ETV Bharat / state

ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਕਲਾਕਾਰਾਂ ਸਮੇਤ ਸਾਥੀਆਂ ਖ਼ਿਲਾਫ਼ ਮਾਮਲਾ ਦਰਜ - ਹਥਿਆਰਾਂ ਪ੍ਰਮੋਟ ਕਰਨ ਤੇ ਖੇੜੀ ਨੌਧ ਸਿੰਘ ਵਿਖੇ ਮਾਮਲਾ ਦਰਜ

ਹਥਿਆਰਾਂ ਨੂੰ ਪ੍ਰਮੋਟ ਕਰਨ ਉੱਤੇ ਲਗਾਈ ਗਈ ਪਾਬੰਦੀ ਤਹਿਤ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਥਾਣਾ ਖੇੜੀ ਨੌਧ ਸਿੰਘ ਵਿਖੇ ਗਾਇਕ ਸੁਖਮਨ ਹੀਰ case was registered against singer Sukhman Heer ਸਮੇਤ ਜੈਸਮੀਨ ਅਖ਼ਤਰ case was registered against Jasmine Akhtar ਅਤੇ 6-7 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

Kheri Naudh Singh police station
Kheri Naudh Singh police station
author img

By

Published : Dec 3, 2022, 5:27 PM IST

ਫ਼ਤਹਿਗੜ੍ਹ ਸਾਹਿਬ:- ਪੰਜਾਬ ਸਰਕਾਰ ਵੱਲੋਂ ਹਥਿਆਰਾਂ ਦੇ ਕਿਸੇ ਵੀ ਕਿਸਮ ਦੇ ਪ੍ਰਦਰਸ਼ਨ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਉੱਤੇ ਲਗਾਈ ਗਈ ਪਾਬੰਦੀ ਤਹਿਤ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਥਾਣਾ ਖੇੜੀ ਨੌਧ ਸਿੰਘ ਵਿਖੇ ਗਾਇਕ ਸੁਖਮਨ ਹੀਰ case was registered against singer Sukhman Heer ਸਮੇਤ ਜੈਸਮੀਨ ਅਖ਼ਤਰ case was registered against Jasmine Akhtar ਅਤੇ 6-7 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਕਲਾਕਾਰਾਂ ਸਮੇਤ ਸਾਥੀਆਂ ਖ਼ਿਲਾਫ਼ ਮਾਮਲਾ ਦਰਜ

ਮੁਖਬਰ ਨੇ ਦਿੱਤੀ ਸੀ ਇਤਲਾਹ:- ਇਸ ਸਬੰਧੀ ਡੀਐਸਪੀ ਜਸਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਕਤ ਵਿਅਕਤੀਆਂ ਵੱਲੋਂ ਆਪਣੇ ਗੀਤ ਵਿੱਚ ਅਸਲਾ/ਹਥਿਆਰਾਂ ਨੂੰ ਪ੍ਰਮੋਟ ਕੀਤਾ ਗਿਆ ਹੈ। ਜਿਸ ਨਾਲ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੁੰਦਾ ਹੈ ਅਤੇ ਨੌਜਵਾਨਾਂ ਨੂੰ ਗੈਰ ਕਾਨੂੰਨੀ ਕੰਮ ਕਰਨ ਲਈ ਉਕਸਾਉਂਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਸਬੰਧੀ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੂੰ ਇੱਕ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਯੂ.ਟਿਊਬ ਉੱਤੇ ਸਵੈਚਰ ਮਿਊਜਿਕ ਚੈਨਲ ਉੱਤੇ ਅਸਲਾ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਚੱਲ ਰਹੇ ਹਨ। Kheri Naudh Singh police station

ਕਲਾਕਾਰਾਂ ਖ਼ਿਲਾਫ਼ ਮੁਕੱਦਮਾ ਦਰਜ:- ਜਿਸ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ, ਥਾਣਾ ਖੇੜੀ ਨੌਧ ਸਿੰਘ ਵਿਖੇ ਯੂ.ਟਿਊਬ ਉੱਤੇ ਸਵੈਚਰ ਮਿਊਜਿਤ ਚੈਨਲ ਉੱਤੇ ਚੱਲ ਰਹੇ ਗੀਤ ਦੇ ਗਾਇਕ ਸੁਖਮਨ ਹੀਰ ਵਾਸੀ ਭੜੀ ਸਮੇਤ ਜੈਸਮੀਨ ਅਖ਼ਤਰ ਅਤੇ 6-7 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਮਾਨ ਸਰਕਾਰ ਵੱਲੋਂ ਹਥਿਆਰ ਪ੍ਰਮੋਟ ਕਰਨ ਵਾਲੇ ਗੀਤਾਂ ਉੱਤੇ ਸਖ਼ਤੀ ਦਿਖਾਈ ਜਾ ਰਹੀ, ਜਿਸ ਤਹਿਤ ਵੱਖ-ਵੱਖ ਥਾਣੀਆਂ ਵਿੱਚ ਵੱਖ-ਵੱਖ ਕਲਾਕਾਰਾਂ ਉੱਤੇ ਮਾਮਲੇ ਦਰਜ ਹੋ ਰਹੇ ਹਨ।

ਇਹ ਵੀ ਪੜੋ:- ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.