ETV Bharat / state

ਆਪਣੇ ਆਪ ਨਾਲ ਹੀ ਕਰਵਾਇਆ ਲੁੱਟ ਦਾ ਡਰਾਮਾ, 5 ਗ੍ਰਿਫ਼ਤਾਰ - drama loot

ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿੱਚ ਨਾਟਕੀ ਢੰਗ ਨਾਲ ਕਰਵਾਈ ਮੁਲਜ਼ਮ ਨੇ ਆਪਣੇ ਆਪ ਤੋਂ ਹੀ ਲੁੱਟ। ਪੁਲਿਸ ਨੇ ਇਸ ਨਾਟਕ 'ਚ ਸ਼ਾਮਲ 5 ਮੁਲਜ਼ਮਾਂ ਨੂੰ ਕੀਤਾ ਕਾਬੂ।

ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ
author img

By

Published : Apr 23, 2019, 9:50 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਜ਼ਿਲ੍ਹੇ ਦੇ ਹਲਕਾ ਅਮਲੋਹ ਪੁਲਿਸ ਨੇ ਲੁੱਟ ਦੀ ਇੱਕ ਵਾਰਦਾਤ ਵਿੱਚ ਪੰਜ ਲੋਕਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਲੁੱਟ ਦੇ 3 ਲੱਖ 60 ਹਜ਼ਾਰ ਅਤੇ ਵਾਰਦਾਤ ਵਿੱਚ ਵਰਤੇ ਗਏ ਬੁਲੇਟ ਮੋਟਰਸਾਈਕਲ ਅਤੇ ਇੱਕ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤਾ ਹੈ।
ਮਾਮਲਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਅਧੀਨ ਪੈਂਦੇ ਹਲਕਾ ਅਮਲੋਹ ਦਾ ਹੈ। ਇੱਕ ਭਰਾ ਨੇ ਆਪਣੇ ਆਪ ਨੂੰ ਹੀ ਲੁੱਟਣ ਦੀ ਮਨ ਘੜ੍ਹਤ ਕਹਾਣੀ ਘੜ ਦਿੱਤੀ ਤੇ ਡਰਾਮੇ ਵਿੱਚ ਸ਼ਾਮਲ ਉਸ ਦੇ ਨਾਲ ਚਾਰ ਹੋਰ ਵਿਅਕਤੀ ਵੀ ਪੁਲਿਸ ਦੀ ਗ੍ਰਿਫ਼ਤ ਵਿੱਚ ਹਨ।

ਵੇਖੋ ਵੀਡੀਓ।
ਇਸ ਸਬੰਧ ਵਿੱਚ ਐਸਐਸਪੀ ਫ਼ਤਿਹਗੜ੍ਹ ਸਾਹਿਬ ਅਮਨੀਤ ਕੌਂਡਲ ਨੇ ਦੱਸਿਆ ਕਿ ਲੁੱਟ ਦੀ ਇਸ ਵਾਰਦਾਤ ਨੂੰ ਨਾਟਕੀ ਢੰਗ ਨਾਲ ਕੀਤਾ ਗਿਆ, ਕਿਉਂਕਿ ਜਿਸ ਵਿਅਕਤੀ ਤੋਂ ਪੈਸੇ ਲੁੱਟੇ ਗਏ ਸਨ। ਉਸ ਨੇ ਆਪਣੇ ਭਰਾ ਦੇ 2 ਲੱਖ ਰੁਪਏ ਦੇਣੇ ਸਨ। ਇਸ ਕਾਰਨ ਇਸ ਲੁੱਟ ਦੀ ਨਕਲੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਵਿੱਚ ਉਕਤ ਵਿਅਕਤੀ ਸਮੇਤ ਚਾਰ ਲੋਕਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਅਤੇ ਲੁੱਟ ਦੀ ਰਾਸ਼ੀ ਵੀ ਬਰਾਮਦ ਕਰ ਲਈ ਗਈ ਹੈ।

23-04 -2019

Story Slug :-  5 Person Arrested By Fgs Police ( File's 02)

