ETV Bharat / state

MLA Rupinder Happy: ਆਮ ਆਦਮੀ ਪਾਰਟੀ ਦੇ ਰਾਜ 'ਚ ਹੁਣ ਟ੍ਰੀ ਗਾਰਡ ਘੁਟਾਲੇ ਦੇ ਸ਼ੱਕ

author img

By

Published : Mar 2, 2023, 7:51 PM IST

ਬੱਸੀ ਪਠਾਣਾਂ ਦੇ ਵਿਧਾਇਕ ਨੂੰ ਟ੍ਰੀ-ਗਾਰਡ ਮਾਮਲੇ 'ਚ ਘੁਟਾਲੇ ਦਾ ਸ਼ੱਕ ਹੈ। ਇਸ ਲਈ ਉਹ ਜਾਂਚ ਦੀ ਮੰਗ ਕਰ ਰਹੇ ਹਨ।

ਆਮ ਆਦਮੀ ਪਾਰਟੀ ਦੇ ਰਾਜ 'ਚ ਹੁਣ ਟ੍ਰੀ ਗਾਰਡ ਘੁਟਾਲੇ ਦੇ ਸ਼ੱਕ

ਬੱਸੀ ਪਠਾਣਾ: ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਨਾਅਰਾ ਲੈ ਕੇ ਸੱਤਾ 'ਚ ਆਈ ਆਮ ਆਦਮੀ ਪਾਰਟੀ ਬਦਲਾਅ ਦੀ ਗੱਲ ਕਰ ਰਹੀ ਹੈ। ਇਸ ਬਦਲਾਅ 'ਚ ਵੱਡੇ ਘੁਟਾਲੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਖੁਦ ਬੱਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਦਿੱਤੀ ਹੈ। ਉਨ੍ਹਾਂ ਕਿਹਾ ਪਿੰਡਾਂ ਦੇ ਸਰਪੰਚਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਹ ਸਵਾਲ ਖੜ੍ਹੇ ਹੋ ਰਹੇ ਹਨ ਕਿ ਟ੍ਰੀ ਗਾਰਡ 'ਚ ਵੱਡਾ ਘੁਟਾਲਾ ਕੀਤਾ ਜਾ ਰਿਹਾ ਹੈ। ਇਸੇ ਨੂੰ ਲੈ ਕੇ ਉਨ੍ਹਾਂ ਵੱਲੋਂ ਏ.ਡੀ.ਸੀ.ਡੀ. ਉੱਪਰ ਕਈ ਸਵਾਲ ਖੜ੍ਹੇ ਹੋ ਰਹੇ ਹਨ। ਵਿਧਾਇਕ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਨ੍ਹਾਂ ਕਿਸੇ ਦੀ ਮੰਗ ਤੋਂ ਪੰਚਾਇਤਾਂ ਨੂੰ ਟ੍ਰੀ ਗਾਰਡ ਭੇਜੇ ਜਾ ਰਹੇ ਹਨ। ਜਿਨ੍ਹਾਂ ਪੰਚਾਇਤਾਂ ਵੱਲੋਂ ਪਹਿਲਾਂ ਹੀ ਆਪਣੇ ਪਿੰਡਾਂ 'ਚ ਟ੍ਰੀ ਲਗਾਏ ਜਾ ਚੱੁਕੇ ਹਨ ਉਨ੍ਹਾਂ ਨੂੰ ਵੀ ਟ੍ਰੀ ਗਾਰਡ ਧੱਕੇ ਨਾਲ ਦਿੱਤੇ ਜਾ ਰਹੇ ਹਨ। ਜਿਸ ਦੀਆਂ ਤਕਰੀਬਨ ਕਈ ਪਿੰਡਾਂ ਦੇ ਸਰਪੰਚਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ।

ਉਨ੍ਹਾਂ ਆਖਿਆ ਕਿ ਕਈ ਪਿੰਡਾਂ ਅੰਦਰ ਤਾਂ ਰੁੱਖ ਵੀ ਨਹੀਂ ਲਗਾਏ ਗਏ। ਬਾਂਸ ਦੇ ਬਣੇ ਇਸ ਟ੍ਰੀ ਗਾਰਡ ਨੂੰ 530 ਰੁਪਏ ਦੀ ਕੀਮਤ ਨਾਲ ਦਿੱਤਾ ਜਾ ਰਿਹਾ ਹੈ ਜਦਕਿ ਕੁਆਲਟੀ ਤੋਂ ਇਸਦੀ ਕੀਮਤ ਕਾਫੀ ਘੱਟ ਲੱਗਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਟ੍ਰੀ ਗਾਰਡ ਖਰੀਦਣ ਅਤੇ ਭੇਜਣ ਬਾਰੇ ਕਿਸੇ ਨੂੰ ਭਣਕ ਤੱਕ ਨਹੀਂ ਲੱਗਣ ਦਿੱਤੀ ਗਈ। ਇਸ ਤੋਂ ਇਲਾਵਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਹਲਕਾ ਬੱਸੀ ਪਠਾਣਾਂ ਦੇ 80 ਦੇ ਕਰੀਬ ਪਿੰਡਾਂ ਨੂੰ ਇਹ ਟ੍ਰੀ ਗਾਰਡ ਭੇਜੇ ਗਏ ਹਨ। ਇਹਨਾਂ ਵਿਚ ਕਈ ਅਜਿਹੇ ਪਿੰਡ ਵੀ ਹਨ ਜਿੱਥੇ ਕੋਈ ਬੂਟਾ ਵੀ ਨਹੀਂ ਲਗਾਇਆ ਗਿਆ।

