ਸ੍ਰੀ ਫ਼ਤਿਹਗੜ੍ਹ ਸਾਹਿਬ: ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਦੇ ਜੋਤੀ ਜੋਤ ਸਰੂਪ 'ਤੇ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਜੋਤੀ ਸਰੂਪ ਤੋਂ ਅਵਤਾਰ ਸਿੰਘ ਤੇ ਗੁਰੂਦੁਆਰਾ ਪ੍ਰਧਾਨ ਗੁਰਦਿੱਤ ਸਿੰਘ ਦੀ ਅਗਵਾਈ 'ਚ ਰਵਾਨਾ ਹੋਇਆ। ਇਸ 'ਚ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ।
ਦੱਸ ਦਈਏ, ਕਿ ਮਾਤਾ ਗੁਜਰੀ ਤੇ ਛੋਟੇ ਸਾਹਿਬਜਾਦਿਆਂ ਦਾ ਸੰਸਕਾਰ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ 'ਚ ਕੀਤੀ ਗਿਆ ਸੀ ਜਿਸ ਨੂੰ ਦੁਨਿਆਂ ਦੀ ਸਭ ਤੋਂ ਮਹਿੰਗੀ ਧਰਤੀ ਮੰਨਿਆ ਜਾਂਦਾ ਹੈ।
ਇਹ ਨਗਰ ਕੀਰਤਨ ਉਸੇ ਤਰ੍ਹਾਂ ਰਵਾਨਾ ਕੀਤਾ ਗਿਆ ਜਿਸ ਤਰ੍ਹਾਂ ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਦੇ ਸਸਕਾਰ ਤੋਂ ਬਾਅਦ ਉਨ੍ਹਾਂ ਦੀਆਂ ਅਸਥੀਆਂ ਨੂੰ ਦਫਨਾਉਣ ਲਈ ਬਾਬਾ ਦੀਵਾਨ ਟੋਡਰ ਮਲ ਨੇ ਆਲੋਅਰਖ ਪਿੰਡ ਕਾਕੜੇ ਦੇ ਨੇੜੇ ਗੁਰਦੁਆਰਾ ਸਾਹਿਬ 'ਚ ਦਫਨਾਉਣ ਲਈ ਭੇਜਿਆ ਸੀ ਉਸੇ ਤਰ੍ਹਾਂ ਇਸ ਨਗਰ ਕੀਰਤਨ ਦੌਰਾਨ ਉਨ੍ਹਾਂ ਦੀਆਂ ਅਸਥੀਆਂ ਨੂੰ ਉਥੇ ਲਜਾਇਆ ਗਿਆ।
ਇਹ ਵੀ ਪੜ੍ਹੋ: ਪਟਿਆਲਾ ਰੇਲਵੇ ਸਟੇਸ਼ਨ 'ਤੇ ਸੈਲਾਨੀ ਆਪਣੀ ਜ਼ਿੰਦਗੀ ਨਾਲ ਕਰ ਰਹੇ ਹਨ ਖਿਲਵਾੜ
ਇਸ ਮੌਕੇ ਬਾਬਾ ਅਵਤਾਰ ਸਿੰਘ ਨੇ ਦੱਸਿਆ ਕਿ ਦੀਵਾਨ ਟੋਡਰ ਮੱਲ ਨੇ ਭਾਈ ਯੋਧ ਸਿੰਘ ਨੂੰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਸਸਕਾਰ ਤੋਂ ਬਾਅਦ ਉਨ੍ਹਾਂ ਦੀਆਂ ਅਸਥੀਆਂ ਨੂੰ ਜਿਸ ਰਸਤੇ ਭੇਜਿਆ ਸੀ, ਉਸੇ ਰਸਤੇ ਤੋਂ ਇਹ ਵਿਰਾਗਮਾਈ ਨਗਰ ਕੀਰਤਨ ਰਵਾਨਾ ਕੀਤਾ ਗਿਆ ਹੈ। ਇਹ ਨਗਰ ਕੀਰਤਨ ਸੰਤ ਮਹਾਂਪੁਰਸ਼ਾਂ ਦੀ ਅਗਵਾਈ 'ਚ ਭਾਦਸੋਂ ,ਨਾਭਾ, ਭਵਾਨੀਗੜ ਦੇ ਰਸਤੇ ਹੁੰਦੇ ਹੋਏ ਕਾਕੜੇ ਗੁਰਦੁਆਰਾ ਆਲੋਅਰਖ, ਤੇ ਗੁਰਦੁਆਰਾ ਮੰਜੀ ਸਾਹਿਬ 'ਚ ਸਮਾਪਤ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਇਥੇ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਹਨ ਤੇ ਉਨ੍ਹਾਂ ਕਿਹਾ ਕਿ ਸਾਰੀਆਂ ਸੰਗਤਾਂ ਨੂੰ ਇਸ ਸਥਾਨ ਦੇ ਦਰਸ਼ਨ ਕਰਨੇ ਚਾਹੀਦੇ ਹਨ।