ETV Bharat / state

ਗੁਰਲਾਲ ਭਲਵਾਨ ਕਤਲ ਮਾਮਲਾ, ਗਵਾਹਾਂ ਨੂੰ ਮਿਲ ਰਹੀਆਂ ਧਮਕੀਆਂ - gangster goldy brar

ਯੂਥ ਕਾਂਗਰਸ ਜਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਗੁਰਲਾਲ ਸਿੰਘ ਭਲਵਾਨ ਦੇ ਕਤਲ ਮਾਮਲੇ ਵਿਚ ਗਵਾਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Witnesses are getting threats
ਕਾਂਗਰਸੀ ਯੂਥ ਪ੍ਰਧਾਨ ਭਲਵਾਨ ਕਤਲ ਮਾਮਲਾ
author img

By

Published : Sep 9, 2022, 9:58 AM IST

Updated : Sep 9, 2022, 5:14 PM IST

ਫਰੀਦਕੋਟ: ਸਾਲ 2021 ਵਿਚ ਹੋਏ ਯੂਥ ਕਾਂਗਰਸ ਜਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਗੁਰਲਾਲ ਸਿੰਘ ਭਲਵਾਨ ਦੇ ਕਤਲ ਮਾਮਲੇ ਵਿਚ ਗਵਾਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗੀਆਂ ਹਨ। ਮਿਲੀ ਜਾਣਕਾਰੀ ਮੁਤਾਬਿਕ ਗੁਰਲਾਲ ਭਲਵਾਨ ਕਤਲ ਮਾਮਲੇ ਵਿਚ ਗਵਾਹ 108 ਐਬੂਲੈਂਸ ਦੇ ਡਰਾਈਵਰ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਕਾਲ ਰਾਹੀਂ ਧਮਕੀ ਦਿੱਤੀ ਗਈ ਹੈ।

ਮਿਲੀ ਜਾਣਕਾਰੀ ਮੁਤਾਬਿਕ ਧਮਕੀ ਦੇਣ ਵਾਲੇ ਨੇ ਖੁਦ ਨੂੰ ਗੋਲਡੀ ਬਰਾੜ ਦੱਸਿਆ ਹੈ। ਧਮਕੀ ਦੇਣ ਵਾਲੇ ਨੇ ਕਿਹਾ ਹੈ ਕਿ ਹੁਣ ਤੁੰ ਗੁਰਲਾਲ ਦੇ ਪਿਤਾ ਨਾਲ ਹੀ ਖੜ੍ਹੀ ਅਸੀਂ ਤੈਨੂੰ ਚਕਾਂਗੇ ਤਾਂਹੀ ਦੂਜੇ ਗਵਾਹ ਭਜਣਗੇ। ਦੱਸ ਦਈਏ ਕਿ ਫਰੀਦਕੋਟ ਪੁਲਿਸ ਨੇ ਪੀੜਤ 108 ਐਬੂਲੈਂਸ ਡਰਾਈਵਰ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕਰ ਲਿਆ ਹੈ।

ਗੁਰਲਾਲ ਭਲਵਾਨ ਕਤਲ ਮਾਮਲਾ

ਇਹ ਸੀ ਮਾਮਲਾ: ਕਾਬਿਲੇਗੌਰ ਹੈ ਕਿ ਸਾਲ 2021 ਵਿੱਚ ਕਰੀਬ ਪੌਣੇ ਕੁ ਪੰਜ ਵਜੇ ਕੁਝ ਅਣਪਛਾਤੇ ਨੌਜਵਾਨਾਂ ਨੇ ਜਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਸਿੰਘ ਭਲਵਾਨ ਨੂੰ ਉਸ ਸਮੇਂ ਗੋਲੀਆ ਮਾਰ ਦਿੱਤੀਆਂ ਸੀ ਜਦੋ ਉਹ ਆਪਣੇ ਕਿਸੇ ਦੋਸਤ ਦੀ ਦੁਕਾਨ ਵਿੱਚੋਂ ਬਾਹਰ ਆ ਕੇ ਆਪਣੀ ਗੱਡੀ ਵਿੱਚ ਬੈਠਣ ਲੱਗਾ ਸੀ। ਇਸ ਦੌਰਾਨ ਹਮਲਾਵਾਰਾਂ ਨੇ ਗੁਰਲਾਲ ਸਿੰਘ ਭਲਵਾਨ ਉੱਤੇ ਤਾਬੜਤੋੜ ਗੋਲੀਆਂ ਚਲਾਈਆਂ ਸੀ।

ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਸੀ ਜ਼ਿੰਮੇਵਾਰੀ: ਗੁਰਲਾਲ ਭਲਵਾਨ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਦੇ ਗਰੁੱਪ ਨੇ ਫੇਸਬੁੱਕ ਉੱਤੇ ਪੋਸਟ ਕਰਕੇ ਲਈ ਸੀ। ਲਾਰੈਂਸ ਬਿਸ਼ਨੋਈ ਨੇ ਫੇਸਬੁਕ ਉੱਤੇ ਲਿਖਿਆ ਸੀ ਕਿ ਫਰੀਦਕੋਟ ਵਿੱਚ ਗੁਰਲਾਲ ਭਲਵਾਨ ਦਾ ਕਤਲ ਹੋਇਆ ਹੈ ਉਸ ਦੀ ਜ਼ਿੰਮੇਵਾਰੀ ਮੈਂ (ਬਿਸ਼ਨੋਈ) ਅਤੇ ਗੋਲਡੀ ਬਰਾੜ ਲੈਂਦੇ ਹਨ।

ਬੰਬੀਹਾ ਗਰੁੱਪ ਨੇ ਲਾਰੇਂਸ ਬਿਸ਼ਨੋਈ ਨੂੰ ਦਿੱਤੀ ਚਿਤਾਵਨੀ: ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਵੱਲੋਂ ਜਿੰਮੇਵਾਰੀ ਲਈ ਜਾਣ ਤੋਂ ਬਾਅਦ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਲਾਰੈਂਸ ਬਿਸ਼ਨੋਈ ਨੂੰ ਚਿਤਾਵਨੀ ਵੀ ਦਿੱਤੀ ਗਈ ਸੀ। ਜਿਸ ਵਿੱਚ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਕਿਹਾ ਸੀ ਕਿ ਗੁਰਲਾਲ ਦਾ ਕਤਲ ਹੋਇਆ ਹੈ ਉਹ ਨਾਜਾਇਜ਼ ਸੀ। ਜੋ ਗੁਰਲਾਲ ਭਲਵਾਨ ਨੂੰ ਮਾਰ ਕੇ ਬਦਲਾ ਲੈਣ ਦੀ ਗੱਲ ਕਹੀ ਹੈ ਉਹ ਗਲਤ ਹੈ, ਉਨ੍ਹਾਂ ਅਖੀਰ ਵਿੱਚ ਲਿਖਿਆ ਕਿ ਗੋਲੀਆਂ ਸਾਡੀਆਂ ਵੀ ਖ਼ਤਮ ਨਹੀਂ ਹੋਈਆਂ ਮਾਰਨਾ ਅਸੀਂ ਵੀ ਜਾਣਦੇ ਹਾਂ।

ਮੂਸੇਵਾਲਾ ਕਤਲਕਾਂਡ ਦਾ ਮਾਸਟਰਮਾਈਡ ਗੋਲਡੀ ਬਰਾੜ: ਕਾਬਿਲੇਗੌਰ ਹੈ ਕਿ ਗੋਲਡੀ ਬਰਾੜ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਵੀ ਹੈ। ਜਿਸ ਦਾ 29 ਮਈ ਨੂੰ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ।

ਇਹ ਵੀ ਪੜੋ: ਦਿਨ ਦਿਹਾੜੇ ਵੱਡੀ ਵਾਰਦਾਤ, ਪਿਸਤੌਲ ਦਿਖਾ ਵਿਅਕਤੀ ਤੋਂ ਲੁੱਟੀ ਨਕਦੀ ਤੇ ਮੋਟਰਸਾਈਕਲ

Last Updated : Sep 9, 2022, 5:14 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.