ਵਿਧਾਇਕ ਵੱਲੋਂ ਡੀ.ਸੀ ਨੂੰ ਸ਼ਿਕਾਇਤ: ਇਸ ਸਾਰੇ ਮਾਮਲੇ ਦੀ ਵਿਧਾਇਕ ਨੇ ਡੀ.ਸੀ ਨੂੰ ਸ਼ਿਕਾਇਤ ਕੀਤੀ ਹੈ। ਉਨ੍ਹਾਂ ਆਖਿਆ ਕਿ ਮਾਮਲੇ ਨੂੰ ਡੀ.ਸੀ ਸਾਹਿਬ ਦੇ ਧਿਆਨ 'ਚ ਲਿਆਉਂਦਾ ਗਿਆ ਹੈ। ਡੀ.ਸੀ. ਸਾਹਿਬ ਨੂੰ ਸਬੂਤ ਵੀ ਦਿੱਤੇ ਗਏ ਹਨ ਅਤੇ ਡੀਸੀ ਸਾਹਿਬ ਤੋਂ ਇਸ ਦੀ ਜਾਣਕਾਰੀ ਸ਼ਾਮ ਜਾਂ ਸਵੇਰੇ ਤੱਕ ਦੇਣ ਨੂੰ ਕਿਹਾ ਗਿਆ ਹੈ। ਹੁਣ ਜਿਵੇਂ ਡੀਸੀ ਸਾਹਿਬ ਜਾਣਕਾਰੀ ਦੇਣਗੇ ਉਸ ਮੁਤਾਬਿਕ ਅੱਗੇ ਕਾਰਵਾਈ ਕੀਤੀ ਜਾਵੇਗੀ। ਵਿਧਾਇਕ ਦਾ ਕਹਿਣਾ ਹੈ ਕਿ ਉਨ੍ਹਾਂ ਪਹਿਲਾਂ ਆਪਣੇ ਵੱਲੋਂ ਇਸ ਮਾਮਲੇ 'ਚ ਏਡੀਸੀ ਨਾਲ ਗੱਲ ਬਾਤ ਕੀਤੀ ਗਈ ਸੀ ਪਰ ਕੋਈ ਤਸੱਲੀਬਖ਼ਸ਼ ਜਵਾਬ ਨਾ ਮਿਲਣ ਕਾਰਨ ਉਨ੍ਹਾਂ ਨੂੰ ਇਸ ਮਾਮਲੇ 'ਚ ਵੱਡਾ ਘੁਟਾਲਾ ਹੋਣ ਦਾ ਸ਼ੱਕ ਹੈ। ਇਸ ਲਈ ਉਹ ਹੁਣ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰ ਰਹੇ ਹਨ।

ਘੁਟਾਲੇ 'ਤੇ ਡੀ.ਸੀ. ਦਾ ਬਿਆਨ: ਉਥੇ ਹੀ ਇਸ ਘੁਟਾਲੇ ਨੂੰ ਲੈ ਕੇ ਫਤਿਹਗੜ੍ਹ ਸਾਹਿਬ ਦੇ ਡੀਸੀ ਪ੍ਰਨੀਤ ਕੌਰ ਸ਼ੇਰਗਿੱਲ ਨੇ ਕਿਹਾ ਕਿ ਉਹਨਾਂ ਨੂੰ ਵਿਧਾਇਕ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਟ੍ਰੀ ਗਾਰਡ 'ਚ ਘੁਟਾਲੇ ਦਾ ਸ਼ੱਕ ਹੈ ਜਿਸ ਕਾਰਨ ਏਡੀਸੀ ਕੋਲੋਂ ਰਿਕਾਰਡ ਮੰਗਿਆ ਗਿਆ ਹੈ, ਜਦੋਂ ਹੀ ਰਿਕਾਰਡ ਸਾਹਮਣੇ ਆਵੇਗਾ ਉਸ ਦੀ ਜਾਂਚ ਕਰਕੇ ਵਿਧਾਇਕ ਨੂੰ ਜਾਣਕਾਰੀ ਦਿੱਤੀ ਜਾਵੇਗੀ ਅਤੇ ਜਲਦ ਤੋਂ ਜਲਦ ਇਸ ਮਾਮਲੇ ਦਾ ਸੱਚ ਸਭ ਦੇ ਸਾਹਮਣੇ ਲਿਆਉਂਦਾ ਜਾਵੇਗਾ।

ਇਹ ਵੀ ਪੜ੍ਹੋ: Police Arrest Shiv Sena Peotestors : ਅੰਮ੍ਰਿਤਪਾਲ ਸਿੰਘ ਦਾ ਪੁਤਲਾ ਸਾੜਨ ਆਏ ਸ਼ਿਵ ਸੈਨਾ ਪ੍ਰਦਰਸ਼ਨਕਾਰੀ ਪੁਲਿਸ ਨੇ ਹਿਰਾਸਤ 'ਚ ਲਏ

ETV Bharat Logo

Copyright © 2024 Ushodaya Enterprises Pvt. Ltd., All Rights Reserved.