Feed sent on FTP/Link

Sign Off: Jagmeet Singh ,Fatehgarh Sahib

Anchor  :  -  ਜਿਲਾ ਫਤਹਿਗੜ ਸਾਹਿਬ ਦੇ ਹਲਕਾ ਅਮਲੋਹ ਪੁਲਿਸ ਨੇ ਲੁੱਟ ਦੀ ਇੱਕ ਵਾਰਦਾਤ ਵਿੱਚ ਪੰਜ ਲੋਕਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜਿਨ੍ਹਾਂ ਤੋਂ ਪੁਲਿਸ ਨੇ ਲੁੱਟ ਦੇ 3 ਲੱਖ 60 ਹਜ਼ਾਰ ਅਤੇ ਵਾਰਦਾਤ ਵਿੱਚ ਇਸਤੇਮਾਲ ਕੀਤਾ ਗਿਆ ਬੁਲੇਟ ਮੋਟਰਸਾਈਕਲ ਅਤੇ ਇੱਕ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤਾ ਹੈ , ਇਸ ਸਬੰਧ ਵਿੱਚ ਐਸਐਸਪੀ ਫਤਹਿਗੜ ਸਾਹਿਬ ਅਮਨੀਤ ਕੌਂਡਲ ਨੇ ਦੱਸਿਆ ਕਿ ਲੁੱਟ ਦੀ ਇਸ ਵਾਰਦਾਤ ਨੂੰ ਨਾਟਕੀ ਢੰਗ ਨਾਲ ਕੀਤਾ ਗਿਆ , ਕਿਉਂਕਿ ਜਿਸ ਵਿਅਕਤੀ ਤੋਂ ਪੈਸੇ ਲੁੱਟੇ ਗਏ ਸਨ ਉਸਨੇ ਆਪਣੇ ਭਰੇ ਦੇ ਦੋ ਲੱਖ ਰੁਪਏ ਦੇਣੇ ਸਨ ਬਸ ਇਹ ਵਜਾ ਰਹੀ ਇਸ ਲੁੱਟ ਦੀ ਨਕਲੀ ਵਾਰਦਾਤ ਨੂੰ ਅੰਜਾਮ ਦੇਣ ਕੀਤੀ , ਇਸ ਵਿੱਚ ਉਕਤ ਵਿਅਕਤੀ ਸਮੇਤ ਚਾਰ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਅਤੇ ਲੁੱਟ ਦੀ ਰਾਸ਼ੀ ਵੀ ਬਰਾਮਦ ਕਰ ਲਈ ਗਈ ਹੈ। 

