ETV Bharat / state

ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਦੇ ਟਰੱਕ ਬਾਡੀ ਮੇਕਰ ਹੋਏ ਮੰਦੀ ਦੇ ਸ਼ਿਕਾਰ

ਏਸ਼ੀਆ ਦੀ ਸਭ ਤੋਂ ਵੱਡੀ ਅਤੇ ਮਸ਼ਹੂਰ ਟਰੱਕ ਅਤੇ ਬੱਸ ਬਾਡੀ ਬਿਲਡਿੰਗ ਦੇ ਨਾਂਅ ਨਾਲ ਜਾਣੀ ਜਾਂਦੀ ਨਗਰੀ ਸਰਹਿੰਦ 'ਤੇ ਇਸ ਸਮੇਂ ਤਾਲਾਬੰਦੀ ਦੇ ਕਾਰਨ ਮੰਦੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ 120 ਦੇ ਕਰੀਬ ਟਰੱਕ ਤੇ ਬੱਸ ਬਾਡੀ ਬਿਲਡਰ ਵਿਹਲੇ ਹਨ।

ਏਸ਼ੀਆ ਦੀ ਮਸ਼ਹੂਰ ਟਰੱਕ ਬਾਡੀ ਬਿਲਡਿੰਗ ਨਗਰੀ ਸਰਹਿੰਦ 'ਤੇ ਮੰਦੀ ਛਾਈ

author img

By

Published : Jul 15, 2020, 8:03 AM IST

ਸ੍ਰੀ ਫਤਿਹਗੜ੍ਹ ਸਾਹਿਬ: ਕੋਰੋਨਾ ਮਹਾਂਮਾਰੀ ਦੇ ਕਾਰਨ ਜਿੱਥੇ ਪੂਰੇ ਵਿਸ਼ਵ ਵਿੱਚ ਆਰਥਿਕ ਮੰਦੀ ਦੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਕੋਰੋਨਾ ਦੇ ਯਮਦੂਤ ਨੇ ਭਾਰਤ 'ਚ ਵੱਡੀ ਗਿਣਤੀ ਵਿੱਚ ਉਦਯੋਗਾਂ ਤੇ ਵਪਾਰ ਠੱਪ ਕਰਕੇ ਰੱਖ ਦਿੱਤੇ ਹਨ। ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਏਸ਼ੀਆ ਦੀ ਵੱਡੀ ਅਤੇ ਮਸ਼ਹੂਰ ਟਰੱਕ ਅਤੇ ਬੱਸ ਬਾਡੀ ਬਿਲਡਿੰਗ ਦੇ ਨਾਂਅ ਨਾਲ ਜਾਣੀ ਜਾਂਦੇ ਸਰਹਿੰਦ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਏਸ਼ੀਆ ਦੀ ਮਸ਼ਹੂਰ ਟਰੱਕ ਬਾਡੀ ਬਿਲਡਿੰਗ ਨਗਰੀ ਸਰਹਿੰਦ 'ਤੇ ਮੰਦੀ ਛਾਈ

20-30 ਹਜ਼ਾਰ ਦੇ ਕਰੀਬ ਵਰਕਰ ਕੰਮ ਤੋਂ ਹੋਏ ਵਾਂਝੇ

ਤਾਲਾਬੰਦੀ ਦੇ ਪਏ ਅਸਰ ਕਾਰਨ ਵਰਕਰਸ਼ਾਪ ਦੇ ਮਾਲਕ ਮੰਦੀ ਦੀ ਮਾਰ ਝੱਲ ਰਹੇ ਹਨ। 120 ਦੇ ਕਰੀਬ ਟਰੱਕ ਤੇ ਬੱਸ ਬਾਡੀ ਬਿਲਡਰ ਵਿਹਲੇ ਹੋਏ ਹਨ ਅਤੇ ਵਰਕਸ਼ਾਪਾਂ ਨਾਲ ਜੁੜੇ 20-30 ਹਜ਼ਾਰ ਦੇ ਕਰੀਬ ਵਰਕਰ ਕੰਮ ਤੋਂ ਵਾਂਝੇ ਹੋ ਗਏ ਹਨ।

