ਫਰੀਦਕੋਟ: ਇੱਕ ਪਾਸੇ ਜਿਥੇ ਕੋਰੋਨਾ ਦੇ ਚੱਲਦਿਆਂ ਕਈ ਥਾਵਾਂ 'ਤੇ ਆਕਸੀਜਨ ਦੀ ਕਮੀ ਵੀ ਆਈ ਤਾਂ ਉਥੇ ਹੀ ਕਈ ਥਾਵਾਂ 'ਤੇ ਦਰੱਖਤਾਂ ਦੀ ਕਟਾਈ ਵੀ ਧੜਲੇ ਨਾਲ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਫਰੀਦਕੋਟ ਦੀ ਸਹਿਕਾਰੀ ਖੰਡ ਮਿੱਲ(Cooperative sugar mill) ਵਿਚੋਂ ਬੀਤੇ ਦਿਨੀ ਅੰਨ੍ਹੇ ਵਾਹ ਦਰੱਖਤਾਂ ਨੂੰ ਵੱਢਣ ਦੇ ਖਿਲਾਫ਼ ਨੈਸ਼ਨਲ ਗ੍ਰੀਨ ਟ੍ਰਿਬਿਊਨਲ(National Green Tribunal) 'ਚ ਦਾਖਲ ਕੀਤੀ ਗਈ, ਇਸ ਪਟੀਸ਼ਨ 'ਤੇ ਅੱਜ ਸੁਣਵਾਈ ਹੋਣ ਜਾ ਰਹੀ ਹੈ।
ਇਸ ਮਾਮਲੇ ਨੂੰ ਭਾਈ ਘਨੱਈਆ ਜੀ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ ਵਲੋਂ ਉਜਾਗਰ ਕੀਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਸਾਰੇ ਪੰਜਾਬ ਵਿਚਲੇ ਜੰਗਲਾਂ ਦਾ ਆਡਿਟ ਕਰਵਾਉਣ, ਫਰੀਦਕੋਟ ਦੀ ਬੰਦ ਪਈ ਸ਼ੂਗਰ ਮਿੱਲ ਨੂੰ ਜੰਗਲ ਘੋਸ਼ਿਤ ਕਰਨ, ਹੋਰ ਦਰੱਖਤ ਕੱਟਣ 'ਤੇ ਰੋਕ ਲਗਾਉਣ ਅਤੇ ਨਾ ਟਾਲੇ ਜਾਣ ਵਾਲੇ ਹਲਾਤਾਂ ਕਾਰਨ ਹਰ ਕੱਟੇ ਜਾਣ ਵਾਲੇ ਰੁੱਖ ਬਦਲੇ10 ਰੁੱਖ ਹੋਰ ਲਗਾਏ ਜਾਣ ਸਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਉਹਨਾਂ ਪਟੀਸ਼ਨ ਪਾਈ ਹੈ। ਜਿਸ 'ਚ ਪਟੀਸ਼ਨ ਪਾਉਣ ਸਬੰਧੀ ਉਨ੍ਹਾਂ ਦਾ ਸਾਥ ਸੀਰ ਸੁਸਾਇਟੀ ਦੇ ਇੰਜੀਨੀਅਰ ਕਪਿਲ ਦੇਵ ਅਰੋੜਾ ਅਤੇ ਇੰਜੀਨੀਅਰ ਜਸਕੀਰਤ ਸਿੰਘ ਵਲੋਂ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਟੀਸ਼ਨ ਦੀ ਪੈਰਵਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਐੱਚ.ਸੀ ਅਰੋੜਾ ਕਰਨਗੇ। ਉਹਨਾਂ ਦੱਸਿਆ ਕਿ ਅੱਜ ਇਸ ਪਟੀਸ਼ਨ ਦੀ ਸੁਣਵਾਈ ਹੋਣੀ ਹੈ ਅਤੇ ਸਾਨੂੰ ਆਸ ਹੈ ਕਿ ਫੈਸਲਾ ਮਨੁੱਖਤਾ ਦੇ ਹੱਕ ਵਿੱਚ ਆਵੇਗਾ।
ਇਹ ਵੀ ਪੜ੍ਹੋ:ਅਨੁਰਾਗ ਠਾਕੁਰ ਦਾ ਇਲਜ਼ਾਮ: ਪੰਜਾਬ ਸਰਕਾਰ 4 ਗੁਣਾ ਵੱਧ ਕੀਮਤ 'ਤੇ ਵੇਚ ਰਹੀ COVID vaccine