ਫਤਿਹਗੜ੍ਹ ਸਾਹਿਬ: ਪਿੰਡ ਸ਼ਮਸਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਰਾਜਵਿੰਦਰ ਕੌਰ ਨਾਂਅ ਦੀ ਅਧਿਆਪਕਾ ਦੀ ਬਦਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਚਲਦਿਆਂ ਪਿੰਡ ਵਾਸੀਆਂ ਵਿੱਚ ਕਾਫ਼ੀ ਰੋਸ ਵੇਖਣ ਨੂੰ ਮਿਲ ਰਿਹਾ ਹੈ।
ਪਿੰਡ ਵਾਸੀਆਂ ਨੇ ਕਿਹਾ ਕਿ ਇਸ ਅਧਿਆਪਕਾ ਦੇ ਯਤਨਾਂ ਸਦਕਾ ਹੀ ਸਕੂਲ ਦਾ ਵਿਕਾਸ ਹੋਇਆ ਅਤੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੀ ਰਹੀ ਹੈ। ਰਾਜਵਿੰਦਰ ਕੌਰ ਦੇ ਯਤਨਾ ਸਦਕਾ ਹੀ ਸਕੂਲ ਦੀ ਇਮਾਰਤ ਨੂੰ ਜਿੱਥੇ ਸੁੰਦਰ ਦੇਖ ਲਈ ਹੈ ਤੇ ਸਕੂਲ ਵਿੱਚ LED ਅਤੇ ਇਨਵੇਟਰ ਸਕੂਲ ਵਿੱਚ ਲੱਗ ਸਕੇ ਹਨ। ਇਸ ਕਰਕੇ ਅਧਿਆਪਕਾਂ ਦੀ ਬਦਲੀ ਨੂੰ ਛੇਤੀ ਤੋਂ ਛੇਤੀ ਰੋਕਿਆ ਜਾਵੇ।
ਉਧਰ ਸਕੂਲ ਦੇ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਦੀ ਅਧਿਆਪਕਾ ਬਹੁਤ ਹੀ ਵਧੀਆ ਸੁਭਾਅ ਦੇ ਹਨ ਅਤੇ ਉਨ੍ਹਾਂ ਨੂੰ ਬਹੁਤ ਹੀ ਮਿਹਨਤ ਦੇ ਨਾਲ ਪੜ੍ਹਾਉਂਦੇ ਹਨ। ਸਕੂਲ ਦੇ ਮੁੱਖ ਅਧਿਆਪਕਾ ਕਮਲਜੀਤ ਕੌਰ ਨੇ ਵੀ ਉਨ੍ਹਾਂ ਦੀ ਬਦਲੀ ਨਾ ਕਰਨ ਰੋਕਣ ਸਬੰਧੀ ਕਿਹਾ।
ਦੂਜੇ ਪਾਸੇ ਅਧਿਆਪਕਾ ਰਾਜਵਿੰਦਰ ਕੌਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਦੀ ਬਦਲੀ ਰਾਜਨੀਤਿਕ ਦਬਾਅ ਕਾਰਨ ਹੋਈ ਹੈ ਜਿਸ ਵਿੱਚ ਪਿੰਡ ਦੇ ਹੀ ਕੁਝ ਵਿਅਕਤੀਆਂ ਦਾ ਹੱਥ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬਦਲੀ ਜ਼ਿਲ੍ਹੇ ਕੇਡਰ ਜਿਲੇ ਤੋਂ ਬਾਹਰ ਨਹੀਂ ਹੋ ਸਕਦੀ ਅਤੇ ਮੇਰੀ ਬਦਲੀ ਬਹੁਤ ਜ਼ਿਆਦਾ ਦੂਰ ਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬਦਲੀ ਨਾਲ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਦੀ ਪੜ੍ਹਾਈ ਤੇ ਵੀ ਬਹੁਤ ਜ਼ਿਆਦਾ ਅਸਰ ਪਵੇਗਾ।
ਕੀ ਸਿੱਖਿਆ ਵਿਭਾਗ ਅਧਿਆਪਕ ਦੀ ਬਦਲੀ ਸਬੰਧੀ ਵਿਚਾਰ ਕਰਦਾ ਹੈ ਜਾਂ ਨਹੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ?