ETV Bharat / state

ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਅਕੀਦਤ, ਭਾਗ-9

ਪੋਹ ਮਹੀਨੇ ਵਿੱਚ ਸ਼ਹੀਦੀ ਹਫ਼ਤੇ ਨੂੰ ਸਮਰਪਿਤ ਸਫ਼ਰ-ਏ-ਸ਼ਹਾਦਤ ਦਾ ਸਫ਼ਰ ਤੈਅ ਕਰਦਿਆਂ ਈਟੀਵੀ ਭਾਰਤ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚਿਆ, ਜਿੱਥੇ ਠੰਡਾ ਬੁਰਜ ਸਥਿਤ ਹੈ।

ਫ਼ੋਟੋ
ਫ਼ੋਟੋ
author img

By

Published : Dec 26, 2019, 7:03 AM IST

Updated : Dec 26, 2019, 7:08 PM IST

ਫਤਿਹਗੜ੍ਹ ਸਾਹਿਬ: ਪੋਹ ਮਹੀਨੇ ਵਿੱਚ ਸ਼ਹੀਦੀ ਹਫ਼ਤੇ ਨੂੰ ਸਮਰਪਿਤ ਸਫ਼ਰ-ਏ-ਸ਼ਹਾਦਤ ਦਾ ਸਫ਼ਰ ਤੈਅ ਕਰਦਿਆਂ ਈਟੀਵੀ ਭਾਰਤ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚਿਆ, ਜਿੱਥੇ ਠੰਡਾ ਬੁਰਜ ਸਥਿਤ ਹੈ। ਦੱਸ ਦਈਏ, ਮਾਤਾ ਗੁਜਰੀ ਜੀ ਤੇ ਦੋਵੇਂ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਗੰਗੂ ਰਸੋਈਏ ਵੱਲੋਂ ਗ੍ਰਿਫ਼ਤਾਰ ਕਰਵਾਏ ਜਾਣ ਤੋਂ ਬਾਅਦ ਵਜ਼ੀਰ ਖਾਨ ਨੇ ਮਾਤਾ ਜੀ ਤੇ ਬਾਲਾਂ ਨੂੰ ਮੋਰਿੰਡਾ ਕੋਤਵਾਲੀ ਤੋਂ ਸਰਹੰਦ ਬੁਲਾਇਆ।

ਵੀਡੀਓ

ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਵਿਖੇ ਲਿਆਇਆ ਗਿਆ, ਜਿੱਥੇ ਉਨ੍ਹਾਂ ਨੂੰ ਠੰਡੇ ਬੁਰਜ ਵਿੱਚ ਰੱਖਣ ਦੇ ਆਦੇਸ਼ ਦਿੱਤੇ ਗਏ। ਦੱਸਿਆ ਜਾਂਦਾ ਹੈ ਕਿ ਠੰਡੇ ਬੁਰਜ ਦੇ ਥਲ੍ਹਿਓਂ ਉਸ ਵੇਲੇ ਇੱਕ ਨਦੀ ਨਿਕਲਦੀ ਸੀ, ਜਿਸ ਦਾ ਪਾਣੀ ਗਰਮੀਆਂ ਵਿੱਚ ਵੀ ਕਾਫ਼ੀ ਠੰਡਾ ਰਹਿੰਦਾ ਸੀ, ਤੇ ਸਰਦੀਆਂ ਵਿੱਚ ਇਸ ਬੁਰਜ ਉੱਤੇ ਠੰਡ ਦਾ ਕੋਈ ਅੰਤ ਹੀ ਨਹੀਂ ਹੁੰਦਾ ਸੀ।

ਮਾਤਾ ਗੁਜਰੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਇਸ ਠੰਡੇ ਬੁਰਜ ਵਿੱਚ ਰੱਖ ਕੇ ਵਜ਼ੀਰ ਖ਼ਾਨ ਨੇ ਕਈ ਵਾਰ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੀ ਕਚਹਿਰੀ ਵਿੱਚ ਬੁਲਾਇਆ। ਹਰ ਵਾਰ ਆਪਣਾ ਧਰਮ ਛੱਡਣ ਤੇ ਮੁਸਲਿਮ ਧਰਮ ਕਬੂਲ ਕਰਨ ਲਈ ਕਿਹਾ ਤੇ ਨਾਲ ਹੀ ਸਾਹਿਬਜ਼ਾਦਿਆਂ ਨੂੰ ਕਈ ਤਰ੍ਹਾਂ ਦੇ ਤਸੀਹੇ ਤੇ ਲਾਲਚ ਵੀ ਦਿੱਤੇ ਗਏ। ਇਸ ਦੇ ਬਾਵਜੂਦ ਛੋਟੇ ਸਾਹਿਬਜ਼ਾਦਿਆਂ ਨੇ ਆਪਣਾ ਧਰਨ ਨਹੀਂ ਛੱਡਿਆ।

ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਸ ਠੰਡੇ ਬੁਰਜ ਵਿੱਚ ਰੱਖਿਆ ਗਿਆ, ਉਸ ਥਾਂ 'ਤੇ ਗੁਰਦੁਆਰਾ ਠੰਡਾ ਬੁਰਜ ਮਾਤਾ ਗੁਜਰੀ ਜੀ ਸੁਸ਼ੋਭਿਤ ਹੈ, ਇਹ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਨਾਲ ਸਥਿਤ ਹੈ।

