ETV Bharat / state

ਚੰਡੀਗੜ੍ਹ: ਗਾਇਕਾਂ 'ਤੇ ਕੀਤੇ ਪਰਚਿਆਂ ਦੀ 'ਬਾਬੂ ਮਾਨ' ਨੇ ਕੀਤੀ ਨਿੰਦਿਆ - ਅਦਾਕਾਰ ਬਾਬੂ ਮਾਨ

ਉਨ੍ਹਾਂ ਪਿਛਲੇ ਦਿਨੀਂ ਸ਼ਾਂਤਮਈ ਤਰੀਕੇ ਨਾਲ ਰੋਸ ਮਾਰਚ ਰਾਹੀਂ ਰਾਜਪਾਲ ਨੂੰ ਰੋਸ ਪੱਤਰ ਦੇਣ ਜਾ ਰਹੇ ਕਿਸਾਨਾਂ ਸਮੇਤ ਗਾਇਕਾਂ 'ਤੇ ਕੀਤੇ ਵੱਖ ਵੱਖ ਮਾਮਲਿਆਂ ਸਬੰਧੀ ਆਖਿਆ ਕਿ ਅਸੀਂ ਇਨ੍ਹਾਂ ਪਰਚਿਆਂ ਤੋਂ ਨਹੀਂ ਡਰਦੇ ਪਰ ਜਦ ਅਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਰੋਸ ਮਾਰਚ ਕੱਢ ਰਹੇ ਹਾਂ ਤਾਂ ਪੁਲਿਸ ਨੂੰ ਡਾਂਗਾਂ ਵਰ੍ਹਾਉਣ ਦੀ ਕੀ ਜ਼ਰੂਰਤ ਹੈ।

ਪੁਲਿਸ ਵੱਲੋਂ ਗਾਇਕਾਂ 'ਤੇ ਕੀਤੇ ਪਰਚਿਆਂ ਦੀ 'ਬਾਬੂ ਮਾਨ' ਨੇ ਕੀਤੀ ਨਿੰਦਿਆ

author img

By

Published : Jun 29, 2021, 3:26 PM IST

ਫਤਹਿਗੜ੍ਹ ਸਾਹਿਬ : ਪੰਜਾਬੀ ਗਾਇਕ ਤੇ ਅਦਾਕਾਰ ਬਾਬੂ ਮਾਨ ਆਪਣੇ ਪਿੰਡ ਖੰਟ ਪਹੁੰਚੇ ਜਿੱਥੇ ਉਹਨਾਂ ਨੇ ਪਿੰਡ ਦੇ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ ਤੇ ਪਿੰਡ ਵਿੱਚ ਬਣੇ ਬੀਬੀ ਭਾਨੀ ਪੰਚਾਇਤੀ ਗਰਲਜ਼ ਕਾਲਜ ਵਿੱਚ ਵੀ ਗਏ।

ਪੁਲਿਸ ਵੱਲੋਂ ਗਾਇਕਾਂ 'ਤੇ ਕੀਤੇ ਪਰਚਿਆਂ ਦੀ 'ਬਾਬੂ ਮਾਨ' ਨੇ ਕੀਤੀ ਨਿੰਦਿਆ

ਜਿੱਥੇ ਉਨ੍ਹਾਂ ਵੱਲੋਂ ਆਪਣੇ ਅਧਿਆਪਕਾਂ ਇਲਾਕੇ ਦੇ ਕਿਸਾਨਾਂ ਅਤੇ ਕਾਲਜ ਦੀ ਮੈਨੇਜਮੈਂਟ ਕਮੇਟੀ ਨਾਲ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਡੂੰਘੀਆਂ ਵਿਚਾਰਾਂ ਵੀ ਕੀਤੀਆਂ ਤੇ ਪੂਰਾ ਦਿਨ ਹੀ ਪਿੰਡ ਵਿੱਚ ਬਿਤਾਇਆ।

ਇਸ ਮੌਕੇ ਤੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਬੱਬੂ ਮਾਨ ਨੇ ਕਿਹਾ ਮੈਂ ਪਿੰਡ ਖੰਟ ਦੇ ਹੀ ਸਕੂਲ ਵਿੱਚ ਮੁੱਢਲੀ ਸਿੱਖਿਆ ਹਾਸਲ ਕੀਤੀ ਹੈ ਤੇ ਮੈਂ ਆਪਣੇ ਅਧਿਆਪਕ ਦੀਆਂ ਝਿੜਕਾਂ ਕਾਰਨ ਹੀ ਅੱਜ ਇੰਨੇ ਵੱਡੇ ਪੱਧਰ 'ਤੇ ਹਾਂ ਤੇ ਹਮੇਸ਼ਾ ਆਪਣੇ ਅਧਿਆਪਕਾਂ ਦਾ ਸਨਮਾਨ ਕਰਦਾ ਤੇ ਅੱਜ ਵੀ ਝੁਕ ਕੇ ਪੈਰੀਂ ਹੱਥ ਲਾਉਂਦਾ।

