ਫਰੀਦਕੋਟ: ਜ਼ਿਲ੍ਹਾ ਫਰੀਦਕੋਟ ਵਿਖੇ ਰੇਲ ਇੰਜਣ ਦੀ ਲਪੇਟ ਵਿੱਚ ਆਉਣ ਕਾਰਨ ਦੋ ਸੁਰੱਖਿਆ ਗਾਰਡਾਂ ਦੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਗਾਰਡ ਹੈੱਡਫੋਨ ਲਗਾ ਕੇ ਗਾਣੇ ਸੁਣਦੇ ਹੋਏ ਟਰੈਕ 'ਤੇ ਚੱਲ ਰਹੇ ਸਨ। ਜਿਸ ਕਾਰਨ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਜਾਣਕਾਰੀ ਮੁਤਾਬਿਕ ਇਹ ਹਾਦਸਾ ਵਾਂਦਰ ਜਟਾਣਾ ਰੇਲਵੇ ਸਟੇਸ਼ਨ ਨੇੜੇ ਵਾਪਰਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਪੜਤਾਲ ਸ਼ੁਰੂ ਕਰ ਦਿੱਤੀ ਗਈ।
ਕੰਨਾਂ 'ਚ ਹੈੱਡਫੋਨ ਲਗਾਏ ਹੋਏ ਸਨ: ਉਥੇ ਹੀ ਰੇਲਵੇ ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਟਰੇਨ ਦਾ ਇੰਜਣ ਕੋਟਕਪੂਰਾ ਤੋਂ ਬਰੀਵਾਲਾ ਵੱਲ ਜਾ ਰਿਹਾ ਸੀ। ਉਸੇ ਸਮੇਂ ਇਹ ਸੁਰੱਖਿਆ ਗਾਡਰ ਰੇਲਵੇ ਟਰੈਕ 'ਤੇ ਸਨ ਅਤੇ ਕੰਨਾਂ 'ਚ ਹੈੱਡਫੋਨ ਲਗਾਏ ਹੋਏ ਸਨ। ਇਸ ਕਾਰਨ ਉਨ੍ਹਾਂ ਨੂੰ ਇੰਜਣ ਦੀ ਆਵਾਜ਼ ਨਹੀਂ ਸੁਣੀ ਅਤੇ ਇਹ ਹਾਦਸਾ ਵਾਪਰ ਗਿਆ। ਹਾਦਸੇ ਤੋਂ ਬਾਅਦ ਮ੍ਰਿਤਕਾਂ ਦੀ ਪਛਾਣ ਕੀਤੀ ਗਈ ਹੈ ਅਤੇ ਇੱਕ ਨੌਜਵਾਨ ਦਾ ਨਾਂਅ ਪਵਨ ਕੁਮਾਰ ਪੁੱਤਰ ਸਵਦੇਸ਼ ਕੁਮਾਰ (21) ਅਤੇ ਦੂਜੇ ਦਾ ਖੇਮਾ ਚੋਪੜਾ (27) ਪੁੱਤਰ ਪ੍ਰਿਥੀਰਾਜ ਹੈ। ਦੋਵੇਂ ਸੁਰੱਖਿਆ ਗਾਡਰ ਬਰੀਵਾਲਾ ਦੇ ਹੀ ਰਹਿਣ ਵਾਲੇ ਸਨ।
- Open Debate 1 November Updates: ਇੱਕ ਨਵੰਬਰ ਦੀ ਖੁੱਲ੍ਹੀ ਡਿਬੇਟ ਦੇ ਮੱਦੇਨਜ਼ਰ ਲੁਧਿਆਣਾ 'ਚ ਸੁਰੱਖਿਆ ਸਖ਼ਤ,ਪੀਏਯੂ ਨੂੰ ਛਾਉਣੀ 'ਚ ਕੀਤਾ ਗਿਆ ਤਬਦੀਲ
- Pratap Bajwa on Debate: LOP ਪ੍ਰਤਾਪ ਬਾਜਵਾ ਨੇ ਇੱਕ ਨਵੰਬਰ ਦੀ ਡਿਬੇਟ ਨੂੰ ਲੈਕੇ ਚੁੱਕੇ ਸਵਾਲ, ਕਿਹਾ-ਸਰਕਾਰੀ ਨੁਮਾਇੰਦਾ ਨਹੀਂ ਦੇ ਸਕਦਾ ਡਿਬੇਟ ਨੂੰ ਸਾਰਥਕ ਦਿਸ਼ਾ
- Manpreet Badal appeared Vigilance: ਫਰਾਰ ਚੱਲ ਰਹੇ ਮਨਪ੍ਰੀਤ ਬਾਦਲ ਵਿਜੀਲੈਂਸ ਅੱਗੇ ਹੋਏ ਪੇਸ਼, ਵਿਵਾਦਿਤ ਪਲਾਟ ਖਰੀਦ ਮਾਮਲੇ 'ਚ ਮਿਲ ਚੁੱਕੀ ਹੈ ਅਗਾਊਂ ਜ਼ਮਾਨ
ਰੇਲਵੇ ਦੇ ਸਾਮਾਨ ਦੀ ਦੇਖਭਾਲ ਲਈ ਉਸ ਥਾਂ 'ਤੇ ਨਿਯੁਕਤ ਕੀਤਾ: ਜ਼ਿਕਰਯੋਗ ਹੈ ਕਿ ਵਾਂਦਰ ਜਟਾਣਾ ਰੇਲਵੇ ਸਟੇਸ਼ਨ 'ਤੇ ਰੇਲਵੇ ਲਾਈਨਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ ਦੋਵੇਂ ਸੁਰੱਖਿਆ ਗਾਰਡਸ ਨੂੰ ਰੇਲਵੇ ਦੇ ਸਾਮਾਨ ਦੀ ਦੇਖਭਾਲ ਲਈ ਉਸ ਥਾਂ 'ਤੇ ਨਿਯੁਕਤ ਕੀਤਾ ਗਿਆ ਸੀ। ਘਟਨਾ ਨੂੰ ਲੈ ਕੇ ਕੋਟਕਪੂਰਾ ਰੇਲਵੇ ਚੌਕੀ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਦੋਵੇਂ ਨੌਜਵਾਨਾਂ ਨੂੰ ਇੱਕ ਮਹੀਨਾ ਪਹਿਲਾਂ ਨਿੱਜੀ ਸਮਾਨ ਦੀ ਹਿਫਾਜ਼ਤ ਲਈ ਰੱਖਿਆ ਗਿਆ ਸੀ। ਇਸ ਦੌਰਾਨ ਘੁੰਮਣ ਫਿਰਨ ਦੌਰਾਨ ਇਸ ਘਟਨਾ ਨੇ ਦੋ ਪਰਿਵਾਰ ਉਜਾੜ ਦਿੱਤੇ।