V / O 01  :  -  ਇੱਕ ਭਰਾ ਨੇ ਆਪਣੇ ਵੱਡੇ ਭਰਾ ਤੋਂ ਲਏ ਸਨ ਦੋ ਲੱਖ ਉੱਧਰ ਜਿਸਨੂੰ ਵਾਪਿਸ ਕਰਨ ਲਈ ਉਸਨੂੰ ਅਜਿਹੀ ਸਾਜਿਸ਼ ਰਚੀ ਅਤੇ ਉਸ ਸਾਜਿਸ਼ ਵਿੱਚ ਉਹ ਆਪ ਹੀ ਉਲਝ ਗਿਆ , ਮਾਮਲਾ ਜਿਲਾ ਫਤਹਿਗੜ ਸਾਹਿਬ ਦੇ ਅਧੀਨ ਪੈਂਦੇ ਹਲਕਾ ਅਮਲੋਹ ਦਾ ਹੈ , ਜਿੱਥੇ ਬੀਤੇ ਦਿਨ ਭਰਾ ਨੂੰ ਦੋ ਲੱਖ ਵਾਪਿਸ ਕਰਨ ਲਈ ਇੱਕ ਭਰਾ ਨੇ ਆਪਣੇ ਆਪ ਨੂੰ ਹੀ ਲੁੱਟਣ ਦੀ ਮਨਘੜਤ ਕਹਾਣੀ ਘੱੜ ਦਿੱਤੀ ਜਿਸਨੂੰ ਉਸਨੇ ਨਾਟਕੀ ਢੰਗ ਨਾਲ ਪੇਸ਼ ਵੀ ਕੀਤਾ , ਪਰ ਉਹ ਪੁਲਿਸ ਦੀ ਗ੍ਰਿਫਤ ਵਿੱਚ ਹੈ ਅਤੇ ਉਸਦੇ ਨਾਲ ਚਾਰ ਹੋਰ ਵਿਅਕਤੀ ਵੀ ਪੁਲਿਸ ਦੀ ਗ੍ਰਿਫਤ ਵਿੱਚ ਹਨ ਜਿਨ੍ਹਾਂ ਨੇ ਇਸ ਡਰਾਮੇ ਵਿੱਚ ਉਸਦਾ ਸਾਥ ਦਿੱਤਾ , ਪੁਲਿਸ ਨੇ ਇਸ ਨਕਲੀ ਲੁੱਟ ਦੀ ਇੱਕ ਵਾਰਦਾਤ ਵਿੱਚ ਕੁਲ ਪੰਜ ਲੋਕਾਂ ਵਲੋਂ ਲੁੱਟ  ਦੇ 3 ਲੱਖ 60 ਹਜ਼ਾਰ ਅਤੇ ਵਾਰਦਾਤ ਵਿੱਚ ਇਸਤੇਮਾਲ ਕੀਤਾ ਗਿਆ ਬੁਲੇਟ ਮੋਟਰਸਾਈਕਲ ਅਤੇ ਇੱਕ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤਾ ਹੈ , ਇਸ ਸਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਤਹਿਗੜ ਸਾਹਿਬ ਅਮਨੀਤ ਕੌਂਡਲ ਨੇ ਦੱਸਿਆ ਕਿ ਸ਼ਿਕਾਇਕਰਤਾ ਕੁਲਦੀਪ ਸਿੰਘ ਨੇ ਅਮਲੋਹ ਪੁਲਿਸ ਨੂੰ 3. 60 ਲੱਖ ਕੈਸ਼ ਲੁੱਟੇ ਜਾਣ ਦੀ ਘਟਨਾ ਬਾਰੇ ਸ਼ਿਕਾਇਤ ਦਿੱਤੀ ਸੀ । ਜਿਸ ਵਿੱਚ ਦੱਸਿਆ ਗਿਆ ਸੀ ਕਿ ਉਸਦਾ ਭਰਾ ਅਮਨਦੀਪ ਸਿੰਘ ਆਪਣੇ ਸਾਥੀ ਰਵਿੰਦਰ ਸ਼ਾਹ ਅਮਲੋਹ ਦੇ ਨਾਲ ਇੱਕ ਬੈਂਕ ਵਿੱਚ 3 ਲੱਖ 60 ਰੁਪਏ ਜਮਾਂ ਕਰਵਾਉਣ ਲਈ ਗਏ ਤਾਂ ਕਾਫ਼ੀ ਦੇਰ ਤੱਕ ਦੋਨੋਂ ਵਾਪਸ ਨਹੀ ਪਰਤੇ । ਜਦੋਂ ਕੁਲਦੀਪ ਉਨ੍ਹਾਂ ਨੂੰ ਦੇਖਣ ਲਈ ਗਿਆ ਤਾਂ ਪਿੰਡ ਖੁੰਮਣਾ ਦੇ ਰਸਤੇ ਉੱਤੇ ਦੋਨੋਂ ਸਹਮੇ ਹੋਏ ਮਿਲੇ ਦੋਨਾਂ ਨੇ ਦੱਸਿਆ ਕਿ ਦੋ ਬੁਲੇਟ ਮੋਟਰਸਾਇਕਿਲ ਸਵਾਰ ਉਨ੍ਹਾਂ ਦੀਆਂ ਅੱਖਾਂ ਵਿੱਚ ਮਿਰਚ ਪਾਕੇ ਸਾਰਾ ਕੈਸ਼ ਲੈ ਕੇ ਫਰਾਰ ਹੋ ਗਏ ।  ਜਾਂਦੇ ਹੋਏ ਉਨ੍ਹਾਂ ਦੇ ਇੱਕ ਸਾਥੀ ਨੇ ਰਵਿੰਦਰ ਉੱਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ।  

Byte  :  -  ਅਮਨੀਤ ਕੌਂਡਲ  ( ਐਸਐਸਪੀ ,  ਫਤਹਿਗੜ ਸਾਹਿਬ ) 

V / O 02  :  - ਐਸਐਸਪੀ ਦੇ ਮੁਤਾਬਕ ਪੁਲਿਸ ਨੇ ਲੁੱਟ ਦੀ ਘਟਨਾ ਬਾਰੇ ਕੇਸ ਦਰਜ ਕਰ ਜਾਂਚ ਸ਼ੁਰੂ ਕੀਤੀ ਤਾਂ ਸੀਸੀਟੀਵੀ ਕੈਮਰੇ ਤੋਂ ਮਿਲੀ ਫੁਟੇਜ ਅਤੇ ਕੁਲਦੀਪ ਸਿੰਘ ਦੇ ਭਰਾ ਅਮਨਦੀਪ ਸਿੰਘ ਦੇ ਬਿਆਨ ਤੋਂ ਸ਼ਕ ਹੋ ਗਿਆ ।  ਜਿਸਦੇ ਨਾਲ ਜਦੋਂ ਸਖਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਅਮਨਦੀਪ ਸਿੰਘ ਨੇ ਮੰਨਿਆ ਕਿ ਉਸਨੇ ਆਪਣੇ ਭਰਾ ਕੁਲਦੀਪ ਸਿੰਘ ਦੇ ਦੋ ਲੱਖ ਰੁਪਏ ਦੇਣ ਸਨ , ਜਿਸਨੂੰ ਉਹ ਵਾਪਸ ਨਹੀ ਕਰ ਪਾ ਰਿਹਾ ਸੀ ,  ਇਸ ਕਾਰਨ ਉਸਨੇ ਆਪਣੇ ਭਰੇ ਦੇ ਪੈਸਿਆਂ ਨੂੰ ਹੀ ਲੁੱਟਣ ਦੀ ਯੋਜਨਾ ਬਣਾਈ । ਇਸਤੋਂ ਪਹਿਲਾਂ ਉਹ ਅਮਲੋਹ ਦੇ ਪਿੰਡ ਰਾਏਪੁਰ ਦੇ ਜਸਪ੍ਰੀਤ ਸਿੰਘ ਨੂੰ ਮਿਲਿਆ ।  ਜਸਪ੍ਰੀਤ ਸਿੰਘ  ਨੇ ਉਸਨੂੰ ਦੋ ਸਾਥੀਆਂ ਨਾਲ ਮਿਲਾਇਆ ਜੋ ਕਿ ਗੁਰਦੀਪ ਸਿੰਘ ਨਿਵਾਸੀ ਬੁਗਾ ਕਲਾ ਅਤੇ ਗੁਰਵੀਰ ਸਿੰਘ ਨਿਵਾਸੀ ਅਮਲੋਹ ਸਨ ।  ਸਾਰਿਆ ਨੇ ਮਿਲਕੇ ਇਸ ਲੁੱਟ ਦਾ ਡਰਾਮਾ ਰਚਿਆ ਸੀ ।  

Byte  :  -  ਅਮਨੀਤ ਕੌਂਡਲ ( ਐਸਐਸਪੀ ,  ਫਤਹਿਗੜ ਸਾਹਿਬ )   

V / O 03  :  -  ਜਿਸਦੇ ਬਾਅਦ ਪੁਲਿਸ ਨੇ ਤੁੰਰਤ ਕਾਰਵਾਈ ਕਰਦੇ ਹੋਏ ਗੁਰਦੀਪ ਸਿੰਘ ਅਤੇ ਗੁਰਵੀਰ ਸਿੰਘ ਨੂੰ ਪਿੰਡ ਅੰਨੀਆਂ  ਦੇ ਕੋਲ ਤੋਂ ਗ੍ਰਿਫਤਾਰ ਕਰ ਲਿਆ । ਫੜੇ ਗਏ ਦੋਸ਼ੀਆਂ ਦੇ ਕੋਲ ਤੋਂ ਲੁੱਟ ਦੇ ਪੂਰੇ 3 ਲੱਖ 60 ਹਜਾਰ ਰੁਪਏ ਬਰਾਮਦ ਤੇ ਨਾਲ ਹੀ ਇਸ ਵਾਰਦਾਤ ਵਿੱਚ ਇਸਤੇਮਾਲ ਕੀਤਾ ਮੋਟਰ ਸਾਈਕਲ ਨੰਬਰ ਪੀਬੀ 10 ਈਬੀ 5456 ਸਮੇਤ ਹਥਿਆਰ ਵੀ ਬਰਾਮਦ ਕਰ ਲਿਆ ਹੈ ।  

Byte  :  -  ਅਮਨੀਤ ਕੌਂਡਲ  ( ਐਸਐਸਪੀ ,  ਫਤਹਿਗੜ ਸਾਹਿਬ )
ETV Bharat Logo

Copyright © 2025 Ushodaya Enterprises Pvt. Ltd., All Rights Reserved.