ਫ਼ਤਿਹਗੜ੍ਹ ਸਾਹਿਬ: ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਨਜਾਇਜ਼ ਸ਼ਰਾਬ ਦੀਆਂ 300 ਪੇਟੀਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ। ਡੀਐਸਪੀ ਰਮਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਫੜਿਆ ਗਿਆ ਵਿਅਕਤੀ ਹਿਮਾਚਲ ਦਾ ਰਹਿਣ ਵਾਲਾ ਹੈ ਜੋ ਕਿ ਇੱਥੇ ਨਜਾਇਜ ਸ਼ਰਾਬ ਦਾ ਕੰਮ ਕਰਦਾ ਹੈ। ਡੀਐਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਨੂੰ ਨਾਕੇਬੰਦੀ ਦੌਰਾਨ ਇੱਕ ਗੁਪਤ ਜਾਣਕਾਰੀ ਦੇ ਤਹਿਤ ਫੜਿਆ ਗਿਆ ਹੈ।
ਮੁਖਬਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਬਾਹਰੋਂ ਸ਼ਰਾਬ ਲਿਆ ਕੇ ਵੇਚਣ ਦਾ ਆਦੀ ਰਾਜੇਸ਼ ਕੁਮਾਰ ਬਲੈਰੋ ਗੱਡੀ ਨੰਬਰੀ ਵਿੱਚ ਆ ਰਿਹਾ ਹੈ। ਉਸਨੇ ਗੱਡੀ ਉੱਪਰ ਤਰਪਾਲ ਪਾਈ ਹੋਈ ਹੈ ਅਤੇ ਭਾਰੀ ਮਾਤਰਾ ਵਿੱਚ ਦੇਸੀ ਸ਼ਰਾਬ ਲੋਡ ਕਰਕੇ ਰਾਜਪੁਰਾ ਤੋਂ ਸਰਹਿੰਦ ਨੂੰ ਆ ਰਿਹਾ ਹੈ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸਨੂੰ ਨਾਕੇਬੰਦੀ ਦੋਰਾਨ ਕਾਬੂ ਕਰ ਲਿਆ। ਪੁਲਿਸ ਨੇ ਮੁਲਜ਼ਮ ਕੋਲੋਂ 300 ਪੇਟੀਆਂ ਦੇਸੀ ਸ਼ਰਾਬ ਬਾਮਦ ਕੀਤੀਆਂ ਅਤੇ ਦੋਸ਼ੀ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਵੱਲੋਂ ਰਿਮਾਂਡ ਹਾਸਿਲ ਕਰਕੇ ਪੁੱਛ ਗਿੱਛ ਕੀਤੀ ਜਾਵੇਗੀ।