ਚੰਡੀਗੜ੍ਹ: ਕਣਕ ਦੀ ਵਾਢੀ ਕਰਵਾਉਣ ਆਪਣੇ ਨਾਨਕੇ ਉੱਤਰ ਪ੍ਰਦੇਸ਼ ਦੇ ਜੋਗਰਾਜਪੁਰ ਗਏ ਹਾਕੀ ਖਿਡਾਰੀ ਹਰਜੀਤ ਸਿੰਘ ਦੀ ਟਰੈਕਟਰ ਥੱਲੇ ਆਉਣ ਨਾਲ ਮੌਤ ਹੋ ਗਈ ਹੈ। ਹਰਜੀਤ ਸਿੰਘ ਪੰਜਾਬ ਦੀ ਹਾਕੀ ਟੀਮ ਦਾ ਖਿਡਾਰੀ ਸੀ । ਹਰਜੀਤ ਦੀ ਮੌਤ ਦੀ ਖ਼ਬਰ ਸੁਣਦੇ ਹੀ ਉਸ ਦੀ ਨਾਨੀ ਕਰਤਾਰ ਕੌਰ ਨੇ ਸਦਮੇ ਵਿੱਚ ਸਰੀਰ ਤਿਆਗ ਦਿੱਤਾ।
ਸ੍ਰੀ ਫ਼ਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹਰਜੀਤ ਸਿੰਘ ਮੰਗਲਵਾਰ ਨੂੰ ਆਪਣੇ ਨਾਨਕੇ ਕਣਕ ਦੀ ਵਾਢੀ ਕਰਵਾਉਣ ਲਈ ਗਿਆ ਸੀ। ਸ਼ਾਮ ਨੂੰ ਜਦੋਂ ਕਣਕ ਦੀ ਭਰੀ ਟਰਾਲੀ ਲੈ ਕੇ ਹਰਜੀਤ ਘਰ ਨੂੰ ਆਉਣ ਲੱਗਾ ਤਾਂ ਉੱਚੀ ਜਗ੍ਹਾ ਤੇ ਟਰਾਲੀ ਚੜਾਉਣ ਵੇਲੇ ਟਰੈਕਟ ਬੇਕਾਬੂ ਹੋ ਕੇ ਪਲਟ ਗਿਆ ਜਿਸ ਕਰਕੇ ਹਰਜੀਤ ਟਰੈਕਟਰ ਥੱਲੇ ਦਬ ਗਿਆ।
ਟਰੈਕਟਰ ਦੇ ਪਲਟਨ ਤੋਂ ਬਾਅਦ ਲੋਕਾਂ ਨੇ ਬੜੀ ਮਿਹਨਤ ਨਾਲ ਉਸ ਨੂੰ ਟਰੈਕਟ ਥੱਲੋਂ ਕੱਢ ਕੇ ਪੂਰਨਪੁਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਿੱਥੇ ਉਸ ਦੀ ਮੌਤ ਹੋ ਗਈ। ਪੋਤੇ ਦੀ ਖ਼ਬਰ ਸੁਣਨ ਤੋਂ ਬਾਅਦ ਨਾਨੀ ਬੇਹੋਸ਼ ਹੋ ਕੇ ਡਿੱਗ ਗਈ ਅਤੇ ਕੁਝ ਸਮੇਂ ਬਾਅਦ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਵੀ ਮੌਤ ਹੋ ਗਈ।
ਜਾਣਕਾਰੀ ਮੁਤਾਬਰ ਹਰਜੀਤ ਨੇ 10 ਸਾਲ ਪਹਿਲਾਂ ਆਪਣੇ ਨਾਨਕੇ ਪਿੰਡ 8 ਏਕੜ ਜ਼ਮੀਨ ਖ਼ਰੀਦੀ ਸੀ ਜਿਸ ਤੇ ਉਹ ਖੇਤੀ ਕਰਦਾ ਸੀ। ਕਣਕ ਦੀ ਵਾਢੀ ਦੌਰਾਨ ਵਾਪਰੇ ਹਾਦਸੇ ਨੇ ਦੋ ਭੈਣਾ ਦਾ ਇਕਲੌਤ ਭਰਾ ਅਤੇ 7 ਸਾਲਾਂ ਦੀ ਧੀ ਅਤੇ 5 ਸਾਲਾ ਦੇ ਪੁੱਤ ਦੇ ਸਿਰ ਤੋਂ ਬਾਪ ਦਾ ਸਾਇਆ ਖ਼ੋਹ ਲਿਆ।