ਫ਼ਰੀਦਕੋਟ: ਭਾਵੇ ਮੀਂਹ ਬੰਦ ਹੋ ਗਏ ਹਨ ਪਰ ਕਈ ਇਲਾਕਿਆਂ ਵਿੱਚ ਭਰਿਆ ਪਾਣੀ ਘੱਟ ਹੋਣ ਦਾ ਨਾਂਅ ਹੀ ਨਹੀਂ ਲੈ ਰਿਹਾ ਹੈ। ਇਸ ਕਾਰਨ ਹੜ੍ਹ ਪੀੜਤਾਂ ਦੀ ਸਮੱਸਿਆਵਾਂ ਘੱਟਣ ਦਾ ਨਾਂਅ ਹੀ ਨਹੀਂ ਲੈ ਰਹੀਆਂ ਹਨ। ਇਸ ਕਾਰਨ ਜਨ ਜੀਵਨ ਅਸਤ ਵਿਅਸਤ ਹੋ ਕੇ ਰਹਿ ਗਿਆ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਖੜੇ ਪਾਣੀ ਤੋਂ ਫੈਲ ਰਹੀ ਗੰਦੀ ਬਦਬੂ ਲਗਾਤਾਰ ਬਿਮਾਰੀਆਂ ਫੈਲਣ ਦਾ ਡਰ ਬਣਾ ਰਹੀ ਹੈ। ਉਥੇ ਹੀ ਇਸ ਵਿੱਚ ਪੈਦਾ ਹੋਏ ਮੱਛਰ, ਪਸ਼ੂਆਂ ਲਈ ਚਾਰਾ ਵੀ ਵੱਡੀ ਸਮਸਿਆ ਬਣੀ ਹੋਈ ਹੈ। ਇਸ ਤੋਂ ਵੀ ਵੱਡੀ ਸਮੱਸਿਆ ਪੀਣ ਦੇ ਪਾਣੀ ਦੀ ਕਿੱਲਤ ਬਣੀ ਹੋਈ ਹੈ। ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਪੰਜਾਬ ਦੇ ਲੋਕ ਹਰ ਸੰਭਵ ਮਦਦ ਕਰਨ ਲਈ ਹੱਥ ਅਗੇ ਵਧਾ ਰਹੇ ਹਨ।
ਅਜਿਹੇ ਵਿੱਚ ਫ਼ਰੀਦਕੋਟ ਦੇ ਪਿੰਡ ਭਾਣਾ ਦੇ ਨੌਜਵਾਨਾਂ ਵੱਲੋਂ ਕੁੱਝ ਦਿਨ ਪਹਿਲਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਖਾਣ ਪੀਣ ਲਈ ਰਾਸ਼ਨ ਦੀ ਸੇਵਾ ਭੇਜੀ ਗਈ ਅਤੇ ਹੁਣ 21 ਹਜ਼ਾਰ ਲੀਟਰ ਪਾਣੀ ਕੈਨੀਆਂ ਵਿੱਚ ਭਰ ਕੇ ਲੋਕਾਂ ਤੱਕ ਪਹੁੰਚਾਇਆ ਗਿਆ ਹੈ। ਨੌਜਵਾਨਾਂ ਵੱਲੋਂ 600 ਦੇ ਕਰੀਬ ਕੈਨੀਆਂ ਲੋਕਾਂ ਵਿੱਚ ਟ੍ਰੈਕਟਰ ਰਾਹੀ ਪਹੁੰਚਾਇਆ ਗਿਆ ਹੈ। ਨੌਜਵਾਨਾਂ ਨੇ ਪਾਣੀ ਦੀ ਇਹ ਸੇਵਾ ਨਿਭਾਉਣ ਲਈ ਫ਼ਰੀਦਕੋਟ ਵਿਚੋਂ ਲੰਘਦੇ ਨਹਿਰਾਂ ਦੇ ਕਿਨਾਰੇ 'ਤੇ ਲੱਗੇ ਨਲਕਿਆਂ ਤੋਂ ਪਾਣੀ ਭਰ ਕੇ ਟਰਾਲੀਆਂ ਵਿੱਚ ਲੋਡ ਕਰ ਪਿੰਡਾਂ ਤੱਕ ਪਹੁੰਚਾਇਆ ਹੈ। ਇਸ ਦੇ ਨਾਲ ਨਾਲ ਨੌਜਵਾਨਾਂ ਵੱਲੋਂ ਹੋਰ ਵੀ ਖਾਣ-ਪੀਣ ਦੀ ਸਮੱਗਰੀ ਪਹੁੰਚਾਈ ਜਾ ਰਹੀ ਹੈ।
ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਕੁੱਝ ਦਿਨ ਪਹਿਲਾਂ ਜਦੋਂ ਅਸੀਂ ਹੜ੍ਹ ਪੀੜਤ ਇਲਾਕਿਆਂ ਵਿੱਚ ਗਏ ਸਨ ਤਾਂ ਪਤਾ ਚੱਲਿਆ ਕਿ ਉਥੇ ਸਭ ਤੋਂ ਵੱਧ ਜ਼ਰੂਰਤ ਪੀਣ ਦੇ ਪਾਣੀ ਦੀ ਹੈ, ਜਿਸ ਲਈ ਲੋਕ ਹੀ ਨਹੀਂ ਜਾਨਵਰ ਵੀ ਤਰਸ ਰਹੇ ਹਨ। ਇਸ ਕਾਰਨ ਪਾਣੀ ਦੀ ਕੈਨੀਆਂ ਭਰ ਕੇ ਲੋਕਾਂ ਤੱਕ ਪਹੁੰਚਾਇਆ ਗਇਆ ਹਨ ਤੇ ਪਿੰਡਾਂ ਵਿੱਚੋਂ ਖਾਣ-ਪੀਣ ਦੀ ਸਮੱਗਰੀ ਇਕੱਠੀ ਕਰ ਕੇ ਲੋਕਾਂ ਵਿੱਚ ਪਹੁੰਚਾਇਆ ਗਇਆ ਹਨ।