ਸਿੰਘ ਤੇ ਪਹਿਲਵਾਨ ਨਾਜਰ ਸਿੰਘ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਕੇ ਖੇਡਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ।