ਫ਼ਤਹਿਗੜ੍ਹ ਸਾਹਿਬ : ਚੀਨ ਵਿੱਚ ਹੋਈਆਂ ਏਸ਼ੀਅਨ ਖੇਡਾਂ ਵਿੱਚ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਨੂੰ ਸੋਨੇ ਦਾ ਤਗਮਾ ਜਿਤਾਉਣ ਵਾਲੇ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਅਰਜੁਨ ਸਿੰਘ ਚੀਮਾ ਅੱਜ ਆਪਣੇ ਸ਼ਹਿਰ ਪਹੁੰਚੇ, ਜਿੱਥੇ ਇੱਕ (Cheema of Fatehgarh Sahib won the gold medal) ਸਮਾਗਮ ਦੌਰਾਨ ਚੀਮਾ ਦਾ ਸਵਾਗਤ ਕੀਤਾ ਗਿਆ ਹੈ। ਇਸ ਦੌਰਾਨ ਸਮਾਜ ਸੇਵੀ, ਉਦ੍ਯੋਗਪਤੀਆਂ ਤੋਂ ਇਲਾਵਾ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਆਗੂ ਚੀਮਾ ਨੂੰ ਵਧਾਈ ਦੇਣ ਪਹੁੰਚੇ ਸਨ।
ਕੋਚ ਤੇ ਪਰਿਵਾਰ ਨੂੰ ਕਾਮਯਾਬੀ ਦਾ ਸਿਹਰਾ : ਇਸ ਮੌਕੇ ਅਰਜੁਨ ਚੀਮਾ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਸ਼ਹਿਰ ਨਿਵਾਸੀਆਂ ਦੇ ਪਿਆਰ ਦਾ ਧੰਨਵਾਦ ਕੀਤਾ ਅਤੇ ਹੋਰ ਵੀ ਮੈਡਲ ਜਿੱਤਣ ਦੀ ਗੱਲ ਕਹੀ। ਅਰਜੁਨ ਨੇ ਆਪਣੀ ਇਸ ਕਾਮਯਾਬੀ ਲਈ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਕਾਮਯਾਬੀ ਦਾ ਸਿਹਰਾ ਆਪਣੇ ਕੋਚ ਅਤੇ ਪਰਿਵਾਰ ਨੂੰ ਦਿੱਤਾ। ਇਸ ਮੌਕੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਅਰਜਨ ਸਿੰਘ ਚੀਮਾ ਇਕੱਲੇ ਮੰਡੀ ਗੋਬਿੰਦਗੜ੍ਹ ਦਾ ਨਹੀਂ ਸਗੋਂ ਪੂਰੀ ਦੇਸ਼ ਦਾ ਮਾਣ ਹੈ। ਉਹਨਾਂ ਨੇ ਸ਼ਹਿਰ ਦੇ ਵਿੱਚ ਬਣ ਰਹੇ ਇੰਟਰਨੈਸ਼ਨਲ ਸ਼ੂਟਿੰਗ ਰੇਂਜ ਸਟੇਡੀਅਮ ਅਰਜਨ ਸਿੰਘ ਚੀਮਾ ਦੇ ਨਾਮ ਉੱਤੇ ਬਣਾਉਣ ਦਾ ਐਲਾਨ ਕੀਤਾ ਹੈ।
- Rahul Gandhi Darbar Sahib visit: ਰਾਹੁਲ ਗਾਂਧੀ ਦੀ ਸੇਵਾ ਭਾਵਨਾ ਦੇ ਕੀ ਨੇ ਸਿਆਸੀ ਮਾਇਨੇ, ਸ਼੍ਰੋਮਣੀ ਕਮੇਟੀ ਨੇ ਕਿਉਂ ਕਿਹਾ-ਸਿੱਖਾਂ ਤੋਂ ਮੰਗੋ ਮੁਆਫ਼ੀ...
- Government Paddy Procurement Start: ਹੁਣ ਇੱਕੋਂ ਦਿਨ ਹੋਵੇਗੀ ਝੋਨੇ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀ, ਮੁੱਖ ਮੰਤਰੀ ਮਾਨ ਨੇ ਰਸਮੀ ਖਰੀਦ ਸ਼ੁਰੂ ਕਰਦਿਆਂ ਕੀਤਾ ਐਲਾਨ
- Hunger Strike of Amritpal Singh: ਅੰਮ੍ਰਿਤਪਾਲ ਸਿੰਘ ਅਤੇ 10 ਹੋਰ ਬੰਦੀ ਸਿੰਘਾਂ ਨੇ ਜੇਲ੍ਹ ਵਿੱਚ ਕੀਤੀ ਭੁੱਖ ਹੜਤਾਲ ਸ਼ੁਰੂ
ਨਹੀਂ ਪਹੁੰਚਿਆ ਕੋਈ ਪ੍ਰਸ਼ਾਸਨਿਕ ਅਧਿਕਾਰੀ : ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਗੋਲਡ ਮੈਡਲ ਲਿਆਉਣ ਉੱਤੇ ਜੋ ਬਣਦੀ ਰਾਸ਼ੀ ਐਲਾਨੀ ਗਈ ਹੈ, ਉਹ ਜਲਦ ਅਰਜਨ ਸਿੰਘ ਚੀਮਾ ਨੂੰ ਦੇ ਦਿੱਤੀ ਜਾਵੇਗੀ ਅਤੇ ਉਸ ਲਈ ਸਰਕਾਰੀ ਨੌਕਰੀ ਲਈ ਵੀ ਸਰਕਾਰ ਨਾਲ ਗੱਲ ਕਰਨਗੇ। ਇਸ ਦੌਰਾਨ ਅਰਜੁਨ ਚੀਮਾ ਦੇ ਮਾਮਾ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ, ਮਾਂ ਕਿਰਨ, ਪਿਤਾ ਸੰਦੀਪ ਚੀਮਾ ਅਤੇ ਚਾਚਾ ਜਗਵਿੰਦਰ ਚੀਮਾਂ ਨੇ ਵੀ ਖੁਸ਼ੀ ਜ਼ਾਹਿਰ ਕੀਤੀ ਹੈ। ਹਾਲਾਂਕਿ ਅਰਜਨ ਸਿੰਘ ਚੀਮਾ ਦੇ ਸਨਮਾਨ ਸਮਾਗਮ ਮੌਕੇ ਜਿਲਾ ਫਤਿਹਗੜ੍ਹ ਸਾਹਿਬ ਦਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਵਧਾਈ ਦੇਣ ਨਹੀਂ ਪਹੁੰਚਿਆ, ਜਦੋਂਕਿ ਜਿਲਾ ਖੇਡ ਅਫਸਰ ਫਤਹਿਗੜ੍ਹ ਸਾਹਿਬ ਕੁਲਦੀਪ ਚੁੱਘ ਨੇ ਉਸ ਨੂੰ ਸਨਮਾਨ ਚਿੰਨ ਦਿੱਤਾ।