ETV Bharat / state

ਛੇਵੇਂ ਪਾਤਸ਼ਾਹ ਨੇ ਮੰਡੀ ਗੋਬਿੰਦਗੜ੍ਹ ਨੂੰ ਦਿੱਤਾ ਸੀ ਲੋਹਾ ਨਗਰੀ ਦਾ ਵਰਦਾਨ - fatehgarh sahib

ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਮੰਡੀ ਗੋਬਿੰਦਗੜ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਕਿਹਾ ਜਾਂਦਾ ਹੈ, ਜੋ ਕਿ ਅੱਜ ਕੱਲ੍ਹੇ ਸਟੀਲ ਸਿਟੀ ਦੇ ਨਾਂਅ ਤੋਂ ਮਸ਼ਹੂਰ ਹੈ।

ਮੰਡੀ ਗੋਬਿੰਦਗੜ੍ਹ
ਮੰਡੀ ਗੋਬਿੰਦਗੜ੍ਹ
author img

By

Published : Feb 4, 2020, 10:27 AM IST

ਸ੍ਰੀ ਫਤਿਹਗੜ੍ਹ ਸਾਹਿਬ: ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਮੰਡੀ ਗੋਬਿੰਦਗੜ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਵੀ ਕਿਹਾ ਜਾਂਦਾ ਹੈ। ਇਸ ਨੂੰ ਅੱਜ ਕੱਲ੍ਹ ਸਟੀਲ ਸਿਟੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।

ਵੀਡੀਓ

ਲੋਹਾ ਨਗਰੀ ਦੇ ਇਤਿਹਾਸ ਬਾਰੇ ਗੁਰਦੁਆਰਾ ਛੇਵੇਂ ਪਾਤਸ਼ਾਹੀ ਦੇ ਹੈੱਡ ਗ੍ਰੰਥੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਫੱਗਣ ਦੀ ਪੰਚਮੀ ਵਾਲੇ ਦਿਨ ਮੰਡੀ ਗੋਬਿੰਦਗੜ੍ਹ ਪਹੁੰਚੇ।

ਇਸ ਦੇ ਨਾਲ ਹੀ ਚੇਤ ਦੀ ਪੂਰਨਮਾਸ਼ੀ ਤੱਕ 40 ਦਿਨ ਇੱਥੇ ਗੁਰੂ ਸਾਹਬ ਨੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ। ਇਸ ਦੌਰਾਨ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਦਿਨ ਜਾਨਕੀ ਦਾਸ ਲੁਹਾਰ ਨੂੰ ਸ਼ਸਤਰ ਬਣਾਉਣ ਦੇ ਲਈ ਕਿਹਾ ਪਰ ਜਾਨਕੀ ਦਾਸ ਨੇ ਗੁਰੂ ਜੀ ਨੂੰ ਕਿਹਾ ਕਿ ਇੱਥੇ ਲੋਹਾ ਹੀ ਨਹੀਂ ਹੈ।

ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਨੇ ਕਿਹਾ ਕਿ ਉਹ ਸ਼ਸਤਰ ਬਣਾਉਣ ਲਈ ਮਨ ਬਣਾਵੇ, ਗੁਰੂ ਸਾਹਿਬ ਆਪੇ ਭਲੀ ਕਰਨਗੇ। ਜਦੋਂ ਜਾਨਕੀ ਦਾਸ ਘਰ ਪਹੁੰਚਿਆ ਤਾਂ ਉਸ ਦੇ ਮਿੱਟੀ ਦੇ ਭਾਂਡੇ ਲੋਹੇ ਦੇ ਬਣ ਗਏ ਸਨ ਜਿਸ ਤੋਂ ਬਾਅਦ ਉਸ ਨੇ ਗੁਰੂ ਸਾਹਿਬ ਦੇ ਲਈ ਹਥਿਆਰ ਬਣਾਏ।

ਜਾਨਕੀ ਦਾਸ ਲੁਹਾਰ ਦੇ ਬਣਾਏ ਸ਼ਸਤਰਾਂ ਤੋਂ ਪ੍ਰਸੰਨ ਹੋ ਕੇ ਉਸ ਦੀ ਮਾਤਾ ਸੋਭੀ ਜੀ ਜੋ ਕਿ ਜਨਮ ਤੋਂ ਹੀ ਨੇਤਰਹੀਣ ਸਨ ਨੂੰ ਨੇਤਰਾਂ ਦੀ ਜੋਤ ਬਖਸ਼ੀ। ਗੁਰੂ ਸਾਹਬ ਨੇ ਕਿਹਾ ਕਿ ਉਹ ਚੇਤਰ ਦੀ ਪੂਰਨਮਾਸ਼ੀ ਨੂੰ ਇਸ ਢਾਬ 'ਤੇ ਇਸਨਾਨ ਕਰਨਗੇ ਤੇ ਫਿਰ ਉਹ ਮਾਤਾ ਸੋਭੀ ਨੂੰ ਇਸਨਾਨ ਕਰਵਾ ਦੇਣਾ, ਗੁਰੂ ਭਲੀ ਕਰੇਗਾ। ਇਸ ਦੇ ਨਾਲ ਹੀ ਵਰਦਾਨ ਦਿੱਤਾ ਕਿ ਜੋ ਪੂਰਨਮਾਸ਼ੀ ਨੂੰ ਇਸ ਢਾਬ 'ਤੇ ਇਸਨਾਨ ਕਰੇਗਾ, ਉਸ ਦੇ ਦੁੱਖ-ਪਾਪ ਕੱਟੇ ਜਾਣਗੇ ਤੇ ਹਰ ਮਨੋਕਾਮਨਾ ਪੂਰੀ ਹੋਵੇਗੀ।

