ਫਰੀਦਕੋਟ : ਸੂਬਾ ਸਰਕਾਰ ਵੱਲੋਂ ਘੁਟਾਲਾ, ਕ੍ਰੱਪਸ਼ਨ ਕਰਨ ਵਾਲੇ ਹਰ ਇਕ ਵਿਧਾਇਕ ਅਤੇ ਮੰਤਰੀ 'ਤੇ ਸ਼ਿਕੰਜਾ ਕੱਸਿਆ ਹੋਇਆ ਹੈ , ਇਸ ਵਿਚ ਆਪ ਦੇ ਆਪਣੇ ਵਿਧਾਇਕਾਂ ਸਣੇ ਸਾਬਕਾ ਮੰਤਰੀ ਵੀ ਨਿਸ਼ਾਨੇ 'ਤੇ ਹਨ ਤਾਂ ਉਥੇ ਹੀ ਫਰੀਦਕੋਟ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿਲੋਂ ਉੱਤੇ ਵੀ ਵਿਜੀਲੈਂਸ ਦਾ ਸ਼ਿੰਕਜਾ ਕੱਸਿਆ ਹੋਇਆ ਹੈ।
ਦੱਸ ਦਈਏ ਕਿ ਸਾਬਕਾ ਵਿਧਾਇਕ ਤੋਂ ਵਿਜੀਲੈਂਸ ਵਿਭਾਗ ਨੇ ਮੁੜ ਕੀਤੀ ਪੁੱਛਗਿੱਛ, ਵਿਜੀਲੈਂਸ ਦੇ ਫਰੀਦਕੋਟ ਸਥਿਤ ਦਫਤਰ ਵਿਚ ਕਰੀਬ 3 ਘੰਟੇ ਤੱਕ ਹੋਈ ਪੁੱਛਗਿੱਛ ਵਿੱਚ ਓਹਨਾਂ ਕਿਹਾ ਕਿ ਮੇਰਾ ਸਾਰਾ ਕਾਰੋਬਾਰ ਰਿਕਾਰਡ ਵਿਚ ਹੈ ਅਤੇ ਕੁਝ ਵੀ ਲੁੱਕਿਆ ਹੋਇਆ ਨਹੀਂ। ਹਾਲਾਂਕਿ ਸਾਬਕਾ ਵਿਧਾਇਕ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੀ ਸਾਰੀ ਜਾਇਦਾਦ ਪਿਤਾ ਪੁਰਖੀ ਹੈ ਅਤੇ ਉਹਨਾਂ ਦਾ ਸਾਰਾ ਕਰੋਬਾਰ ਰਿਕਾਰਡ ਵਿੱਚ ਹੈ। ਸਰਕਾਰ ਰਾਜਨੀਤਿਕ ਤੌਰ ਤੇ ਸਭ ਕਰ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ DSP ਵਿਜੀਲੈਂਸ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਆਮਦਨ ਤੋਂ ਵੱਧ ਜਾਇਦਾਦ ਨੂੰ ਲੈ ਕੇ ਵਿਜੀਲੈਂਸ ਵਿਭਾਗ ਵੱਲੋਂ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਖਿਲਾਫ ਜਾਂਚ ਚੱਲ ਰਹੀ ਹੈ। ਜਿਸ ਨੂੰ ਲੈ ਕੇ ਉਹਨਾਂ ਨੂੰ ਪੁੱਛਗਿੱਛ ਲਈ ਦਫਤਰ ਬੁਲਾਇਆ ਗਿਆ ਸੀ
ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ: ਇਸ ਸਬੰਧੀ ਜਦ ਵਿਜੀਲੈਂਸ ਦਫਤਰ ਫਰੀਦਕੋਟ ਪੁੱਛਗਿੱਛ ਲਈ ਪਹੁੰਚੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਵਿਜੀਲੈਂਸ ਵਿਭਾਗ ਵਲੋਂ ਉਹਨਾਂ ਤੋਂ ਕੁਝ ਦਸਤਾਵੇਜ਼ ਮੰਗੇ ਗਏ ਸਨ ਜੋ ਉਹਨਾ ਵਲੋਂ ਜਮਾਂ ਕਰਵਾਏ ਗਏ ਸਨ ਉਹਨਾਂ ਵਿਚ ਕੁਝ ਤੱਥ ਸਮਝ ਨਹੀਂ ਸਨ ਆ ਰਹੇ ਉਹੀ ਪੁੱਛਣ ਲਈ ਬੁਲਾਇਆ ਗਿਆ ਸੀ। ਉਹਨਾ ਕਿਹਾ ਕਿ ਉਹਨਾਂ ਦੀ ਸਾਰੀ ਜਾਇਦਾਦ ਪਿਤਾ ਪੁਰਖੀ ਹੈ ਅਤੇ ਉਹਨਾਂ ਦਾ ਸਾਰਾ ਰਿਕਾਰਡ ਮੌਜੂਦ ਹੈ ਅਤੇ ਇਸ ਸਬੰਧੀ ਉਹਨਾਂ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਹਲਫਨਾਮਾ ਵੀ ਚੋਣ ਕਮਿਸ਼ਨ ਕੋਲ ਦਿੱਤਾ ਗਿਆ ਸੀ। ਉਹਨਾ ਵਿਜੀਲੈਂਸ ਦੀ ਸਾਰੀ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦਸਿਆ।
ਇਹ ਵੀ ਪੜ੍ਹੋ : Cm mann launched the chat box app: ਹੁਣ ਗੁਆਚੇ ਬੱਚਿਆਂ ਨੂੰ ਲੱਭੇਗਾ ਚੈਟ ਬੋਟ ! ਪੰਜਾਬ ਵਿੱਚ ਲਾਂਚ ਹੋਇਆ ਐਪ
ਆਮਦਨ ਤੋਂ ਵੱਧ ਜਾਇਦਾਦ : ਜ਼ਿਕਰਯੋਗ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਨੂੰ ਲੈ ਕੇ ਇਸ ਤੋਂ ਪਹਿਲਾਂ ਬੀਤੀ 30 ਜਨਵਰੀ ਨੂੰ ਇਸੇ ਹੀ ਮਾਮਲੇ ’ਚ ਸਾਬਕਾ ਵਿਧਾਇਕ ਢਿੱਲੋਂ ਨੂੰ ਵਿਜੀਲੈਂਸ ਵਿਭਾਗ ਵੱਲੋਂ ਤਲਬ ਕੀਤਾ ਗਿਆ ਸੀ। ਇਸ ਦੌਰਾਨ ਢਿੱਲੋਂ ਨੇ ਆਪਣੇ ਐਡਵੋਕੇਟ ਸਮੇਤ ਵਿਭਾਗੀ ਸਵਾਲਾਂ ਦੀ ਜਵਾਬਦੇਹੀ ਕਰੀਬ ਇਕ ਘੰਟੇ ’ਚ ਮੁਕੰਮਲ ਕੀਤੀ ਸੀ। ਇਸਦੀ ਪੁਸ਼ਟੀ ਕਰਦਿਆਂ ਜਸਵਿੰਦਰ ਸਿੰਘ ਪੀ. ਪੀ. ਐੱਸ. ਉੱਪ ਕਪਤਾਨ ਪੁਲਸ ਵਿਜ਼ੀਲੈਂਸ ਬਿਊਰੋ ਪੰਜਾਬ ਯੂਨਿਟ ਫ਼ਰੀਦਕੋਟ ਨੇ ਕਿਹਾ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਸਬੰਧੀ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਖਿਲਾਫ਼ ਜੋ ਵਿਜੀਲੈਂਸ ਜਾਂਚ ਚੱਲ ਰਹੀ ਹੈ, ਉਸ ਸਬੰਧੀ ਅੱਜ ਮੁੜ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਹੈ।