ETV Bharat / state

ਫ਼ਤਹਿਗੜ੍ਹ ਸਾਹਿਬ: ਹਜ਼ੂਰ ਸਾਹਿਬ ਤੋਂ ਆਏ 13 ਸ਼ਰਧਾਲੂਆਂ ਦੇ ਲਏ ਗਏ ਸੈਂਪਲ - ਸਿਵਲ ਸਰਜਨ ਫਤਿਹਗੜ੍ਹ ਸਾਹਿਬ

ਮਹਾਰਾਸ਼ਟਰ ਵਿਖੇ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿੱਚ ਫਸੇ ਸ਼ਰਧਾਲੂਆਂ ਨੂੰ ਪੰਜਾਬ ਦੇ ਜ਼ਿਲ੍ਹਿਆਂ ਤੋਂ ਲੈਣ ਗਈਆਂ ਬੱਸਾਂ ਵਾਪਸ ਪਤਰ ਰਹੀਆਂ ਹਨ। ਇਨ੍ਹਾਂ ਵਿੱਚੋਂ ਵਾਪਸ ਆਏ ਸ਼ਰਧਾਲੂਆਂ ਦੇ ਕੋਰੋਨਾ ਵਾਇਰਸ ਟੈਸਟ ਸੈਂਪਲ ਲਏ ਜਾ ਰਹੇ ਹਨ।

pilgrims comes from nanded
ਫ਼ਤਹਿਗੜ੍ਹ ਸਾਹਿਬ
author img

By

Published : May 1, 2020, 9:04 AM IST

ਫਤਿਹਗੜ੍ਹ ਸਾਹਿਬ: ਪੰਜਾਬ ਵਿੱਚ ਬੱਸਾਂ ਦੇ ਜ਼ਰੀਏ ਨਾਂਦੇੜ ਵਿਖੇ ਹਜ਼ੂਰ ਸਾਹਿਬ ਤੋਂ ਸ਼ਰਧਾਲੁਆਂ ਨੂੰ ਲਿਆਂਦਾ ਜਾ ਰਿਹਾ ਹੈ ਅਤੇ ਕਈ ਜ਼ਿਲ੍ਹਿਆਂ ਦੇ ਇਸ ਜਥੇ ਵਿੱਚ ਸ਼ਾਮਲ ਲੋਕਾਂ ਦੇ ਟੈਸਟ ਪੌਜ਼ੀਟਿਵ ਆਏ ਹਨ।

ਫ਼ਤਹਿਗੜ੍ਹ ਸਾਹਿਬ

ਇਸ ਲੜੀ ਵਿੱਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਵੀ ਦੇਰ ਰਾਤ ਹਜ਼ੂਰ ਸਾਹਿਬ ਤੋਂ 13 ਸ਼ਰਧਾਲੂਆਂ ਦਾ ਜੱਥਾ ਆਇਆ। ਇਨ੍ਹਾਂ ਸਾਰਿਆਂ ਦੇ ਸੈਂਪਲ ਲੈ ਕੇ ਚੰਡੀਗੜ੍ਹ ਲੈਬ ਵਿੱਚ ਭੇਜ ਦਿੱਤੇ ਗਏ ਹਨ।

ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਐਨ ਕੇ ਅੱਗਰਵਾਲ ਨੇ ਕਿਹਾ ਕਿ ਸੈਂਪਲ ਲਏ ਗਏ ਸ਼ਰਧਾਲੂਆਂ ਦੀ ਰਿਪੋਰਟ ਅੱਜ ਸ਼ਾਮ ਜਾਂ ਸ਼ੁਕਰਵਾਰ ਸਵੇਰ ਤੱਕ ਆ ਜਾਵੇਗੀ। ਉਨ੍ਹਾਂ ਕਿਹਾ ਕਿ ਵਾਪਸ ਪਹੁੰਚੇ ਸਾਰੇ 13 ਸ਼ਰਧਾਲੂਆਂ ਨੂੰ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਨਜਦੀਕ ਬਣੀ ਸਰਾਂ ਵਿੱਚ ਬਣੇ ਕਮਰਿਆਂ ਵਿੱਚ ਕੁਆਰੰਟੀਨ ਕੀਤਾ ਗਿਆ ਹੈ।

ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਤਾਲਾਬੰਦੀ ਕਾਰਨ ਨਾਂਦੇੜ ਵਿਖੇ ਹਜ਼ੂਰ ਸਾਹਿਬ ਗਏ ਸ਼ਰਧਾਲੂ ਉੱਥੇ ਹੀ ਫਸ ਗਏ ਸੀ, ਜਿਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਪੀਆਰਟੀਸੀ ਬੱਸਾਂ ਰਵਾਨਾ ਕਰ ਕੇ, ਉੱਥੋ ਵਾਪਸ ਲਿਆਂਦਾ ਗਿਆ। ਜੋ ਵੀ ਕੋਈ ਸ਼ਰਧਾਲੂ ਉੱਥੋ ਆ ਰਿਹਾ ਹੈ, ਉਨ੍ਹਾਂ ਦੇ ਸੈਂਪਲ ਲੈ ਕੇ, 21 ਦਿਨਾਂ ਲਆ ਕੁਆਰੰਟੀਨ ਹੋਣ ਲਈ ਆਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਪੰਜਾਬੀ ਕਲਾਕਾਰਾਂ ਨੇ ਇਰਫ਼ਾਨ ਖ਼ਾਨ ਨੂੰ ਦਿੱਤੀ ਸ਼ਰਧਾਂਜਲੀ

ETV Bharat Logo

Copyright © 2025 Ushodaya Enterprises Pvt. Ltd., All Rights Reserved.