ETV Bharat / state

'ਐਸਜੀਪੀਸੀ ਵੱਲੋਂ ਬਾਹਰੀ ਰਾਜਾਂ ਨੂੰ ਦੁੱਧ ਤੇ ਘਿਓ ਦਾ ਠੇਕਾ ਦੇਣਾ ਪੰਜਾਬ ਦੇ ਹਿੱਤਾਂ ਦੇ ਖ਼ਿਲਾਫ਼' - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਘਿਓ ਅਤੇ ਸੁੱਕੇ ਦੁੱਧ ਦਾ ਠੇਕਾ ਪੰਜਾਬ ਤੋਂ ਬਾਹਰ ਦੀ ਕੰਪਨੀ ਨੂੰ ਦੇਣ 'ਤੇ ਗੁਰਦੁਆਰਾ ਸਿੰਘ ਸਭਾ ਅਮਲੋਹ ਦੇ ਪ੍ਰਧਾਨ ਦਰਸ਼ਨ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਲਿਆ ਗਿਆ ਇਹ ਫੈਸਲਾ ਪੰਜਾਬ ਦੇ ਲੋਕਾਂ ਦੇ ਹਿਤਾਂ ਦੇ ਖ਼ਿਲਾਫ਼ ਹੈ।

'ਐਸਜੀਪੀਸੀ ਵੱਲੋਂ ਬਾਹਰੀ ਰਾਜਾਂ ਨੂੰ ਦੁੱਧ ਤੇ ਘਿਓ ਦਾ ਠੇਕਾ ਦੇਣਾ ਪੰਜਾਬ ਦੇ ਹਿੱਤਾਂ ਦੇ ਖ਼ਿਲਾਫ਼'

author img

By

Published : Jul 23, 2020, 8:07 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਘਿਓ ਅਤੇ ਸੁੱਕਾ ਦੁੱਧ ਪੰਜਾਬ ਦੇ ਅਦਾਰੇ ਵੇਰਕਾ ਤੋਂ ਖਰੀਦਿਆ ਜਾਂਦਾ ਸੀ ਜਦੋਂ ਕਿ ਹੁਣ ਇਹ ਠੇਕਾ ਮਹਾਰਾਸ਼ਟਰ ਦੇ ਪੁਣੇ ਦੀ ਇੱਕ ਕੰਪਨੀ ਨੂੰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦਾ ਤਰਕ ਹੈ ਕਿ ਟੈਂਡਰਾਂ ਵਿੱਚ ਸਭ ਤੋਂ ਘੱਟ ਪੁਣੇ ਦੀ ਕੰਪਨੀ ਸੋਨਾਈ ਕਾਰਪੋਰੇਟ ਨੇ ਰੇਟ ਦਿੱਤੇ ਸਨ, ਜਿਸ ਕਰਕੇ ਇਹ ਸਮਾਨ ਵੇਰਕਾ ਨੂੰ ਛੱਡ ਕੇ ਮਹਾਰਾਸ਼ਟਰ ਤੋਂ ਲੈਣਾ ਸ਼ੁਰੂ ਕੀਤਾ ਗਿਆ ਹੈ। ਇਸ 'ਤੇ ਸਵਾਲ ਖੜ੍ਹੇ ਕਰਦੇ ਹੋਏ ਗੁਰਦੁਆਰਾ ਸਿੰਘ ਸਭਾ ਅਮਲੋਹ ਦੇ ਪ੍ਰਧਾਨ ਦਰਸ਼ਨ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਲਿਆ ਗਿਆ ਇਹ ਫੈਸਲਾ ਪੰਜਾਬ ਦੇ ਲੋਕਾਂ ਦੇ ਹਿਤਾਂ ਦੇ ਖ਼ਿਲਾਫ਼ ਹੈ।

ਵੇਖੋ ਵੀਡੀਓ

ਇਸ ਸਬੰਧੀ ਗੱਲਬਾਤ ਕਰਦੇ ਹੋਏ ਗੁਰਦੁਆਰਾ ਸਿੰਘ ਸਭਾ ਅਮਲੋਹ ਦੇ ਪ੍ਰਧਾਨ ਦਰਸ਼ਨ ਸਿੰਘ ਚੀਮਾ ਨੇ ਕਿਹਾ ਕਿ ਐਸਜੀਪੀਸੀ ਵੱਲੋਂ ਜੋ ਠੇਕਾ ਮਹਾਰਾਸ਼ਟਰ ਦੇ ਪੁਣੇ ਦੀ ਫੈਕਟਰੀ ਨੂੰ ਦਿੱਤਾ ਗਿਆ ਹੈ ਉਸ ਨਾਲ ਪੰਜਾਬ ਵਿੱਚ ਦੁੱਧ ਵਿਕਰੇਤਾ ਅਤੇ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਵੇਗਾ ਕਿਉਂਕਿ ਇਨ੍ਹਾਂ ਕੋਲ ਸਟਾਕ ਬਚ ਜਾਵੇਗਾ।

ਇਹ ਵੀ ਪੜ੍ਹੋ: ਨਾਭਾ ਰਿਆਸਤ ਦੀ ਨਿਸ਼ਾਨੀ ਜੈਤੋ ਦਾ ਇਤਿਹਾਸਕ ਕਿਲਾ ਹੋਇਆ ਢਹਿ-ਢੇਰੀ

ਉਨ੍ਹਾਂ ਕਿਹਾ ਕਿ ਕੋਈ ਵੀ ਕੰਪਨੀ 315 ਰੁਪਏ ਘੀਓ ਨਹੀਂ ਵੇਚ ਸਕਦੀ, ਪੰਜਾਬ ਵਿੱਚ ਵੇਰਕਾ ਅਤੇ ਸੁਪਰ ਦਾ ਘਿਓ ਵੀ 430 ਰੁਪਏ ਵਿਕਦਾ ਹੈ। ਐਸਜੀਪੀਸੀ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਨ ਅਤੇ ਪੰਜਾਬ ਤੋਂ ਹੀ ਸਮਾਨ ਖਰੀਦਣ।

ETV Bharat Logo

Copyright © 2025 Ushodaya Enterprises Pvt. Ltd., All Rights Reserved.