ETV Bharat / state

ਸੁਣੋਂ ਕੌਣ ਹੋਵੇਗਾ ਅਕਾਲੀ ਦਲ ਦਾ ਡਿਪਟੀ ਸੀਐੱਮ, ਬਾਦਲ ਤੋਂ ਬਾਅਦ ਐੱਨ.ਕੇ.ਸ਼ਰਮਾ ਦਾ ਵੱਡਾ ਬਿਆਨ

author img

By

Published : Nov 20, 2021, 9:45 PM IST

ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਵਿੰਗ ਦੇ ਕੌਮੀ ਪ੍ਰਧਾਨ ਐਨ.ਕੇ ਸ਼ਰਮਾ ਨੇ ਮੰਡੀ ਗੋਬਿੰਦਗੜ੍ਹ ਵਪਾਰੀਆਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਜੇਕਰ ਅਕਾਲੀ ਦਲ-ਬਸਪਾ ਦੀ ਸਰਕਾਰ ਬਣਦੀ ਹੈ ਤਾਂ ਉਸ ਵਿੱਚ ਇੱਕ ਹਿੰਦੂ ਚਿਹਰੇ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ। ਬਰਾਬਰਤਾ ਦੀ ਭਾਗੀਦਾਰੀ ਆਉਣ ਵਾਲੀ ਪੰਜਾਬ ਸਰਕਾਰ ਵਿੱਚ ਹਿੰਦੂਆਂ ਦੀ ਹੋਵੇਗੀ ਪਰ ਭਾਜਪਾ ਨਾਲ ਕਿਸੇ ਵੀ ਤਰੀਕੇ ਦਾ ਸਮਝੌਤਾ ਨਹੀਂ ਹੋਵੇਗਾ।

ਅਕਾਲੀ ਦਲ-ਬਸਪਾ ਦੀ ਸਰਕਾਰ ਬਣਨ 'ਤੇ ਹਿੰਦੂ ਚਿਹਰੇ ਨੂੰ ਬਣਾਇਆ ਜਾਵੇਗਾ ਉਪ ਮੁੱਖ ਮੰਤਰੀ : ਐਨ.ਕੇ ਸ਼ਰਮਾ

ਸ੍ਰੀ ਫ਼ਤਿਹਗੜ੍ਹ ਸਾਹਿਬ : ਜਿਵੇਂ ਜਿਵੇਂ ਵਿਧਾਨਸਭਾ ਚੋਣਾਂ ਨਜਦੀਕ ਆ ਰਹੀਆਂ ਹਨ, ਉਸਦੇ ਨਾਲ ਹੀ ਸਿਆਸੀ ਪਾਰਟੀਆਂ ਦੇ ਵੱਲੋਂ ਗਤੀਵਿਧੀਆਂ ਵਧਾ ਦਿੱਤੀ ਗਈ ਹੈ ਅਤੇ ਹਰ ਵਰਗ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਇਸ ਲੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਵਿੰਗ ਦੇ ਕੌਮੀ ਪ੍ਰਧਾਨ ਐਨ.ਕੇ ਸ਼ਰਮਾ ਨੇ ਮੰਡੀ ਗੋਬਿੰਦਗੜ੍ਹ ਵਪਾਰੀਆਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਜੇਕਰ ਅਕਾਲੀ ਦਲ-ਬਸਪਾ ਦੀ ਸਰਕਾਰ ਬਣਦੀ ਹੈ ਤਾਂ ਉਸ ਵਿੱਚ ਇੱਕ ਹਿੰਦੂ ਚਿਹਰੇ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ। ਬਰਾਬਰਤਾ ਦੀ ਭਾਗੀਦਾਰੀ ਆਉਣ ਵਾਲੀ ਪੰਜਾਬ ਸਰਕਾਰ ਵਿੱਚ ਹਿੰਦੂਆਂ ਦੀ ਹੋਵੇਗੀ ਪਰ ਭਾਜਪਾ ਨਾਲ ਕਿਸੇ ਵੀ ਤਰੀਕੇ ਦਾ ਸਮਝੌਤਾ ਨਹੀਂ ਹੋਵੇਗਾ।

ਉਹ ਫਤਿਹਗੜ ਸਾਹਿਬ ਦੀ ਸਟੀਲ ਸਿਟੀ ਮੰਡੀ ਗੋਬਿੰਦਗੜ ਵਿੱਚ ਉਦਯੋਗਪਤੀਆਂ ਅਤੇ ਵਪਾਰੀਆਂ ਦੇ ਨਾਲ ਵਿਚਾਰ ਸੁਣਨ ਅਤੇ ਸੁਝਾਅ ਲੈਣ ਲਈ ਪਹੁੰਚੇ ਸਨ। ਉਥੇ ਹੀ ਰਜੀਆ ਸੁਲਤਾਨਾ ਦੀ ਨੂੰਹ ਨੂੰ ਵਕਫ ਬੋਰਡ ਦਾ ਚੇਅਰਮੈਨ ਲਗਾਏ ਜਾਣ 'ਤੇ ਬੋਲਦੇ ਹੋਏ ਐਨ.ਕੇ ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਪਰਿਵਾਰਿਕ ਅਤੇ ਨਜ਼ਦੀਕੀਆਂ ਦੇ ਮੈਂਬਰਾਂ ਨੂੰ ਅਹੁਦੇ ਅਤੇ ਨੌਕਰੀਆਂ ਵੰਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਘਰ-ਘਰ ਰੋਜ਼ਗਾਰ ਦੇਣ ਦੀ ਗੱਲ ਕਹੀ ਸੀ, ਉਹ ਇਨ੍ਹਾਂ ਦੇ ਆਪਣੇ ਘਰਾਂ ਤੱਕ ਹੀ ਸੀਮਿਤ ਰਹਿ ਗਿਆ ਹੈ ਕਿਸੇ ਹੋਰ ਨੂੰ ਰੋਜ਼ਗਾਰ ਨਹੀ ਮਿਲਿਆ।

ਇਹ ਵੀ ਪੜ੍ਹੋ : ਹੈਂਡ ਗ੍ਰਨੇਡ ਮਿਲਣ ਨਾਲ ਪੁਲਿਸ ਨੂੰ ਪਈਆਂ ਭਾਜੜਾਂ, ਲੋਕਾਂ 'ਚ ਸਹਿਮ ਦਾ ਮਾਹੋਲ

ਐਨ.ਕੇ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੀ ਕਾਰਜਪ੍ਰਣਾਲੀ ਉੱਤੇ ਕਈ ਸਵਾਲ ਖੜੇ ਕਰਦੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੋਰੋਨਾ ਕਾਲ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਉਦਯੋਗਾਂ ਨੂੰ ਰਾਹਤ ਤਾਂ ਕੀ ਦੇਣੀ ਸੀ, ਸਗੋਂ ਇਸ ਦੌਰਾਨ ਬੰਦ ਉਦਯੋਗਾਂ ਦੇ ਬਿਜਲੀ ਬਿੱਲ ਚੱਲਦੀ ਇੰਡਸਟਰੀ ਦੇ ਮੁਕਾਬਲੇ ਕੀਤੇ ਜ਼ਿਆਦਾ ਆਏ।

ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਇੰਡਸਟਰੀ ਤਬਾਹ ਹੋ ਚੁੱਕੀ ਹੈ , ਪਰ ਪੰਜਾਬ ਵਿੱਚ ਅਕਾਲੀ-ਬਸਪਾ ਦੀ ਸਰਕਾਰ ਬਨਣ ਉੱਤੇ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਨਵੀਂ ਪਾਲਿਸੀ ਲਿਆਂਦੀ ਜਾਵੇਗੀ। ਇਸਦੇ ਇਲਾਵਾ ਉਦਯੋਗਾਂ ਨੂੰ ਸਾਰੇ ਟੈਕਸ ਅਤੇ ਖਰਚ ਪਾ ਕੇ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਵੇਗੀ। ਉਥੇ ਹੀ ਜੀਐਸਟੀ ਨੂੰ ਲੈ ਕੇ ਵੀ ਪਾਲਿਸੀ ਬਣਾਈ ਜਾਵੇਗੀ।

ਇਹ ਵੀ ਪੜ੍ਹੋ : ਇਮਰਾਨ ਖਾਨ ਨੂੰ ਵੱਡਾ ਭਰਾ ਕਹਿਣ ਦੇ ਵਿਵਾਦ 'ਤੇ ਭੜਕੇ ਸਿੱਧੂ, ਦਿੱਤਾ ਠੋਕਵਾਂ ਜਵਾਬ

ETV Bharat Logo

Copyright © 2024 Ushodaya Enterprises Pvt. Ltd., All Rights Reserved.