ਸਰਹਿੰਦ ਨਗਰੀ ਏਸ਼ੀਆ ਦੀ ਇੱਕ ਨੰਬਰ ਟਰੱਕ ਅਤੇ ਬੱਸ ਬਾਡੀ ਬਿਲਡਿੰਗ

ਕਈ ਸਾਲ ਪਹਿਲਾਂ ਸਰਹਿੰਦ ਵਿਖੇ ਟਰੱਕਾਂ ਤੇ ਬੱਸਾਂ ਨੂੰ ਬਾਡੀ ਲਗਾਉਣ ਦਾ ਕੰਮ ਸ਼ੁਰੂ ਹੋਇਆ ਸੀ। ਜੋ ਕੁਝ ਸਾਲ ਵਿੱਚ ਹੀ ਬੁਲੰਦੀਆਂ 'ਤੇ ਪਹੁੰਚ ਗਿਆ ਅਤੇ ਸਰਹਿੰਦ ਦੀ ਮੰਡੀ ਪੂਰੇ ਏਸ਼ੀਆ ਵਿੱਚ ਨੰਬਰ ਇੱਕ 'ਤੇ ਮਸ਼ਹੂਰ ਹੋ ਗਈ ਪਰ ਅੱਜ ਦੇ ਹਾਲਾਤ ਕੁਝ ਹੋਰ ਹੀ ਹਨ ਕਿਉਂਕਿ ਅੱਜ ਟਰੱਕ ਅਤੇ ਬੱਸ ਬਾਡੀ ਬਿਲਡਿੰਗ ਦੇ ਕਾਰੋਬਾਰ ਵਿੱਚ ਮੰਦੀ ਛਾਈ ਹੋਈ ਹੈ ਜੋ ਇੱਥੋਂ ਦੇ ਮਾਲਕਾਂ ਦੇ ਨਾਲ-ਨਾਲ ਮਜ਼ਦੂਰਾਂ ਲਈ ਮੁਸ਼ਕਿਲਾਂ ਭਰੀ ਹੈ।

ਪਿਛਲੇ 50 ਸਾਲਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਮੰਦੀ ਦੀ ਮਾਰ

ਇਸ ਮੌਕੇ ਟਰੱਕ ਅਤੇ ਬੱਸ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਹਰਮੀਤ ਸਿੰਘ ਸੱਗੂ ਨੇ ਕਿਹਾ ਕਿ ਪਿਛਲੇ 50 ਸਾਲਾਂ ਵਿੱਚ ਉਤਾਰ-ਚੜ੍ਹਾਅ ਆਏ ਪਰ ਅਜਿਹੀ ਮੰਦੀ ਕਦੇ ਨਹੀਂ ਆਈ। ਉਨ੍ਹਾਂ ਕਿਹਾ ਕਿ ਇਸ ਮੰਦੀ ਦੇ ਕਾਰਨ ਇਕੱਲੇ ਸਰਹਿੰਦ ਦੇ ਵਿੱਚ ਹੀ 20 ਤੋਂ 30 ਹਜ਼ਾਰ ਕੰਮ ਕਰਨ ਵਾਲੇ ਮਜ਼ਦੂਰ ਸ਼ਿਕਾਰ ਹੋ ਰਹੇ ਹਨ, ਜਿਨ੍ਹਾਂ ਨੂੰ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਔਖਾ ਹੋਇਆ ਹੈ ਕਿਉਂਕਿ ਇਹ ਜਿਹੜੀ ਮੰਦੀ ਹੈ ਪਿਛਲੇ ਚਾਰ ਮਹੀਨਿਆਂ ਤੋਂ ਚੱਲ ਰਹੀ ਹੈ।

ਟਰਾਂਸਪੋਟਰ ਨਹੀਂ ਖਰੀਦ ਰਹੇ ਟਰੱਕ

ਉਨ੍ਹਾਂ ਕਿਹਾ ਕਿ ਲੌਕਡਾਊਨ ਦੇ ਕਾਰਨ ਉਨ੍ਹਾਂ ਕੋਲ ਟਰੱਕਾਂ ਦਾ ਕੰਮ ਨਹੀਂ ਆ ਰਿਹਾ, ਜਿਸਦੇ ਕਾਰਨ ਕੰਮਕਾਰ ਪ੍ਰਭਾਵਿਤ ਹੋਏ ਹਨ ਅਤੇ ਟਰਾਂਸਪੋਟਰਾਂ ਦੇ ਵੱਲੋਂ ਟਰੱਕ ਵੀ ਨਹੀਂ ਖਰੀਦੇ ਜਾ ਸਕੇ। ਉਨ੍ਹਾਂ ਕਿਹਾ ਕਿ ਸਰਹਿੰਦ ਦੇ ਟਰੱਕ ਅਤੇ ਬੱਸ ਬਾਡੀ ਬਿਲਡਿੰਗ ਦੀਆਂ 120 ਤੋਂ ਵੱਧ ਛੋਟੀਆਂ ਅਤੇ ਵੱਡੀਆਂ ਵਰਕਸ਼ਾਪਾਂ ਹਨ। ਪਹਿਲਾਂ ਇੱਕ ਵਰਕਸ਼ਾਪ ਦੇ ਵਿੱਚ ਮਹੀਨੇ ਦੇ ਵਿੱਚ 4 ਤੋਂ 5 ਗੱਡੀਆਂ ਤਿਆਰ ਕਰਕੇ ਭੇਜੀਆਂ ਜਾਂਦੀਆਂ ਸਨ ਪਰ ਹੁਣ ਪਿਛਲੇ ਚਾਰ ਮਹੀਨੇ ਤੋਂ ਕੰਮ ਬੰਦ ਪਏ ਹਨ। ਉਨ੍ਹਾਂ ਕਿਹਾ ਕਿ ਖਰਚੇ ਪਹਿਲਾਂ ਦੀ ਤਰ੍ਹਾਂ ਹੀ ਉਨ੍ਹਾਂ ਨੂੰ ਪੈ ਰਹੇ ਹਨ।

ਬਿਲਡਰਾਂ ਦੀ ਸਰਕਾਰ ਤੋਂ ਮੰਗ

ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਵਰਕਸ਼ਾਪਾਂ ਦੇ ਬਿਜਲੀ ਦੇ ਬਿੱਲ, ਲੋਨ ਕਿਸ਼ਤਾਂ ਨੂੰ ਮਾਫ਼ ਕੀਤਾ ਜਾਵੇ ਤਾਂ ਜੋ ਆਪਣੀ ਇਸ ਮੁਸ਼ਕਲ ਘੜੀ ਦੇ ਵਿੱਚ ਕੁਝ ਰਾਹਤ ਮਹਿਸੂਸ ਕਰ ਸਕਣ।

ਕਾਰੀਗਰਾਂ ਨੂੰ ਘਰ ਦਾ ਗੁਜ਼ਾਰਾ ਕਰਨਾ ਹੋਇਆ ਮੁਸ਼ਿਕਲ

ਉੱਥੇ ਹੀ ਕਾਰੀਗਰਾਂ ਨੇ ਕਿਹਾ ਕਿ ਕਾਰੋਬਾਰ ਬੰਦ ਹੋਣ ਦੇ ਨਾਲ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 4 ਮਹੀਨੇ ਤੋਂ ਕੰਮ ਬੰਦ ਹੈ, ਜਿਸ ਦੇ ਕਾਰਨ ਉਨ੍ਹਾਂ ਨੂੰ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ। ਇਸ ਸਮੇਂ ਉਹ ਆਪਣੇ ਮਕਾਨ ਦਾ ਕਿਰਾਇਆ ਵੀ ਨਹੀਂ ਦੇ ਸਕਦੇ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੰਮ ਨੂੰ ਲੀਹ 'ਤੇ ਲਿਆਉਣ ਲਈ ਕੁਝ ਰਾਹਤ ਦਿੱਤੀ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.