Intro:ਇੱਕ ਪਾਸੇ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਗਾਤਾਰ ਲੜਾਈਆਂ ਲੜ ਰਹੇ ਸਨ ਅਤੇ ਇਸ ਦੌਰਾਨ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸ਼ਹੀਦ ਹੋ ਗਏ ਸਨ ਉਹਦੇ ਦੂਸਰੇ ਪਾਸੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਮੁਗ਼ਲਾਂ ਦੀ ਫ਼ੌਜ ਨੇ ਕੈਦ ਕੀਤਾ ਹੋਇਆ ਸੀ .

Body:ਮਾਤਾ ਗੁਜਰੀ ਅਤੇ ਦੋਨੋਂ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਗੰਗੂ ਰਸੋਈਏ ਵੱਲੋਂ ਗ੍ਰਿਫ਼ਤਾਰ ਕਰਵਾਏ ਜਾਣ ਤੋਂ ਬਾਅਦ ਵਜ਼ੀਰ ਖਾਨ ਨੇ ਉਨ੍ਹਾਂ ਨੂੰ ਮੋਰਿੰਡਾ ਕੋਤਵਾਲੀ ਤੋਂ ਸਰਹੰਦ ਬੁਲਾਇਆ . ਮਾਤਾ ਗੁਜਰੀ ਅਤੇ ਦੋਨੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਵਿਖੇ ਲਿਆਇਆ ਗਿਆ ਜਿੱਥੇ ਉਨ੍ਹਾਂ ਨੂੰ ਠੰਢੇ ਬੁਰਜ ਵਿੱਚ ਰੱਖਣ ਦੇ ਆਦੇਸ਼ ਦਿੱਤੇ ਗਏ . ਦੱਸਿਆ ਜਾਂਦਾ ਹੈ ਕਿ ਇਹ ਠੰਡਾ ਬੁਰਜ ਦਿਸਦੇ ਥੱਲਿਓਂ ਉਸ ਵੇਲੇ ਇੱਕ ਨਦੀ ਨਿਕਲਦੀ ਸੀ ਥੱਲਿਓਂ ਵਗਦੇ ਪਾਣੀ ਕਰਕੇ ਗਰਮੀਆਂ ਵਿੱਚ ਵੀ ਬੇਹੱਦ ਠੰਢਾ ਰਹਿੰਦਾ ਸੀ . .ਤੇ ਸਰਦੀਆਂ ਵਿੱਚ ਤੇ ਇਸ ਬੁਰਜ ਉੱਪਰ ਠੰਡ ਦਾ ਕੋਈ ਅੰਤ ਹੀ ਨਹੀਂ ਹੁੰਦਾ ਸੀ . ਮਾਤਾ ਗੁਜਰੀ ਅਤੇ ਦੋਨੇ ਛੋਟੇ ਸਾਹਿਬਜ਼ਾਦਿਆਂ ਨੂੰ ਇਸ ਠੰਢੇ ਬੁਰਜ ਵਿੱਚ ਰੱਖ ਕੇ ਵਜ਼ੀਰ ਖਾਨ ਨੇ ਕਈ ਵਾਰ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੀ ਕਚਹਿਰੀ ਵਿੱਚ ਬੁਲਾਇਆ . ਹਰ ਵਾਰ ਆਪਣਾ ਧਰਮ ਛੱਡਣ ਅਤੇ ਮੁਸਲਿਮ ਧਰਮ ਕਬੂਲ ਕਰਨ ਲਈ ਕਿਹਾ ਗਿਆ ਅਤੇ ਇਸ ਲਈ ਸਾਹਿਬਜ਼ਾਦਿਆਂ ਨੂੰ ਕਈ ਤਰ੍ਹਾਂ ਦੇ ਤਸੀਹੇ ਅਤੇ ਲਾਲਚ ਵੀ ਦਿੱਤੇ ਗਏ . ਇਹ ਠੰਡਾ ਬੁਰਜ ਸਰਹਿੰਦ ਵਿਖੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਨਾਲ ਸਥਿਤ ਹੈ ਅਤੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦਾ ਹੀ ਇੱਕ ਹਿੱਸਾ ਹੈ .

ਪੀ ਟੂ ਸੀ

Conclusion:ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਕਰੀਬ ਸੱਤ ਦਿਨ ਇਸ ਠੰਢੇ ਬੁਰਜ ਵਿੱਚ ਰਹੇ ਜਿਸ ਦੌਰਾਨ ਵਜ਼ੀਰ ਖਾਨ ਅਤੇ ਕਾਜ਼ੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਮੌਤ ਦੀ ਸਜ਼ਾ ਸੁਣਾਉਂਦੇ ਹੋਏ ਨੀਹਾਂ ਵਿੱਚ ਚਿਣਨ ਦਾ ਹੁਕਮ ਦਿੱਤਾ . .
Last Updated : Dec 26, 2019, 7:08 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.