ਇਸ ਸਮੇਂ ਦੌਰਾਨ ਹੀ ਗੁਰੂ ਸਾਹਿਬ ਨੇ ਮੰਡੀ ਗੋਬਿੰਦਗੜ੍ਹ ਨੂੰ ਲੋਹਾ ਨਗਰੀ ਦਾ ਵਰਦਾਨ ਦਿੱਤਾ ਜਿੱਥੇ ਕਿ ਅੱਜ ਲੋਹੇ ਦਾ ਕਾਰੋਬਾਰ ਚੱਲ ਰਿਹਾ ਹੈ। ਗ੍ਰੰਥੀ ਸਿੰਘ ਨੇ ਇਹ ਵੀ ਦੱਸਿਆ ਕਿ ਇਸ ਸਥਾਨ 'ਤੇ ਉਹ ਬੇਰੀ ਅੱਜ ਵੀ ਮੌਜੂਦ ਹੈ, ਜੋ ਗੁਰੂ ਸਾਹਿਬ ਦੇ ਸਮੇਂ ਹੋਇਆ ਕਰਦੀ ਸੀ ਤੇ ਗੁਰਦੁਆਰਾ ਸਾਹਿਬ ਵਿੱਚ ਗੁਰੂ ਸਾਹਿਬ ਦੇ ਸ਼ਸਤਰ ਵੀ ਮੌਜੂਦ ਹਨ ਜਿਸ ਦੇ ਦਰਸ਼ਨ ਕਰਨ ਲਈ ਸੰਗਤਾਂ ਦੂਰ-ਦੂਰ ਤੋਂ ਆਉਂਦੀਆਂ ਹਨ।

Intro:ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਮੰਡੀ ਗੋਬਿੰਦਗੜ ਜਿਥੇ ਗੁਰੂ ਸਾਹਿਬ ਚਾਲੀ ਦਿਨ ਦਾ ਸਮਾਂ ਬਤੀਤ ਕੀਤਾ। ਇਸ ਸਮੇਂ ਦੌਰਾਨ ਹੀ ਗੁਰੂ ਸਾਹਿਬ ਨੇ ਮੰਡੀ ਗੋਬਿੰਦਗੜ੍ਹ ਨੂੰ ਲੋਹਾ ਨਗਰੀ ਦਾ ਵਰਦਾਨ ਦਿੱਤਾ ਅਤੇ ਅੱਜ ਇਸ ਨੂੰ ਲੋਹਾ ਨਗਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ।

Body:ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਮੰਡੀ ਗੋਬਿੰਦਗੜ ਜੋ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਵਿੱਚ ਪੈਂਦੀ ਹੈ। ਇਸ ਨੂੰ ਅੱਜ ਕੱਲ੍ਹ ਸਟੀਲ ਸਿਟੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਮੰਡੀ ਗੋਬਿੰਦਗੜ੍ਹ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਵੀ ਕਿਹਾ ਜਾਂਦਾ ਹੈ ।

