ਜੈਤੋ: ਵਿਜੀਲੈਂਸ ਵਿਭਾਗ (Department of Vigilance) ਫ਼ਰੀਦਕੋਟ (Faridkot) ਵੱਲੋਂ ਜੈਤੋ ਦੇ ਨਗਰ ਕੌਂਸਲ ਦਫ਼ਤਰ ‘ਤੇ ਛਾਪੇਮਾਰੀ ਕੀਤੀ ਗਈ ਹੈ। ਇਸ ਛਾਪੇਮਾਰੀ ਦੌਰਾਨ ਵਿਜੀਲੈਂਸ ਵਿਭਾਗ (Department of Vigilance) ਨੇ ਨਗਰ ਨਿਗਮ (Municipal Corporation) ਦੇ ਚਾਰ ਕਰਮਚਾਰੀਆਂ ਨੂੰ ਹਿਰਾਸਤ ‘ਚ ਲਿਆ ਹੈ, ਜਿਨ੍ਹਾਂ ਵੱਲੋਂ ਦਫ਼ਤਰੀ ਰਿਕਾਰਡ (Official records) ਨਾਲ ਛੇੜਖਾਨੀ ਕੀਤੀ ਗਈ ਸੀ, ਜਿਸ ਦੀ ਪੜਤਾਲ ਤੋਂ ਬਾਅਦ ਇਨ੍ਹਾਂ ਖ਼ਿਲਾਫ਼ ਵਿਜੀਲੈਂਸ ਵਿਭਾਗ (Department of Vigilance) ਵੱਲੋਂ ਮਾਮਲਾ ਦਰਜ ਕਰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਵਿਜੀਲੈਂਸ (DSP Vigilance) ਰਾਜ ਕੁਮਾਰ ਸਾਮਾ ਨੇ ਦੱਸਿਆ ਕਿ ਇੱਕ ਵਿਜੀਲੈਂਸ ਇਨਕੁਆਰੀ (Vigilance Inquiry) 7 ਨੰਬਰ ਚੱਲ ਰਹੀ ਸੀ, ਜਿਸ ਮੁਤਾਬਕ ਨਗਰ ਕੌਂਸਲ ਜੈਤੋਂ ਦੇ ਚਾਰ ਕਰਮਚਾਰੀਆਂ ਵੱਲੋਂ ਦਫ਼ਤਰ ‘ਚ ਬੇਨਿਯਮੀਆਂ ਕੀਤੀਆਂ ਗਈਆਂ ਸਨ।
ਉਨ੍ਹਾਂ ਦੱਸਿਆ ਕਿ 2013-14 ਦੇ ਪ੍ਰਾਪਰਟੀ ਟੈਕਸ (Property tax) ਦੇ ਰਿਕਾਰਡ ਦੇ ਰਜਿਸਟਰ ‘ਚੋਂ ਇਨ੍ਹਾਂ ਵੱਲੋਂ ਕੁੱਝ ਪੰਨੇ ਪਾੜ ਕੇ ਰਿਕਾਡਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਬਾਰੇ ਇਨ੍ਹਾਂ ਚਾਰੇ ਮੁਲਜ਼ਮਾਂ ਨੂੰ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਿਮਾਂਡ ਦੌਰਾਨ ਪੁੱਛਗਿਛ ਦੌਰਾਨ ਮੁਲਜ਼ਮਾਂ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਇਨ੍ਹਾਂ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਨੇ ਆਪਣੇ ਭ੍ਰਿਸਟਾਚਾਰ (Corruption) ਨੂੰ ਲੁਕਾਉਣ ਦੇ ਲਈ ਰਿਕਾਰਡ ਦੇ ਰਜਿਸਟਰ ਵਿੱਚੋਂ ਕੁਝ ਪੰਨੇ ਪਾੜੇ ਹਨ ਤਾਂ ਕਿ ਉਨ੍ਹਾਂ ਵੱਲੋਂ ਕੀਤੇ ਹੋਏ ਭ੍ਰਿਸਟਾਚਾਰ ਨੂੰ ਲੋਕਾਂ ਸਾਹਮਣੇ ਨਾ ਆਉਣ ਦਿੱਤਾ ਜਾਵੇ।
ਇਹ ਵੀ ਪੜ੍ਹੋ:ਪੁਲਿਸ ਵੱਲੋਂ ਸ਼ਰਾਬ ਦੀ ਭੱਠੀ ਸਮੇਤ 1 ਵਿਅਕਤੀ ਗ੍ਰਿਫ਼ਤਾਰ