ETV Bharat / state

ਵਿਦੇਸ਼ ਭੇਜਣ ਦੇ ਨਾਮ 'ਤੇ ਠੱਗੀ ਮਾਰ ਕੇ ਪ੍ਰਾਪਰਟੀ ਡੀਲਰ ਹੋਇਆ ਕੈਨੇਡਾ ਫ਼ਰਾਰ, ਪੀੜਤਾਂ ਨੇ ਲਾਈ ਇਨਸਾਫ ਦੀ ਗੁਹਾਰ

ਮਾਛੀਵਾੜਾ ਸਾਹਿਬ ਇਲਾਕੇ ਦਾ ਇੱਕ ਪ੍ਰਾਪਰਟੀ ਡੀਲਰ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਕੈਨੇਡਾ ਭਜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਤਾਂ ਪਤਾ ਲੱਗਾ ਕਿ ਪ੍ਰਾਪਰਟੀ ਡੀਲਰ ਅਤੇ ਉਸਦਾ ਸਾਥ ਦੇਣ ਵਾਲੇ ਇਸਦੇ ਪਿਤਾ ਖਿਲਾਫ ਪਹਿਲਾਂ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਸੀ।

Fraud case: The property dealer escaped to Canada by cheating on the name of sending abroad, the victims demanded justice.
Fraud case : ਵਿਦੇਸ਼ ਭੇਜਣ ਦੇ ਨਾਮ 'ਤੇ ਠੱਗੀ ਮਾਰ ਕੇ ਪ੍ਰਾਪਰਟੀ ਡੀਲਰ ਹੋਇਆ ਕੈਨੇਡਾ ਫ਼ਰਾਰ,ਪੀੜਤਾਂ ਨੇ ਲਾਈ ਇਨਸਾਫ ਦੀ ਗੁਹਾਰ
author img

By

Published : Apr 27, 2023, 6:21 PM IST

Fraud case : ਵਿਦੇਸ਼ ਭੇਜਣ ਦੇ ਨਾਮ 'ਤੇ ਠੱਗੀ ਮਾਰ ਕੇ ਪ੍ਰਾਪਰਟੀ ਡੀਲਰ ਹੋਇਆ ਕੈਨੇਡਾ ਫ਼ਰਾਰ,ਪੀੜਤਾਂ ਨੇ ਲਾਈ ਇਨਸਾਫ ਦੀ ਗੁਹਾਰ

ਫਤਹਿਗੜ੍ਹ ਸਾਹਿਬ : ਵਿਦੇਸ਼ ਜਾਣ ਦੀ ਚਾਹ ਵਿਚ ਲੋਕ ਅਕਸਰ ਹੀ ਅਜਿਹੀਆਂ ਗ਼ਲਤੀਆਂ ਕਰ ਜਾਂਦੇ ਹਨ ਜਿੰਨਾ ਦਾ ਖਮਿਆਜ਼ਾ ਉਹਨਾਂ ਨੂੰ ਬਾਅਦ ਵਿਚ ਭੁਗਤਣਾਂ ਪੈਂਦਾ ਹੈ। ਅਜਿਹਾ ਹੀ ਮਾਲਾ ਸਾਹਮਣੇ ਆਇਆ ਹੈ ਖੰਨਾ ਤੋਂ ਜਿਥੇ ਇਕ ਪ੍ਰਾਪਰਟੀ ਡੀਲਰ ਨੇ ਵਿਦੇਸ਼ ਜਾਣ ਦੀ ਚਾਹ ਰੱਖਣ ਵਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ, ਲੱਖਾਂ ਰੁਪਏ ਠਗੇ ਅਤੇ ਆਪ ਕੈਨੇਡਾ ਫਰਾਰ ਹੋ ਗਿਆ। ਠੱਗੀ ਦਾ ਸ਼ਿਕਾਰ ਹੋਣ ਦਾ ਲਗਦੇ ਹੀ ਪੀੜਤਾਂ ਵੱਲੋਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ। ਜਿਸ ਤੋਂ ਬਾਅਦ ਪੁਲਿਸ ਜਿਲ੍ਹਾ ਖੰਨਾ ਅਧੀਨ ਆਉਂਦੇ ਮਾਛੀਵਾੜਾ ਸਾਹਿਬ ਇਲਾਕੇ 'ਚ ਪ੍ਰਾਪਰਟੀ ਡੀਲਰ ਹਰਮਿੰਦਰ ਸਿੰਘ ਅਤੇ ਉਸਦੇ ਸਾਥੀਆਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ: ਠੱਗ ਹਰਮਿੰਦਰ ਸਿੰਘ ਖਿਲਾਫ ਪਹਿਲਾ ਮੁਕੱਦਮਾ ਜ਼ਮੀਨ ਦੇ ਸੌਦੇ 'ਚ 94 ਲੱਖ ਰੁਪਏ ਦੀ ਠੱਗੀ ਮਾਰਨ ਦਾ ਦਰਜ ਕੀਤਾ ਗਿਆ ਸੀ। ਹੁਣ ਇੱਕ ਨੌਜਵਾਨ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 16 ਲੱਖ ਰੁਪਏ ਦੀ ਠੱਗੀ ਦਾ ਦੂਜਾ ਮਾਮਲਾ ਸਾਮਣੇ ਆਇਆ ਹੈ। ਪਿੰਡ ਅਕਾਲਗਡ਼੍ਹ ਵਾਸੀ ਚਰਨਜੀਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਪੁੱਤਰ ਗੁਰਜੀਤ ਸਿੰਘ ਪ੍ਰਾਪਰਟੀ ਕਾਰੋਬਾਰੀ ਹਰਮਿੰਦਰ ਸਿੰਘ ਤੇ ਉਸਦੇ ਪਿਤਾ ਰਜਿੰਦਰ ਸਿੰਘ ਕੋਲ ਡਰਾਇਵਰੀ ਕਰਦਾ ਸੀ। ਹਰਮਿੰਦਰ ਸਿੰਘ ਨੇ ਆਪਣੀ ਪਤਨੀ, ਬੱਚੇ ਅਤੇ ਸਾਲੀ ਦੇ ਪਰਿਵਾਰ ਸਮੇਤ ਪੱਕੇ ਤੌਰ ’ਤੇ ਕੈਨੇਡਾ ਰਹਿਣ ਦੀ ਗੱਲ ਆਖਦੇ ਹੋਏ ਉਸਦੇ ਲੜਕੇ ਨੂੰ ਵੀ ਕੈਨੇਡਾ ਭੇਜਣ ਦੀ ਗੱਲ ਆਖੀ ਸੀ।

