ਸ੍ਰੀ ਫਤਿਹਗੜ੍ਹ ਸਾਹਿਬ: ਸੀ.ਆਈ.ਏ. ਸਟਾਫ਼ ਸਰਹਿੰਦ ਵੱਲੋਂ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਹੋਈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿੱਚੋਂ ਜ਼ਿਆਦਾ ਮੁਲਜ਼ਮ ਬਾਹਰਲੇ ਰਾਜਾਂ ਨਾਲ ਸਬੰਧਤ ਹਨ, ਜੋ ਕਿ ਹੁਣ ਕਿਰਾਏ ‘ਤੇ ਮੰਡੀ ਗੋਬਿੰਦਗੜ੍ਹ ਏਰੀਆ ਵਿੱਚ ਰਹਿ ਰਹੇ ਹਨ
ਐੱਸ.ਪੀ. ਜਗਜੀਤ ਸਿੰਘ ਜੱਲ੍ਹਾ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ, ਕਿ ਇਨ੍ਹਾਂ ਕਥਿਤ ਆਰੋਪੀਆਂ ਨੇ ਸੰਗਰੂਰ ਵਿੱਚ ਸੁਨਾਮ-ਭਵਾਨੀਗੜ੍ਹ ਰੋਡ ‘ਤੇ ਮਹਿਲਾ ਟੋਲ ਪਲਾਜ਼ਾ ਕੋਲ ਇੱਕ ਕੈਂਟਰ ਜੋ ਕਿ ਸਕਰੈਪ ਨਾਲ ਲੋਡਡ ਸੀ, ਨੂੰ ਘੇਰਿਆ ਅਤੇ ਉਸ ਦੇ ਡਰਾਈਵਰ ਨੂੰ ਜ਼ਬਰਦਸਤੀ ਥੱਲੇ ਉਤਾਰ ਕੇ ਉਸ ਦੀ ਕੁੱਟਮਾਰ ਕੀਤੀ। ਮੁਲਜ਼ਮਾਂ ਨੇ ਡਰਾਈਵਰ ਦੀਆ ਲੱਤਾਂ ਬਾਂਹਾ ਬੰਨ੍ਹ ਕੇ ਮੂੂੰਹ ‘ਤੇ ਟੇਪ ਲਗਾ ਕੇ ਡਰਾਈਵਰ ਨੂੰ ਨਾਲ ਲੱਗਦੀ ਮੋਟਰ ‘ਤੇ ਸੁੱਟ ਦਿੱਤਾ, ਅਤੇ ਕੈਂਟਰ ਨੂੰ ਜਾਅਲੀ ਨੰਬਰ ਲਗਾ ਕੇ ਵੇਚਣ ਲਈ ਮੁਗਲਮਾਜਰਾ ਮੰਡੀ ਗੋਬਿੰਦਗੜ੍ਹ ਵਿਖੇ ਲੈ ਆਏ ਸੀ।
ਜਿੱਥੇ ਇਸ ਕੈਂਟਰ ਨੂੰ ਸਮੇਤ 2 ਦੋਸ਼ੀਆਂ ਨੂੰ ਸੀ.ਆਈ.ਏ. ਸਟਾਫ਼ ਵੱਲੋਂ ਕਾਬੂ ਕੀਤਾ ਗਿਆ ਸੀ। ਇਸ ਵਾਰਦਾਤ ਸਬੰਧੀ ਸੰਗਰੂਰ ਦੇ ਥਾਣਾ ਛਾਜਲੀ ਵਿੱਚ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਸੀ। ਪੁਲਿਸ ਨੇ ਮੁਲਜ਼ਮਾਂ ਤੋਂ ਇੱਕ ਕਾਰ ਵੀ ਬਰਾਮਦ ਕੀਤੀ ਹੈ। ਜੋ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਜਾਂਦੀ ਸੀ। ਪੁਲਿਸ ਨੇ ਮੁਲਜ਼ਮਾਂ ਤੋਂ ਵੱਡੀ ਗਿਣਤੀ ਵਿੱਚ ਤੇਜ਼ਧਾਰ ਤੇ ਲੋਹੇ ਦੇ ਹਥਿਆਰ ਵੀ ਬਰਾਮਦ ਕੀਤੇ ਹਨ।
ਪੁਲਿਸ ਦਾ ਕਹਿਣਾ ਹੈ। ਕਿ ਰਿਮਾਂਡ ਹਾਸਲ ਕਰਕੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾਵੇਗਾ। ਪੁੱਛਗਿੱਛ ਦੌਰਾਨ ਪੁਲਿਸ ਨੂੰ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।