ਫਰੀਦਕੋਟ: ਜ਼ਿਲ੍ਹੇ ਦੇ ਕਈ ਪਿੰਡਾਂ ਦੇ ਕਿਸਾਨਾਂ ਨੂੰ ਜੰਗਲੀ ਸੂਰਾਂ ਨੇ ਵਕਤ ਪਾ ਰੱਖਿਆ, ਜੰਗਲੀ ਸੂਰਾਂ ਦਾ ਇਕ ਝੂੰਡ ਕਿਸਾਨਾਂ ਦੀਆਂ ਖੜ੍ਹੀਆਂ ਫਸਲਾਂ ਨੂੰ ਬਰਬਾਦ (wild pigs have destroyed crops) ਕਰ ਰਿਹਾ ਹੈ ਜਿਸ ਕਾਰਨ ਕਿਸਾਨ ਡਾਢੇ ਪ੍ਰੇਸ਼ਾਨ ਹਨ ਅਤੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਹਨਾਂ ਸੂਰਾਂ ਦੇ ਹੱਲ ਦੀ ਗੁਹਾਰ ਲਗਾ ਰਹੇ ਹਨ।
ਇਹ ਵੀ ਪੜੋ: ਮਾਨ ਨੇ ਕੈਬਨਿਟ ਨੂੰ ਵੰਡੇ ਮੰਤਰਾਲੇ, ਹੋਮ ਤੇ ਪਰਸੋਨਲ ਰੱਖਿਆ ਆਪਣੇ ਕੋਲ
ਦਰਾਅਸਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਮੱਲ੍ਹ ਸਿੰਘ ਅਤੇ ਢੀਮਾਂ ਵਾਲੀ ਦਾ ਜਿਥੇ ਇਹਨੀਂ ਦਿਨੀ ਜੰਗਲੀ ਸੂਰਾਂ ਦੇ ਇਕ ਝੂੰਡ ਵਲੋਂ ਕਿਸਾਨਾਂ ਦੀਆ ਕਣਕ, ਆਲੂ ਅਤੇ ਗੰਨੇ ਦੀਆਂ ਫਸਲਾਂ ਦਾ ਵੱਡੀ ਪੱਧਰ ਤੇ ਨੁਕਸਾਨ (wild pigs have destroyed crops) ਕੀਤਾ ਜਾ ਰਿਹਾ। ਕਿਸਾਨਾਂ ਦਾ ਕਹਿਣਾਂ ਕਿ ਉਹਨਾਂ ਵੱਲੋਂ ਜੇਕਰ ਸੂਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੰਗਲੀ ਸੂਰ ਅੱਗੋਂ ਉਹਨਾਂ ਉਪਰ ਹਮਲਾ ਬੋਲ ਦਿੰਦੇ ਹਨ।
ਕਿਸਾਨਾਂ ਦੇ ਦੱਸਿਆ ਕਿ ਉਹਨਾਂ ਦੀ ਆਲੂਆਂ ਦੀ ਫਸਲ, ਗੰਨੇ ਦੀ ਫਸਲ ਅਤੇ ਹੁਣ ਕਣਕ ਦੀ ਫਸਲ ਨੂੰ ਜੰਗਲੀ ਸੂਰ ਨਿਸ਼ਾਨਾਂ ਬਣਾਂ ਰਹੇ ਹਨ। ਉਹਨਾਂ ਕਿਹਾ ਕਿ ਉਹ ਆਪਣੀਆ ਫਸਲਾਂ ਵੱਲ ਗੇੜਾ ਮਾਰਨ ਵੀ ਡਰ ਡਰ ਖੇਤ ਜਾਂਦੇ ਹਨ ਕਿ ਕਿਤੇ ਕੋਈ ਸੂਰ ਆ ਕੇ ਹਮਲਾ ਹੀ ਨਾਂ ਕਰ ਦੇਵੇ। ਕਿਸਾਨਾਂ ਨੇ ਇਸ ਮੌਕੇ ਸੂਰਾਂ ਤੋਂ ਨਿਜਾਤ ਦਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਹੈ।
ਇਸ ਮੌਕੇ ਗੱਲਬਾਤ ਕਰਦਿਆ ਭਾਰਤੀ ਕਿਸਾਨ ਯੂਨੀਅਨ ਏਕਤਾ (ਫਤਿਹ) ਦੇ ਬਲਾਕ ਪ੍ਰਧਾਨ ਸ਼ਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਤਾਂ ਪਹਿਲਾਂ ਹੀ ਸਰਕਾਰਾਂ ਦੀਆਂ ਕਥਿਤ ਗਲਤ ਨੀਤੀਆ ਕਾਰਨ ਸੰਤਾਪ ਹੰਢਾ ਰਹੇ ਹਨ ਅਤੇ ਹੁਣ ਜੰਗਲੀ ਸੂਰਾਂ ਵੱਲੋਂ ਉਹਨਾਂ ਦੀਆਂ ਫਸਲਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਹਨਾ ਜੰਗਲੀ ਸੂਰਾਂ ਜਿੰਨਾਂ ਦੀ ਗਿਣਤੀ ਦਿਨ ਬਾ ਦਿਨ ਵਧ ਰਹੀ ਨੂੰ ਰੋਕਿਆ ਜਾਵੇ ਅਤੇ ਅਤੇ ਇਹਨਾਂ ਦਾ ਕੋਈ ਹੱਲ ਕਰ ਕਿਸਾਨਾਂ ਨੂੰ ਇਹਨਾਂ ਸੂਰਾਂ ਤੋਂ ਨਿਜਾਤ ਦਵਾਈ ਜਾਵੇ।
ਇਹ ਵੀ ਪੜੋ: ਭਦੌੜ ਦੇ ਨੌਜਵਾਨ ਦੀ ਧੂਰੀ ਵਿਖੇ ਇਕ ਸੜਕ ਦੁਰਘਟਨਾ ਦੌਰਾਨ ਮੌਤ