ਇਹ ਵੀ ਪੜ੍ਹੋ : ਡਿਬਰੂਗੜ੍ਹ ਜੇਲ੍ਹ ’ਚ ਨਜ਼ਰਬੰਦ ਨੌਜਵਾਨਾਂ ਨਾਲ ਉਨ੍ਹਾਂ ਦੇ ਪਰਿਵਾਰਾਂ ਦੀ ਮੁਲਾਕਾਤ ਕਰਵਾਏਗੀ ਐਸਜੀਪੀਸੀ

ਕਥਿਤ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ: ਇਸਦੇ ਲਈ 28 ਲੱਖ ਰੁਪਏ ਦਾ ਖਰਚ ਦੱਸਿਆ ਗਿਆ ਸੀ। ਚਰਨਜੀਤ ਨੇ ਪੁੱਤਰ ਦੇ ਪਾਸਪੋਰਟ, ਫੋਟੋਆਂ, ਸਕੂਲ ਸਰਟੀਫਿਕੇਟ ਤੇ ਹੋਰ ਜ਼ਰੂਰੀ ਦਸਤਾਵੇਜ਼ ਤੋਂ ਇਲਾਵਾ 7 ਲੱਖ ਰੁਪਏ ਪਹਿਲਾਂ ਦੇ ਦਿੱਤੇ ਸੀ। ਇਸ ਤੋਂ ਇਲਾਵਾ ਗੁਰਜੀਤ ਸਿੰਘ ਦੀ ਜਾਇਦਾਦ, ਸਲਾਨਾ ਆਮਦਨ ਸਰਟੀਫਿਕੇਟ ਅਤੇ ਸੀ.ਏ. ਦੀ ਰਿਪੋਰਟ ’ਤੇ 12 ਹਜ਼ਾਰ ਰੁਪਏ ਖਰਚ ਹਰਮਿੰਦਰ ਸਿੰਘ ਨੂੰ ਦਿੱਤਾ ਗਿਆ। ਚਰਨਜੀਤ ਸਿੰਘ ਅਨੁਸਾਰ ਉਸਨੇ ਹਰਮਿੰਦਰ ਸਿੰਘ ਤੇ ਉਸਦੇ ਪਿਤਾ ਰਜਿੰਦਰ ਸਿੰਘ ਨੂੰ ਵੱਖ-ਵੱਖ ਮਿਤੀਆਂ ਰਾਹੀਂ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ 16 ਲੱਖ ਰੁਪਏ ਦਿੱਤੇ। ਪ੍ਰੰਤੂ ਹਰਮਿੰਦਰ ਸਿੰਘ ਇਹ ਠੱਗੀ ਮਾਰਕੇ ਕੈਨੇਡਾ ਭੱਜ ਗਿਆ। ਗੁਰਜੀਤ ਸਿੰਘ ਦੇ ਚਚੇਰੇ ਭਰਾ ਹਰਪ੍ਰੀਤ ਸਿੰਘ ਨੇ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਹਰਮਿੰਦਰ ਸਿੰਘ ਇਮੀਗ੍ਰੇਸ਼ਨ ਅਤੇ ਪ੍ਰਾਪਰਟੀ ਦਾ ਕੰਮ ਕਰਦਾ ਸੀ ਅਸਲ ਵਿੱਚ ਇਹ ਲੋਕਾ ਨਾਲ ਠੱਗੀਆ ਮਾਰਨ ਦਾ ਕੰਮ ਕਰਦਾ ਸੀ। ਪੁਲਿਸ ਕੋਲ ਫ਼ਿਲਹਾਲ ਦੋ ਮੁੱਕਦਮੇ ਦਰਜ਼ ਹੋਏ ਹਨ ਜਿਹਨਾਂ ਵਿਚ ਇੱਕ ਨਾਲ 94 ਲੱਖ ਅਤੇ ਦੂਸਰੇ ਨਾਲ 16 ਲੱਖ ਦੀ ਠੱਗੀ ਮਾਰੀ ਗਈ ਹੈ। ਹਰਮਿੰਦਰ ਸਿੰਘ ਕੈਨੇਡਾ ਭੱਜ ਗਿਆ ਹੈ। ਉਸਦੇ ਪਿਤਾ ਦੀ ਭਾਲ ਜਾਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.