ETV Bharat / state

ਸ਼ਹੀਦੀ ਜੋੜ ਮੇਲ ਮੌਕੇ ਲਗਾਇਆ ਗਿਆ ਕੈਂਸਰ ਚੈੱਕਅਪ ਕੈਂਪ - ਮੁਫ਼ਤ ਕੈਂਸਰ ਚੈੱਕਅਪ ਕੈਂਪ

ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਵਰਲਡ ਕੈਂਸਰ ਕੇਅਰ ਨੇ ਮੁਫ਼ਤ ਕੈਂਸਰ ਚੈੱਕਅਪ ਕੈਂਪ ਲਗਾਇਆ। ਇਸ ਦੇ ਨਾਲ ਹੀ ਲੋਕਾਂ ਨੂੰ ਕੈਂਸਰ ਪ੍ਰਤੀ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਵੀ ਕੀਤਾ ਗਿਆ।

ਕੈਂਸਰ ਚੈੱਕਅਪ ਕੈਂਪ
ਕੈਂਸਰ ਚੈੱਕਅਪ ਕੈਂਪ
author img

By

Published : Dec 28, 2019, 1:53 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸੰਗਤਾਂ ਵੱਲੋਂ ਵੱਖ-ਵੱਖ ਲੰਗਰ ਲਗਾਏ ਜਾ ਰਹੇ ਹਨ। ਈਟੀਵੀ ਭਾਰਤ ਨੇ ਵੀ ਇਸ ਮੌਕੇ ਦਵਾਈਆਂ ਦਾ ਲੰਗਰ ਲਗਾਉਣ ਦੀ ਮੁਹਿੰਮ ਵਿੱਢੀ ਹੈ। ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਿਖੇ ਕੈਂਸਰ ਅਤੇ ਹੋਰ ਬਿਮਾਰੀਆਂ ਦਾ ਚੈੱਕਅਪ ਕੈਂਪ ਲਗਾਇਆ ਗਿਆ।

ਇਸ ਮੌਕੇ ਗੱਲਬਾਤ ਕਰਦੇ ਹੋਏ ਟਰੱਸਟ ਦੇ ਪ੍ਰਬੰਧਕ ਡਾ. ਧਰਮਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਵੱਲੋਂ 25 ਦਸੰਬਰ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਕੈਂਸਰ ਚੈੱਕਅਪ ਅਤੇ ਹੋਰ ਬਿਮਾਰੀਆਂ ਦੇ ਚੈਕਅੱਪ ਦਾ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਵਿੱਚ ਹੁਣ ਤੱਕ ਚਾਰ ਹਜ਼ਾਰ ਦੇ ਕਰੀਬ ਲੋਕ ਚੈੱਕਅਪ ਕਰਵਾ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਕੈਂਸਰ ਦੇ ਪ੍ਰਤੀ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ।

ਕੈਂਸਰ ਚੈੱਕਅਪ ਕੈਂਪ

ਇਹ ਵੀ ਪੜ੍ਹੋ: ਸੰਵਿਧਾਨ ਬਚਾਓ, ਭਾਰਤ ਬਚਾਓ ਦੇ ਨਾਅਰੇ ਨਾਲ ਕਾਂਗਰਸ ਮਨਾ ਰਹੀ ਹੈ 135ਵਾਂ ਸਥਾਪਨਾ ਦਿਵਸ

ਇਸ ਮੌਕੇ ਚੈੱਕਅਪ ਕਰਵਾਉਣ ਆਏ ਲੋਕਾਂ ਦਾ ਕਹਿਣਾ ਸੀ ਕਿ ਚੈੱਕਅਪ ਕੈਂਪ ਇੱਕ ਸ਼ਲਾਘਾਯੋਗ ਕਦਮ ਹੈ ਜਿਸ ਨਾਲ ਜ਼ਰੂਰਤਮੰਦ ਲੋਕਾਂ ਨੂੰ ਬਹੁਤ ਲਾਭ ਮਿਲੇਗਾ। ਇਸ ਕੈਂਪ ਦੇ ਵਿੱਚ ਜਿੱਥੇ ਮੁਫ਼ਤ ਚੈਕਅੱਪ ਹੁੰਦਾ ਹੈ ਉੱਥੇ ਹੀ ਮੁਫ਼ਤ ਦਵਾਈਆਂ ਵੀ ਮਿਲਦੀਆਂ ਹਨ।

