ਫ਼ਰੀਦਕੋਟ: ਵਿਜੀਲੈਂਸ ਵਿਭਾਗ (Vigilance department) ਫ਼ਰੀਦਕੋਟ ਵੱਲੋਂ ਕਸਬਾ ਜੈਤੋਂ ਦੇ ਨਗਰ ਕੌਂਸਲ ਦਫ਼ਤਰ 'ਤੇ ਛਾਪੇਮਾਰੀ ਕਰ 4 ਕਰਮਚਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਿਨ੍ਹਾਂ ਵੱਲੋਂ ਦਫ਼ਤਰੀ ਰਿਕਾਰਡ (official records) ਨਾਲ ਛੇੜਖਾਨੀ ਕੀਤੀ ਗਈ ਸੀ। ਜਿਸਦੀ ਪੜਤਾਲ ਤੋਂ ਬਾਅਦ ਇਨ੍ਹਾਂ ਖਿਲਾਫ਼ ਵਿਜੀਲੈਂਸ ਵਿਭਾਗ (Vigilance department) ਵੱਲੋਂ ਮਾਮਲਾ ਦਰਜ ਕਰ ਮੰਗਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਆਰੰਭੀ ਗਈ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਵਿਜੀਲੈਂਸ (DSP Vigilance) ਰਾਜ ਕੁਮਾਰ ਸਾਮਾ ਨੇ ਦੱਸਿਆ ਕਿ ਇੱਕ ਵਿਜੀਲੈਂਸ ਇਨਕੁਆਰੀ 7 ਨੰਬਰ ਚੱਲ ਰਹੀ ਸੀ। ਜਿਸ ਮੁਤਾਬਿਕ ਨਗਰ ਕੌਂਸਲ ਜੈਤੋਂ ਦੇ 4 ਕਰਮਚਾਰੀਆਂ ਵੱਲੋਂ ਦਫ਼ਤਰ ਵਿੱਚ ਬੇਨਿਯਮੀਆਂ ਕੀਤੀਆਂ ਗਈਆਂ ਸਨ, ਜੋ ਪੜਤਾਲ ਦੌਰਾਨ ਸਹੀ ਪਾਈਆ ਗਈਆਂ।
ਜਿਸ ਤੋਂ ਬਾਅਦ ਮਾਮਲਾ ਦਰਜ ਕਰ ਮੰਗਲਵਾਰ ਨੂੰ ਇਨ੍ਹਾਂ 4 ਅਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 2013-14 ਦੇ ਪ੍ਰਾਪਰਟੀ ਟੈਕਸ ਦੇ ਰਿਕਾਰਡ ਦੇ ਰਜਿਸਟਰ ਚੋਂ ਇਨ੍ਹਾਂ ਵੱਲੋਂ ਕੁੱਝ ਪੰਨੇ ਪਾੜ ਕੇ ਗਾਇਬ ਕਰ ਦਿੱਤੇ ਸਨ ਅਤੇ ਰਿਕਾਰਡ ਨਾਲ ਛੇੜਖਾਨੀ ਕਰ ਵੱਡਾ ਘਪਲਾ ਕਰਨ ਦੇ ਸ਼ੰਕੇ ਪੈਦਾ ਹੋਏ ਹਨ। ਜਿਸ ਦੀ ਹੁਣ ਇਨ੍ਹਾਂ ਨੂੰ ਰਿਮਾਂਡ 'ਤੇ ਲੈ ਕੇ ਹੋਰ ਪੁੱਛਗਿੱਛ ਕਰ ਮਾਮਲੇ ਦੀ ਤੈਅ ਤੱਕ ਪੁਹੰਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ:- ਰਾਜ ਕੁਮਾਰ ਵੇਰਕਾ ਨੇ ਪਰਾਲੀ ਦੀ ਸਮੱਸਿਆ ਦਾ ਕੱਢਿਆ ਇਹ ਹੱਲ