ETV Bharat / state

International Labor Day: 100 ਸਾਲ ਮਜ਼ਦੂਰ ਦਿਵਸ ਮਨਾਉਣ ਮਗਰੋਂ ਵੀ ਜਮਾਤ ਦੀ ਹਾਲਤ ਨਹੀਂ ਸੁਧਰੀ - ਲੇਬਰ ਕਿਸਾਨ ਪਾਰਟੀ ਆਫ ਹਿੰਦੁਸਤਾਨ

ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਪੱਤਰਕਾਰਾਂ ਵੱਲੋਂ ਖੰਨਾ ਦੇ ਲਲਹੇੜੀ ਚੌਕ ਵਿੱਚ ਬਣੇ ਮਜ਼ਦੂਰ ਅੱਡੇ ਉਤੇ ਜਾ ਕੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਗਈ। ਇਥੇ ਮਜ਼ਦੂਰਾਂ ਨੇ ਦੱਸਿਆ ਕਿ ਸਰਕਾਰਾਂ ਮਜ਼ਦੂਰ ਦਿਵਸ ਮਨਾਉਂਦੀਆਂ ਜ਼ਰੂਰ ਨੇ, ਪਰ ਇਸ ਦਿਨ ਤੋਂ ਬਾਅਦ ਸਾਡੀ ਜਮਾਤ ਦੀ ਸਾਰ ਨਹੀਂ ਲਈ ਜਾਂਦੀ।

Even after celebrating Labor Day for 100 years, the condition of the class has not improved
100 ਸਾਲ ਮਜ਼ਦੂਰ ਦਿਵਸ ਮਨਾਉਣ ਮਗਰੋਂ ਵੀ ਜਮਾਤ ਦੀ ਹਾਲਤ ਨਹੀਂ ਸੁਧਰੀ
author img

By

Published : May 1, 2023, 7:59 PM IST

100 ਸਾਲ ਮਜ਼ਦੂਰ ਦਿਵਸ ਮਨਾਉਣ ਮਗਰੋਂ ਵੀ ਜਮਾਤ ਦੀ ਹਾਲਤ ਨਹੀਂ ਸੁਧਰੀ

ਫ਼ਤਹਿਗੜ੍ਹ ਸਾਹਿਬ : ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਭਾਰਤ ਅੰਦਰ ਮਜ਼ਦੂਰ ਦਿਵਸ ਮਨਾਉਣ ਦੀ ਸ਼ੁਰੂਆਤ ਲੇਬਰ ਕਿਸਾਨ ਪਾਰਟੀ ਆਫ ਇੰਡੀਆ ਵੱਲੋਂ 1 ਮਈ 1923 ਤੋਂ ਮਦਰਾਸ ਤੋਂ ਸ਼ੁਰੂ ਹੋਈ ਸੀ। 100 ਸਾਲ ਬੀਤਣ ਮਗਰੋਂ ਵੀ ਮਜ਼ਦੂਰ ਵਰਗ ਨੂੰ ਲੋਂੜੀਦੀਆਂ ਸਹੂਲਤਾਂ ਨਹੀਂ ਮਿਲ ਸਕੀਆਂ। ਖੰਨਾ ਦੇ ਮਜ਼ਦੂਰ ਅੱਡੇ ਵਿਖੇ ਮਜ਼ਦੂਰਾਂ ਨੇ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਦਿਹਾੜਾ ਮਨਾਇਆ ਜ਼ਰੂਰ ਜਾਂਦਾ ਹੈ ਪ੍ਰੰਤੂ ਮਜ਼ਦੂਰਾਂ ਦੀ ਕੋਈ ਸਾਰ ਨਹੀਂ ਲੈਂਦਾ। ਮਜ਼ਦੂਰਾਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਤਿੰਨ ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਮਿਲਣੀ ਚਾਹੀਦੀ ਹੈ।

ਮਜ਼ਦੂਰ ਦਿਹਾੜੇ ਤੋਂ ਬਾਅਦ ਸਾਡੀ ਜਮਾਤ ਦੀ ਨਹੀਂ ਲੈਂਦਾ ਕੋਈ ਸਾਰ : 1 ਮਈ ਨੂੰ ਮਨਾਏ ਜਾਣ ਵਾਲੇ ਮਜ਼ਦੂਰ ਦਿਹਾੜੇ ਮੌਕੇ ਖੰਨਾ ਦੇ ਲਲਹੇੜੀ ਚੌਕ ਵਿੱਚ ਬਣੇ ਮਜ਼ਦੂਰ ਅੱਡੇ ਉਤੇ ਜਾ ਕੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਮਜ਼ਦੂਰਾਂ ਨੇ ਕਿਹਾ ਕਿ 100 ਸਾਲਾਂ ਤੋਂ ਸਰਕਾਰਾਂ ਇਹ ਦਿਹਾੜਾ ਮਨਾਉਂਦੀਆਂ ਆ ਰਹੀਆਂ ਹਨ। ਮਜ਼ਦੂਰਾਂ ਦਾ ਲਾਲ ਝੰਡਾ ਵੀ ਲਹਿਰਾਇਆ ਜਾਂਦਾ ਹੈ, ਪਰ ਬਾਅਦ ਵਿੱਚ ਕੋਈ ਵੀ ਇਸ ਜਮਾਤ ਦੀ ਸਾਰ ਨਹੀਂ ਲੈਂਦਾ। ਅੱਜ ਤੱਕ ਕਿਸੇ ਵੀ ਸਰਕਾਰ ਨੇ ਮਜ਼ਦੂਰਾਂ ਨੂੰ ਰੁਜ਼ਗਾਰ ਦੀ ਗਾਰੰਟੀ ਦੇ ਸਾਧਨ ਮੁਹੱਈਆ ਨਹੀਂ ਕਰਾਏ। ਤੜਕੇ ਉੱਠਦੇ ਹੀ ਮਜ਼ਦੂਰਾਂ ਨੂੰ ਰੋਜ਼ੀ ਰੋਟੀ ਦੀ ਚਿੰਤਾ ਹੋ ਜਾਂਦੀ ਹੈ। ਸਵੇਰੇ ਘਰੋਂ ਰੁਜ਼ਗਾਰ ਦੀ ਭਾਲ ਚ ਨਿਕਲਦੇ ਹਨ ਅਤੇ ਮਜ਼ਦੂਰ ਅੱਡੇ ਖੜ੍ਹ ਕੇ ਰੁਜ਼ਗਾਰ ਦੀ ਭਾਲ ਕਰਦੇ ਹਨ। ਫਿਰ ਕਿਤੇ ਮਹੀਨੇ ਅੰਦਰ 10 ਦਿਨਾਂ ਦਾ ਰੁਜ਼ਗਾਰ ਮਿਲਦਾ ਹੈ। ਇਸ ਨਾਲ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੈ।

ਭਲਾਈ ਸਕੀਮਾਂ ਰਾਹੀਂ ਲਾਭ ਦੇਣ ਦੇ ਵਾਅਦਿਆਂ ਦੀ ਪੋਲ ਵੀ ਖੁੱਲ੍ਹੀ : ਸਰਕਾਰਾਂ ਵੱਲੋਂ ਮਜ਼ਦੂਰਾਂ ਨੂੰ ਭਲਾਈ ਸਕੀਮਾਂ ਰਾਹੀਂ ਲਾਭ ਦੇਣ ਦੇ ਵਾਅਦਿਆਂ ਦੀ ਪੋਲ ਵੀ ਖੁੱਲ੍ਹੀ। ਮਜ਼ਦੂਰਾਂ ਨੇ ਕਿਹਾ ਕਿ ਵਧੇਰੇ ਮਜ਼ਦੂਰਾਂ ਦੇ ਲਾਭਪਾਤਰੀ ਕਾਰਡ ਨਹੀਂ ਬਣਾਏ ਗਏ। ਉਹਨਾਂ ਦੇ ਬੱਚਿਆਂ ਨੂੰ ਵਜੀਫ਼ਾ ਨਹੀਂ ਮਿਲਦਾ। ਉਹ ਜਦੋਂ ਕਾਰਡ ਬਣਾਉਣ ਜਾਂਦੇ ਹਨ ਤਾਂ ਕਹਿ ਦਿੱਤਾ ਜਾਂਦਾ ਹੈ ਕਿ ਤੁਹਾਡਾ ਕਾਰਡ ਨਹੀਂ ਬਣਨਾ। ਜੇਕਰ ਕਿਸੇ ਦਾ ਕਾਰਡ ਬਣਿਆ ਹੈ ਤਾਂ ਉਸਨੂੰ ਇਸਦੇ ਲਾਭ ਨਹੀਂ ਮਿਲ ਰਹੇ। ਮਜ਼ਦੂਰਾਂ ਨੇ ਖੰਨਾ ਵਿਖੇ ਬਣੇ ਮਜ਼ਦੂਰ ਅੱਡੇ ਦੀ ਹਾਲਤ ਬਿਆਨ ਕਰਦੇ ਹੋਏ ਕਿਹਾ ਕਿ ਇੱਥੇ ਨਾ ਤਾਂ ਬੈਠਣ ਲਈ ਸਹੂਲਤ ਹੈ। ਨਾ ਹੀ ਪੀਣ ਵਾਲਾ ਪਾਣੀ ਅਤੇ ਨਾ ਹੀ ਕੋਈ ਬਾਥਰੂਮ। ਮਜ਼ਦੂਰਾਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਤਿੰਨ ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਮਿਲਣੀ ਚਾਹੀਦੀ ਹੈ।

ਇਹ ਵੀ ਪੜ੍ਹੋ : Immigration Fraud in Pathankot: ਗੈਰਕਾਨੂੰਨੀ ਢੰਗ ਨਾਲ ਇੰਮੀਗ੍ਰੇਸ਼ਨ ਚਲਾਉਣ ਵਾਲੇ ਦੋ ਮੁਲਜ਼ਮ ਗ੍ਰਿਫਤਾਰ, ਪਾਸਪੋਰਟ ਵੀ ਹੋਏ ਬਰਾਮਦ

ਮਜ਼ਦੂਰ ਅੱਡੇ ਵਿੱਚ ਬੈਠ ਕੇ ਰੁਜ਼ਗਾਰ ਦੀ ਤਲਾਸ਼ ਕਰ ਰਹੇ 76 ਸਾਲਾਂ ਦੇ ਬਜ਼ੁਰਗ ਨੇ ਕਿਹਾ ਕਿ ਸਰਕਾਰਾਂ ਉਹਨਾਂ ਬਾਰੇ ਕੁੱਝ ਸੋਚਦੀਆਂ ਨਹੀਂ ਹਨ। ਉਮਰ ਵੱਧ ਹੋਣ ਕਰਕੇ ਕੋਈ ਕੰਮ ਵੀ ਨਹੀਂ ਦਿੰਦਾ। ਜਦੋਂ ਉਹ ਲਾਭਪਾਤਰੀ ਕਾਰਡ ਬਣਾਉਣ ਗਏ ਤਾਂ ਉੱਥੇ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਤੁਹਾਡੀ ਉਮਰ ਜ਼ਿਆਦਾ ਹੈ। ਮਜ਼ਦੂਰ ਜਾਵੇ ਤਾਂ ਕਿੱਥੇ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.