ETV Bharat / state

ਫਤਿਹਗੜ੍ਹ ਸਾਹਿਬ ਚੋਰ ਗਿਰੋਹ ਦਾ ਪਰਦਾਫਾਸ਼, ਚੋਰੀ ਦੇ ਸਮਾਨ ਸਮੇਤ 3 ਕਾਬੂ

ਪੁਲਿਸ ਨੇ 2 ਵੱਖ-ਵੱਖ ਮਾਮਲਿਆਂ ’ਚ 3 ਕਾਰਾਂ, 1 ਲੈਪਟਾਪ , 7 ਮੋਬਾਇਲ ਫੋਨ, 7 ਮੋਟਰਸਾਈਕਲ ਅਤੇ 2 ਸਕੂਟਰੀਆਂ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਚੋਰੀ ਦੇ ਵੱਖ-ਵੱਖ ਮਾਮਲਿਆਂ ’ਚ ਚੋਰੀ ਦੇ ਸਮਾਨ ਸਮੇਤ 3 ਮੁਲਜ਼ਮ ਕਾਬੂ

author img

By

Published : Mar 28, 2021, 3:46 PM IST

ਸ੍ਰੀ ਫਤਿਹਗੜ੍ਹ ਸਾਹਿਬ: ਜ਼ਿਲ੍ਹਾ ਪੁਲਿਸ ਨੇ 2 ਵੱਖ-ਵੱਖ ਮਾਮਲਿਆਂ ’ਚ 3 ਕਾਰਾਂ, 1 ਲੈਪਟਾਪ , 7 ਮੋਬਾਇਲ ਫੋਨ, 7 ਮੋਟਰਸਾਈਕਲ ਅਤੇ 2 ਸਕੂਟਰੀਆਂ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮੌਕੇ ਐੱਸ.ਐੱਸ.ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਪਾਰਟੀ ਕਾਰਵਾਈ ਕਰਦੇ ਹੋਏ ਕੁਲਦੀਪ ਸਿੰਘ ਪੁੱਤਰ ਜੈ ਸਿੰਘ ਵਾਸੀ ਅੰਬਾਲਾ ਨੂੰ ਫਤਿਹਗੜ੍ਹ ਸਾਹਿਬ ਦੇ ਨੇੜਿਓ ਚੋਰੀ ਦੀ ਹੋਂਡਾ ਸਿਟੀ ਕਾਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਤੋਂ ਪੁੱਛਗਿੱਛ ਦੌਰਾਨ ਫਤਿਹਗੜ੍ਹ ਸਾਹਿਬ ਦੀ ਪਾਰਕਿੰਗ ਵਿੱਚੋਂ ਚੋਰੀ ਕੀਤੀਆਂ 2 ਕਾਰਾਂ, 1 ਲੈਪਟਾਪ, 7 ਮੋਬਾਇਲ ਫੋਨ ਬਰਾਮਦ ਹੋਏ ਹਨ।

ਚੋਰੀ ਦੇ ਵੱਖ-ਵੱਖ ਮਾਮਲਿਆਂ ’ਚ ਚੋਰੀ ਦੇ ਸਮਾਨ ਸਮੇਤ 3 ਮੁਲਜ਼ਮ ਕਾਬੂ

ਇਹ ਵੀ ਪੜੋ: ਭਾਜਪਾ ਵਿਧਾਇਕ ਕੁੱਟਮਾਰ ਮਾਮਲੇ 'ਚ ਵੱਡਾ ਐਕਸ਼ਨ, ਕਰੀਬ 300 ਲੋਕਾਂ 'ਤੇ FIR

ਐੱਸਐੱਸਪੀ ਨੇ ਦੱਸਿਆ ਕਿ ਉਕਤ ਵਿਅਕਤੀ ਖਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਪਹਿਲਾਂ ਹੀ ਕਾਫੀ ਮਾਮਲੇ ਦਰਜ ਹਨ। ਇਸੇ ਤਰ੍ਹਾਂ ਥਾਣਾ ਅਮਲੋਹ ਦੀ ਪੁਲਿਸ ਵੱਲੋਂ 7 ਚੋਰੀ ਦੇ ਮੋਟਰਸਾਈਕਲਾਂ ਅਤੇ 2 ਸਕੂਟਰੀਆਂ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਐੱਸਐੱਸਪੀ ਨੇ ਦੱਸਿਆ ਕਿ ਜਸਬੀਰ ਸਿੰਘ ਉਰਫ ਜੱਸੀ ਪੁੱਤਰ ਸਾਧੂ ਰਾਮ ਵਾਸੀ ਮਾਨਗੜ੍ਹ ਬਾਜੀਗਰ ਬਸਤੀ ਥਾਣਾ ਅਮਲੋਹ ਅਤੇ ਗੁਰਚਰਨ ਸਿੰਘ ਉਰਫ਼ ਚਰਨ ਪੁੱਤਰ ਸੁਖਦੇਵ ਸਿੰਘ ਵਾਸੀ ਸ਼ਮਸ਼ਪੁਰ ਕਾਲੌਨੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋ 7 ਚੋਰੀ ਦੇ ਮੋਟਰਸਾਈਕਲ, 2 ਸਕੂਟਰੀਆਂ ਵੀ ਬਰਾਮਦ ਕੀਤੀਆਂ ਹਨ।

ਇਹ ਵੀ ਪੜੋ: ਬੀਜੇਪੀ ਆਗੂਆਂ ਨੇ ਫੂਕਿਆ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.