Intro:ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸੰਗਤਾਂ ਵੱਲੋਂ ਜਿੱਥੇ ਵੱਖ ਵੱਖ ਪ੍ਰਕਾਰ ਦੇ ਲੰਗਰ ਲਗਾਏ ਜਾ ਰਹੇ ਹਨ ਉਥੇ ਹੀ ਮੈਡੀਕਲ ਦੇ ਲੰਗਰ ਵੀ ਲੱਗੇ ਦਿਖਾਈ ਦੇ ਰਹੇ ਹਨ ਜੋ ਕਿ ਲੋੜਵੰਦਾਂ ਦੇ ਲਈ ਵਰਦਾਨ ਸਾਬਿਤ ਹੋ ਰਹੇ ਹਨ

Body:ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸੰਗਤਾਂ ਵੱਲੋਂ ਸ਼ਰਧਾ ਦੇ ਨਾਲ ਵੱਖ ਵੱਖ ਲੰਗਰ ਲਗਾਏ ਜਾ ਰਹੇ ਹਨ। ਇਸੇ ਤਰ੍ਹਾਂ ਹੀ ਇਸ ਵਾਰ ਮੈਡੀਕਲ ਦੇ ਲੰਗਰ ਵੀ ਲਗਾਏ ਗਏ ਹਨ । ਮੈਡੀਕਲ ਦੇ ਲੰਗਰਾਂ ਦੇ ਵਿੱਚ ਵਰਲਡ ਕੈਂਸਰ ਕੇਅਰ ਚੇਰੀਟੇਬਲ ਟਰੱਸਟਾਂ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਿੱਚ ਕੈਂਸਰ ਅਤੇ ਹੋਰ ਬਿਮਾਰੀਆਂ ਦਾ ਚੇਕਅਪ ਕੈਂਪ ਲਗਾਇਆ ਗਿਆ ਹੈ । ਇਸ ਮੌਕੇ ਗੱਲਬਾਤ ਕਰਦੇ ਹੈ ਪ੍ਰਬੰਧਕ ਡਾਕਟਰ ਧਰਮਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਵੱਲੋਂ 25 ਦਸੰਬਰ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਕੈਂਸਰ ਚੈੱਕਅਪ ਅਤੇ ਹੋਰ ਬਿਮਾਰੀਆਂ ਦੇ ਚੈਕਅੱਪ ਦਾ ਕੈਂਪ ਲਗਾਇਆ ਗਿਆ ਹੈ ਜਿਸ ਦੇ ਵਿੱਚ ਹੁਣ ਤੱਕ ਚਾਰ ਹਜ਼ਾਰ ਦੇ ਕਰੀਬ ਲੋਕ ਚੈੱਕਅਪ ਕਰਵਾ ਚੁੱਕੇ ਹਨ । ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਕੈਂਸਰ ਦੇ ਪ੍ਰਤੀ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕੇ ਉਨ੍ਹਾਂ ਵੱਲੋਂ ਪਹਿਲਾਂ ਚਮਕੌਰ ਸਾਹਿਬ ਅਤੇ ਹੋਰ ਸ਼ਹੀਦੀ ਦਿਹਾੜਾ ਤੇ ਫ੍ਰੀ ਕੈਂਸਰ ਚੈੱਕ ਅੱਪ ਦੇ ਕੈਂਪ ਲਗਾਏ ਜਾਂਦੇ ਹਨ।

byte - ਧਰਮਿੰਦਰ ਸਿੰਘ ਢਿੱਲੋਂ ( ਪ੍ਰਬੰਧਕ )

ਇਸ ਮੌਕੇ ਚੈੱਕ ਕਰਵਾਉਣ ਆਏ ਲੋਕਾਂ ਦਾ ਕਹਿਣਾ ਸੀ ਕਿ ਚੈੱਕ ਅੱਪ ਕੈਂਪ ਇੱਕ ਸ਼ਲਾਘਾਯੋਗ ਕਦਮ ਹੈ ਜਿਸ ਨਾਲ ਜਰੂਰਤਮੰਦ ਲੋਕਾਂ ਨੂੰ ਬਹੁਤ ਲਾਭ ਮਿਲੇਗਾ । ਇਸ ਕੈਂਪ ਦੇ ਵਿੱਚ ਜਿੱਥੇ ਮੁਫ਼ਤ ਚੈਕਅੱਪ ਹੁੰਦਾ ਹੈ ਉੱਥੇ ਹੀ ਫਰੀ ਦਵਾਈਆਂ ਵੀ ਮਿਲਦੀਆਂ ਹਨ ।

byte - ਲੋਕ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.