ਸ੍ਰੀ ਫ਼ਤਿਹਗੜ੍ਹ ਸਾਹਿਬ: ਅੰਬੇਮਾਜਰਾ ਮਿੱਲ (Mill) ਵਿੱਚ ਕੰਮ ਕਰਨ ਵਾਲੇ ਦੋ ਦੋਸਤ ਗਰਮੀ ਤੋਂ ਰਾਹਤ ਪਾਉਣ ਲਈ ਨਹਿਰ ਵਿੱਚ ਨਹਾਉਣ ਵਾਸਤੇ ਪਿੰਡ ਸੌਂਢਾ ਗਏ ਸਨ। ਪਿੰਡ ਸੌਂਢਾ ਹੈੱਡ ਭਾਖੜਾ ਨਹਿਰ (Bhakra canal) ਵਿਚ ਨੌਜਵਾਨ ਨਹਾ ਰਿਹਾ ਸੀ ਉਸਦਾ ਪੈਰ ਤਿਲਕ ਗਿਆ ਅਤੇ ਉਸਦਾ ਦੋਸਤ ਨੂੰ ਬਚਾਉਣ ਲਈ ਗਿਆ ਅਤੇ ਆਪ ਵੀ ਨਹਿਰ ਵਿਚ ਡੁੱਬ ਗਿਆ।
ਇਸ ਬਾਰੇ ਪੁਲਿਸ ਅਧਿਕਾਰੀ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਨਹਿਰ ਵਿਚ ਨਹਾਉਂਦੇ ਸਮੇਂ ਵਿਕਾਸ ਦਾ ਪੈਰ ਤਿਲਕ ਗਿਆ ਅਤੇ ਵਿਕਾਸ ਨਹਿਰ ਵਿੱਚ ਡੁੱਬਣ ਲੱਗਾ ਤਾਂ ਵਿਕਾਸ ਨੂੰ ਬਚਾਉਣ ਲਈ ਵਿਸ਼ਾਲ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਵਿਕਾਸ ਨੂੰ ਬਚਾਉਂਦੇ ਸਮੇਂ ਵਿਸ਼ਾਲ ਵੀ ਉਸ ਨਾਲ ਨਹਿਰ ਵਿੱਚ ਡੁੱਬ ਗਿਆ।
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਨਹਿਰ ਦੇ ਨੇੜੇ ਰੇਹੜੀ ਲਗਾਉਣ ਵਾਲੇ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਨੌਜਵਾਨ ਨਹਿਰ ਵਿਚ ਡੁੱਬ ਗਏ।ਨਹਿਰ ਵਿਚ ਡੁੱਬਣ ਵਾਲਿਆ ਦੀ ਪਹਿਚਾਣ ਵਿਸ਼ਾਲ 19 ਸਾਲਾ ਅਤੇ ਵਿਕਾਸ 18 ਸਾਲਾ ਨਿਵਾਸੀ ਗੁਰੂ ਦੀ ਨਗਰੀ ਮੰਡੀ ਗੋਬਿੰਦਗਡ਼੍ਹ ਵਜੋਂ ਹੋਈ ਹੈ।
ਪੁਲਿਸ ਅਧਿਕਾਰੀ ਨੇ ਅਪੀਲ ਕੀਤੀ ਹੈ ਕਿ ਨਹਿਰ ਵਿਚ ਨਹਾਉਣ ਤੋਂ ਪਰਹੇਜ਼ ਕੀਤਾ ਜਾਵੇ ਕਿਉਂਕਿ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਡੁੱਬਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਅਤੇ ਜਿਨ੍ਹਾਂ ਨੂੰ ਤੈਰਨਾ ਆਉਂਦਾ ਹੈ ਸਿਰਫ਼ ਉਹੀ ਲੋਕ ਨਹਾਉਣ ਜਾਣ।
ਇਹ ਵੀ ਪੜੋ:Soldier Suicide case: ਫੌਜ ਦੇ ਤਿੰਨ ਅਧਿਕਾਾਰੀਆਂ ਖ਼ਿਲਾਫ਼ ਮਾਮਲਾ ਦਰਜ