ਲੋਹਾ ਨਗਰੀ ਦੇ ਇਤਿਹਾਸ ਬਾਰੇ ਗੁਰਦੁਆਰਾ ਛੇਵੇਂ ਪਾਤਸ਼ਾਹੀ ਦੇ ਮੁੱਖ ਗ੍ਰੰਥੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਫੱਗਣ ਦੀ ਪੰਚਮੀ ਵਾਲੇ ਦਿਨ ਮੰਡੀ ਗੋਬਿੰਦਗੜ੍ਹ ਪਹੁੰਚੇ ਅਤੇ ਚੇਤਰ ਦੀ ਪੂਰਨਮਾਸ਼ੀ ਤੱਕ ਚਾਲੀ ਦਿਨ ਇੱਥੇ ਆਪ ਜੀ ਨੇ ਸੰਗਤਾਂ ਨੂੰ ਦਰਸ਼ਨ ਦੀਦਾਰ ਦੇ ਕੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ। ਗੁਰੂ ਸਾਹਿਬ ਵੱਲੋਂ ਇੱਕ ਦਿਨ ਜਾਨਕੀ ਦਾਸ ਲੁਹਾਰ ਨੂੰ ਸ਼ਸਤਰ ਬਣਾਉਣ ਦੇ ਲਈ ਕਿਹਾ ਗਿਆ ਪਰ ਜਾਨਕੀ ਦਾਸ ਨੇ ਆਪ ਨੂੰ ਕਿਹਾ ਕਿ ਇੱਥੇ ਲੋਹਾ ਹੀ ਨਹੀਂ ਹੈ ਪਰ ਆਪ ਨੇ ਕਿਹਾ ਕਿ ਉਹ ਸ਼ਾਸਤਰ ਬਣਾਉਣ ਲਈ ਮਨ ਬਣਾਵੇ ਗੁਰੂ ਸਾਹਿਬ ਆਪੇ ਭਲਾ ਕਰਨਗੇ ਜਦੋਂ ਜਾਨਕੀ ਦਾਸ ਘਰ ਪਹੁੰਚਿਆ ਤਾਂ ਉਸ ਦੇ ਮਿੱਟੀ ਦੇ ਭਾਂਡੇ ਲੋਹੇ ਦੇ ਬਣ ਗਏ ਸਨ ਜਿਸ ਤੋਂ ਬਾਅਦ ਉਸ ਨੇ ਗੁਰੂ ਸਾਹਿਬ ਦੇ ਲਈ ਹਥਿਆਰ ਬਣਾਏ । ਜਾਨਕੀ ਦਾਸ ਲੁਹਾਰ ਦੇ ਬਣਾਏ ਸ਼ਾਸਤਰਾਂ ਤੋਂ ਪ੍ਰਸੰਨ ਹੋ ਕੇ ਉਸ ਦੀ ਮਾਤਾ ਸੋਭੀ ਜੀ ਜੋ ਕਿ ਜਨਮ ਤੋਂ ਹੀ ਨੇਤਰਹੀਣ ਸੀ ਨੂੰ ਨੇਤਰਾਂ ਦੀ ਜੋਤ ਬਖਸ਼ੀ ਗੁਰੂ ਸਾਹਿਬ ਨੇ ਕਿਹਾ ਕਿ ਅਸੀਂ ਚੇਤਰ ਦੀ ਪੂਰਨਮਾਸ਼ੀ ਨੂੰ ਇਸ ਢਾਬ ਤੇ ਇਸ਼ਨਾਨ ਕਰਾਂਗੇ ਮਗਰੋਂ ਮਾਤਾ ਸੋਭੀ ਨੂੰ ਇਸ਼ਨਾਨ ਕਰਵਾ ਦੇਣਾ ਗੁਰੂ ਭਲੀ ਕਰੇਗਾ ਅਤੇ ਇਹ ਵੀ ਵਰਦਾਨ ਦਿੱਤਾ ਕਿ ਜੋ ਪੂਰਨਮਾਸ਼ੀ ਨੂੰ ਜੋ ਇਸ ਢਾਬ ਤੇ ਇਸ਼ਨਾਨ ਕਰੇਗਾ ਉਸ ਦੇ ਗੁਰਮਤਿ ਅਨੁਸਾਰ ਦੁੱਖ ਪਾਪ ਕੱਟੇ ਜਾਣਗੇ ਅਤੇ ਹਰ ਮਨੋਕਾਮਨਾ ਪੂਰੀ ਹੋਵੇਗੀ।
ਇਸ ਸਮੇਂ ਦੌਰਾਨ ਹੀ ਗੁਰੂ ਸਾਹਿਬ ਨੇ ਮੰਡੀ ਗੋਬਿੰਦਗੜ੍ਹ ਨੂੰ ਲੋਹਾ ਨਗਰੀ ਦਾ ਵਰਦਾਨ ਦਿੱਤਾ ਜਿੱਥੇ ਕਿ ਅੱਜ ਲੋਹੇ ਦਾ ਕਾਰੋਬਾਰ ਚੱਲ ਰਿਹਾ ਹੈ । ਗ੍ਰੰਥੀ ਸਿੰਘ ਨੇ ਇਹ ਵੀ ਦੱਸਿਆ ਕਿ ਇਸ ਸਥਾਨ ਤੇ ਉਹ ਬੇਰੀ ਅੱਜ ਵੀ ਮੌਜੂਦ ਹੈ ਜੋ ਗੁਰੂ ਸਾਹਿਬ ਦੇ ਸਮੇਂ ਹੋਇਆ ਕਰਦੀ ਸੀ ਅਤੇ ਗੁਰਦੁਆਰਾ ਸਾਹਿਬ ਵਿੱਚ ਗੁਰੂ ਸਾਹਿਬ ਦੇ ਸ਼ਸਤਰ ਵੀ ਮੌਜੂਦ ਹਨ ਜਿਸ ਦੇ ਦਰਸ਼ਨ ਕਰਨ ਲਈ ਸੰਗਤਾਂ ਦੂਰ ਦੂਰ ਤੋਂ ਆਉਂਦੀਆਂ ਹਨ

byte - ਕੁਲਵਿੰਦਰ ਸਿੰਘ ( ਹੈਡ ਗ੍ਰੰਥੀ )

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.