ਸ੍ਰੀ ਫ਼ਤਹਿਗੜ੍ਹ ਸਾਹਿਬ: ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਅਮਰ ਸਿੰਘ ਵਲੋਂ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਹਿਆ ਹੈ। ਜਿਸ ਦੇ ਤਹਿਤ ਅੱਜ ਉਹ ਮੰਡੀ ਗੋਬਿੰਦਗੜ੍ਹ ਦੇ ਵਪਾਰੀਆਂ ਨਾਲ ਮੀਟਿੰਗ ਕਰਨ ਲਈ ਪਹੁੰਚੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹਨਾਂ ਵਲੋਂ ਮੰਡੀ ਗੋਬਿੰਦਗੜ੍ਹ ਇੰਡਸਟਰੀ ਲਈ ਵਿਉਂਤਬੰਦੀ ਬਣਾਈ ਹੋਈ ਹੈ। ਇੰਡਸਟਰੀ ਲਈ ਕੰਮ ਕੀਤਾ ਜਾਵੇਗਾ। ਅਮਰ ਸਿੰਘ ਨੇ ਕਿਹਾ ਕਿ ਬੀਬੀ ਦੂਲੋਂ ਦੇ ਆਪ ਵਿੱਚ ਆਉਣ ਨਾਲ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ। ਬਾਕੀ ਜੇ ਗੱਲ ਦੂਲੋਂ ਸਾਹਬ ਦੀ ਕੀਤੀ ਜਾਵੇ ਤਾਂ ਉਹ ਕਾਂਗਰਸ ਨਹੀਂ ਛੱਡ ਰਹੇ ਤੇ ਨਾ ਹੀ ਬਨਦੀਪ ਬਨੀ ਦੁੱਲੋਂ ਕਾਂਗਰਸ ਛੱਡ ਰਹਿਆ ਹੈ।
ਸਿੱਧੂ ਦੇ ਸਮੇਂ ਓਐਸਡੀ ਰਹਿੰਦੇ ਮੇਰਾ ਕੋਈ ਮਾਮਲਾ ਨਹੀਂ ਸੀ, ਉਨ੍ਹਾਂ ਦੇ ਹਲਕੇ ਵਿੱਚ ਕੰਮ ਕਰਨ ਨੂੰ ਸਮਾਂ ਨਹੀਂ ਮਿਲ ਰਿਹਾ ਸੀ ਜਿਸ ਕਰਕੇ ਹੌਲੀ-ਹੌਲੀ ਆਪਣੇ ਹਲਕੇ ਨੂੰ ਸਮਾਂ ਦੇਣਾ ਸ਼ੁਰੂ ਕੀਤਾ ਸੀ।
ਇਸ ਮੌਕੇ ਉਦਯੋਗਕਾਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਵਧਿਆ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ ਅਤੇ ਚੰਗੀਆਂ ਨੀਤੀਆਂ ਲਾਗੂ ਹੋਣੀਆਂ ਚਾਹੀਦੀਆਂ ਹਨ।
ਟਰੱਕ ਯੂਨੀਅਨ ਦੇ ਨੇਤਾ ਦੀ ਮੰਗ ਹੈ ਕਿ ਸਰਕਾਰ ਨੂੰ ਗੱਡੀਆਂ ਦੀ ਮਿਆਦ ਨੂੰ ਖ਼ਤਮ ਕਰਨ ਦੀ ਥਾਂ ਉਸ ਵਿੱਚ ਨਵਾਂ ਇੰਜਨ ਰੱਖਣ ਦੇ ਹੁਕਮ ਪਾਸ ਕਰਨ ਦੇਣਾ ਚਾਹੀਦੇ ਹਨ। ਜਿਸ ਨਾਲ ਛੋਟੇ ਟਰੱਕ ਚਾਲਕਾਂ 'ਤੇ ਬੋਝ ਨਹੀਂ ਪਵੇਗਾ ਅਤੇ ਹਵਾ ਪ੍ਰਦੂਸ਼ਣ ਤੋਂ ਵੀ ਮੁਕਤੀ ਮਿਲੇਗੀ।