ਫਰੀਦਕੋਟ: ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਲਈ ਖੇਡਾਂ ਵਤਨ ਪੰਜਾਬ ਦੀਆਂ (kheda vatan punjab diya) ਸਿਰਲੇਖ ਹੇਠ ਬਲਾਕ ਅਤੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ ਯੂਨੀਵਰਸਿਟੀ ਕਾਲਜ ਜੈਤੋ (university collage jaitu) ਦੇ ਖਿਡਾਰੀ ਵਿਦਿਆਰਥੀਆਂ ਨੇ ਬਲਾਕ ਪੱਧਰ 'ਤੇ 20 ਮੈਡਲ ਅਤੇ ਜ਼ਿਲ੍ਹਾ ਪੱਧਰ 'ਤੇ 9 ਮੈਡਲ ਹਾਸਲ ਕੀਤੇ ਹਨ।
ਵੱਖ ਵੱਖ ਈਵੈਂਟਾਂ ਵਿੱਚ ਭਾਗ ਲੈਂਦਿਆਂ ਬਲਾਕ ਪੱਧਰ 'ਤੇ ਗੋਲਡ ਮੈਡਲ ਹਾਸਲ ਕਰਨ ਵਾਲਿਆਂ ਵਿੱਚ ਮਨੋਜ ਕੁਮਾਰ ਨੇ 10 ਕਿਲੋਮੀਟਰ ਦੌੜ, ਸੁਖਪ੍ਰੀਤ ਕੌਰ 800 ਕਿਲੋਮੀਟਰ ਦੌੜ, ਸੰਦੀਪ ਕੌਰ 400 ਮੀਟਰ ਲਾਂਗ ਜੰਪ, ਕ੍ਰਿਸ਼ਨ ਕੁਮਾਰ 100 ਮੀਟਰ, 200 ਮੀਟਰ, 400 ਮੀਟਰ, ਪਵਨ ਕੁਮਾਰ ਸ਼ਾਟਪੁੱਟ, ਹਰਿੰਦਰ ਸਿੰਘ ਲੌਂਗ ਜੰਪ, ਨਵਜੋਤ ਸਿੰਘ 800 ਮੀਟਰ ਦੌੜ , ਸਿਮਰਨ 1500 ਮੀਟਰ ਦੌੜ ਸ਼ਾਮਲ ਸਨ। ਸਿਲਵਰ ਮੈਡਲ ਹਾਸਲ ਕਰਨ ਵਾਲਿਆਂ ਵਿੱਚ ਤਾਨੀਆ 400 ਮੀਟਰ ਲੌਂਗ ਜੰਪ, ਪ੍ਰਭਜੋਤ ਕੌਰ 200 ਮੀਟਰ ਦੌੜ, 400 ਮੀਟਰ ਦੌੜ ਤੇ ਲੌਂਗ ਜੰਪ ਲਵਜੋਤ ਸਿੰਘ ਨੇ 5 ਕਿਲੋਮੀਟਰ ਦੌੜ ਅਤੇ ਕਬੱਡੀ ਨੈਸ਼ਨਲ ਸਟਾਈਲ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ।
ਬਰੌੰਨਜ ਮੈਡਲ ਹਾਸਲ ਕਰਨ ਵਾਲਿਆਂ ਵਿੱਚ ਮਨਦੀਪ ਸਿੰਘ 100 ਮੀਟਰ, ਤਾਨੀਆ100 ਮੀਟਰ,ਦਿਲਪ੍ਰੀਤ ਕੌਰ ਲੌਂਗ ਜੰਪ ਵਿੱਚ ਬਰੌਂਨਜ ਮੈਡਲ ਹਾਸਲ ਕੀਤੇ । ਇਸ ਤੋਂ ਇਲਾਵਾ ਕਾਲਜ ਦੀ ਰਿਲੇਅ ਟੀਮ ਨੇ ਵੀ ਗੋਲਡ ਮੈਡਲ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਜ਼ਿਲ੍ਹਾ ਪੱਧਰ ਤੇ 9 ਮੈਡਲ ਪ੍ਰਾਪਤ ਕਰਨ ਵਾਲਿਆਂ ਵਿਚ ਸੁਨੀਲ ਕੁਮਾਰ 12 ਕਿਲੋਮੀਟਰ ਦੌੜ, ਸੁਖਪ੍ਰੀਤ ਕੌਰ 800 ਮੀਟਰ ਦੌੜ, ਕ੍ਰਿਸ਼ਨ ਕੁਮਾਰ 200 ਮੀਟਰ,400 ਮੀਟਰ ਦੌੜ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ।
ਸਿਲਵਰ ਮੈਡਲ ਪ੍ਰਾਪਤ ਕਰਨ ਵਾਲਿਆਂ ਵਿਚ ਸਿਮਰਨ 1500 ਮੀਟਰ ਦੌੜ, ਪ੍ਰਭਜੋਤ ਕੌਰ 200 ਮੀਟਰ,400 ਮੀਟਰ ਲੌਂਗ ਜੰਪ ਸ਼ਾਮਲ ਹਨ ।
ਇਸ ਤੋਂ ਇਲਾਵਾ ਕਾਲਜ ਦੀ ਰਿਲੇਅ ਟੀਮ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। ਬਰੋਨਜ਼ ਮੈਡਲ ਪ੍ਰਾਪਤ ਕਰਨ ਵਾਲਿਆਂ ਵਿੱਚ ਮਨਦੀਪ ਸਿੰਘ 100ਮੀਟਰ ਦੌੜ, ਦਿਲਪ੍ਰੀਤ ਕੌਰ 400 ਮੀਟਰ ਦੌੜ ਦੇ ਨਾਮ ਸ਼ਾਮਲ ਹਨ। ਕਾਲਜ ਇੰਚਾਰਜ ਡਾ ਪਰਮਿੰਦਰ ਸਿੰਘ, ਪ੍ਰੋ. ਸ਼ਿਲਪਾ ਕਾਂਸਲ, ਡਾ. ਸੁਭਾਸ਼ ਚੰਦਰ ਅਤੇ ਡਾ. ਸਮਰਾਟ ਖੰਨਾ ਨੇ ਜੇਤੂ ਵਿਦਿਆਰਥੀਆਂ ਅਤੇ ਸਪੋਰਟਸ ਇੰਚਾਰਜ ਡਾ. ਨਵਪ੍ਰੀਤ ਸਿੰਘ ਨੂੰ ਵਧਾਈ ਦਿੱਤੀ ।
ਇਹ ਵੀ ਪੜ੍ਹੋ: ਪਨਬਸ ਡਰਾਈਵਰਾਂ ਅਤੇ ਕੰਡਕਟਰਾਂ ਨੇ ਖੁੱਦ 'ਤੇ ਛਿੜਕਿਆ ਪੈਟਰੋਲ, ਖੁਦਕੁਸ਼ੀ ਦੀ ਦਿੱਤੀ ਚਿਤਾਵਨੀ