ਅਬੋਹਰ: ਪੰਜਾਬ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ (Incidents of looting in Punjab) ਲਗਾਤਾਰ ਵੱਧ ਦੀਆਂ ਜਾ ਰਹੀਆਂ ਹਨ। ਜਿਸ ਦੀਆਂ ਤਾਜ਼ਾ ਤਸਵੀਰਾਂ ਅਮਲੋਹ-ਮਲੋਟ ਬਾਈਪਾਸ (Amloh-Malot bypass) ਤੋਂ ਸਾਹਮਣੇ ਆਈਆਂ ਹਨ। ਜਿੱਥੇ 4 ਕਾਰ ਸਵਾਰ ਅਣਪਛਾਤੇ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ‘ਤੇ ਇੱਕ ਕਾਰ ਖੋਹੀ (A car snatched at gunpoint) ਗਈ ਹੈ। ਇਸ ਮੌਕੇ ਮੁਲਜ਼ਮਾਂ ਵੱਲੋਂ 3 ਤੋਂ 4 ਰਾਊਡ ਫਾਇਰ ਵੀ ਕੀਤੇ ਹਨ। ਹਾਲਾਂਕਿ ਇਸ ਮੌਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਵਾਰਦਾਤ ਵਿੱਚ ਗੋਲੀ ਪੀੜਤ ਦੇ ਕੰਨ ਨੂੰ ਛੂਹ ਕੇ ਲੰਘ ਗਈ।
ਮੀਡੀਆ ਨਾਲ ਗੱਲਬਾਤ ਦੌਰਾਨ ਪੀੜਤ ਪਰਗਟ ਸਿੰਘ ਨੇ ਦੱਸਿਆ ਕਿ ਉਹ ਪ੍ਰਾਈਵੇਟ ਡਾਕਟਰ (Private Doctor) ਹੈ ਅਤੇ ਪਿੰਡ ਪੱਕੀ ਟਿੱਬੀ ਤੋਂ ਪਿੰਡ ਵਰਿਆਮਖੇੜਾ ਕਿਸੇ ਦੇ ਘਰ ਘੋੜੀ ਵੇਖਣ ਜਾ ਰਿਹਾ ਸੀ, ਤਾਂ ਅਬੋਹਰ-ਮਲੋਟ ਬਾਈਪਾਸ (Amloh-Malot bypass) ਫਾਟਕ ਦੇ ਕੋਲ ਇੱਕ ਸਕੋਡਾ ਕਾਰ ਉਸ ਦੇ ਅੱਗਿਓਂ ਲੰਘ ਕੇ ਉਸੇ ਅੱਗੇ ਆ ਗਈ ਤੇ ਉਸ ਨੂੰ ਕਾਰ ਰੋਕਣੀ ਪਈ। ਉਨ੍ਹਾਂ ਦੱਸਿਆ ਕਾਰ ਵਿੱਚੋਂ ਚਾਰ ਨੌਜਵਾਨ ਬਾਹਰ ਨਿਕਲੇ ਅਤੇ ਉਨ੍ਹਾਂ ਵੱਲੋਂ ਉਸ ਨੂੰ ਬਾਹਰ ਨਿਕਲਣ ਲਈ ਕਿਹਾ, ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ 'ਤੇ ਫਾਇਰ ਕਰ ਦਿੱਤੇ, ਜਿਸ ਵਿੱਚ ਉਹ ਜ਼ਖ਼ਮੀ ਵੀ ਹੋ ਗਏ।
ਇਹ ਵੀ ਪੜ੍ਹੋ:ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਨਾਕਾਮ: ਭਾਰੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ
ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਉੱਚ ਪੁਲਿਸ ਅਫ਼ਸਰਾਂ ਵੱਲੋਂ ਤੁਰੰਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਡੀ.ਐੱਸ.ਪੀ.ਡੀ ਜਸਵੀਰ ਸਿੰਘ ਪੰਨੂ ਨੇ ਕਿਹਾ ਕਿ ਪੀੜਤ ਵਿਅਕਤੀ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ:BSF ਨੇ ਚਲਾਇਆ ਬੰਬ, ਕੱਢੇ 9 ਰਾਉਂਡ ਫ਼ਾਇਰ; ਹੱਥੇ ਚੜ੍ਹੀ 74 ਕਰੋੜ ਦੀ ਹੈਰੋਇਨ 'ਤੇ 1 ਡਰੋਨ