ਇਸ ਤੋਂ ਬਿਨਾਂ ਉਨ੍ਹਾਂ ਅੱਜ ਤੋਂ 10 ਸਾਲ ਪਹਿਲਾਂ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਵਾਲੇ ਕਾਰਪੋਰੇਟ ਅਦਾਰਿਆਂ ਬਾਰੇ ਗਾਏ ਗੀਤ ਦੇ ਜਵਾਬ 'ਚ ਆਖਿਆ ਕਿ ਅਗਰ ਤੁਸੀਂ ਕਿਤਾਬਾਂ ਪੜ੍ਹਦੇ ਹੋ ਤਾਂ ਤੁਹਾਡੇ 'ਚ ਅਜਿਹੀ ਐਡਵਾਂਸ ਜਾਣਕਾਰੀ ਆ ਹੀ ਜਾਂਦੀ ਹੈ ਕਿਤਾਬਾਂ ਬੰਦੇ ਨੂੰ 50 ਸਾਲ ਅੱਗੇ ਕਰ ਦਿੰਦੀਆਂ ਹਨ।

ਯਾਦ ਰਹੇ ਕਿ ਬੱਬੂ ਮਾਨ ਵੱਲੋਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦਾ ਨਾਅਰਾ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਬਹੁਤ ਸਮਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤਾ ਗਿਆ ਸੀ ਇਸ ਦੇ ਜਵਾਬ 'ਚ ਉਨ੍ਹਾਂ ਕਿਹਾ ਕਿਸਾਨ ਤੇ ਮਜ਼ਦੂਰ ਦਾ ਰਿਸ਼ਤਾ ਸ਼ੁਰੂ ਤੋਂ ਹੀ ਮਜ਼ਬੂਤ ਰਿਹੈ ਅਸਲ ਵਿੱਚ ਕਿਸਾਨ ਵੀ ਇੱਕ ਮਜ਼ਦੂਰ ਹੀ ਹੈ।

ਇਸ ਤੋਂ ਬਿਨਾਂ ਉਨ੍ਹਾਂ ਪਿਛਲੇ ਦਿਨੀਂ ਸ਼ਾਂਤਮਈ ਤਰੀਕੇ ਨਾਲ ਰੋਸ ਮਾਰਚ ਰਾਹੀਂ ਰਾਜਪਾਲ ਨੂੰ ਰੋਸ ਪੱਤਰ ਦੇਣ ਜਾ ਰਹੇ ਕਿਸਾਨਾਂ ਸਮੇਤ ਗਾਇਕਾਂ 'ਤੇ ਕੀਤੇ ਵੱਖ ਵੱਖ ਮਾਮਲਿਆਂ ਸਬੰਧੀ ਆਖਿਆ ਕਿ ਅਸੀਂ ਇਨ੍ਹਾਂ ਪਰਚਿਆਂ ਤੋਂ ਨਹੀਂ ਡਰਦੇ ਪਰ ਜਦ ਅਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਰੋਸ ਮਾਰਚ ਕੱਢ ਰਹੇ ਹਾਂ ਤਾਂ ਪੁਲੀਸ ਨੇ ਡਾਂਗਾਂ ਵਰ੍ਹਾਉਣ ਦੀ ਕੀ ਜ਼ਰੂਰਤ ਹੈ।

ਇਹ ਵੀ ਪੜ੍ਹੋ:ਸ਼ਨਾਇਆ ਕਪੂਰ ਦੀ ਡੇਟਿੰਗ ਲਾਈਫ਼ 'ਤੇ ਮਾਪਿਆਂ ਦਾ ਪ੍ਰਤੀਕਰਮ

ਇਸ ਤੋਂ ਬਿਨਾਂ ਉਨ੍ਹਾਂ ਇਹ ਵੀ ਆਖਿਆ ਕਿ ਇਸ ਅੰਦੋਲਨ ਨੇ ਇਕੱਲੇ ਖੇਤੀਬਾੜੀ ਕਾਨੂੰਨ ਹੀ ਰੱਦ ਨਹੀਂ ਕਰਵਾਉਣੇ ਦੇਸ਼ ਵਿੱਚ ਵੱਡੀ ਕ੍ਰਾਂਤੀ ਲਿਆਉਣੀ ਹੈ। ਜਿਸ ਤੋਂ ਸਾਡੇ ਸਿਆਸਤਦਾਨ ਵੀ ਘਬਰਾਉਣ ਲੱਗ ਪਏ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.