ETV Bharat / state

ਉਹ ਕਬੱਡੀ ਖਿਡਾਰੀ ਜਿਸ ਨੇ ਆਪਣੀ ਸੋਚ ਨੂੰ 'ਅਪਾਹਜ' ਨਹੀਂ ਹੋਣ ਦਿੱਤਾ - ਸੋਚ ਨੂੰ ਅਪਾਹਜ

ਗੁਰਵਿੰਦਰ ਬੇਸ਼ੱਕ ਇੱਕ ਲੱਤ ਤੋਂ ਅਪਾਹਜ ਹੈ ਪਰ ਉਸ ਨੇ ਆਪਣੀ ਸੋਚ ਨੂੰ ਅਪਾਹਜ ਨਹੀਂ ਹੋਣ ਦਿੱਤਾ ਅੱਜ ਉਹ ਪੰਜਾਬ ਦੇ ਉਨ੍ਹਾਂ ਨੌਜਵਾਨਾਂ ਲਈ ਮਿਸਾਲ ਕਾਇਮ ਕਰ ਰਿਹਾ ਹੈ ਜੋ ਆਪਣੇ ਸਰੀਰ ਵਿੱਚ ਆਈ ਕਿਸੇ ਕਮੀ ਤੋਂ ਨਿਰਾਸ਼ ਹੋ ਕੇ ਢੇਰੀ ਢਾਹ ਬੈਠਦੇ ਹਨ ਅਤੇ ਨਸ਼ਿਆਂ ਦੇ ਰਾਹ ਪੈ ਕੇ ਜ਼ਿੰਦਗੀ ਤਬਾਹ ਕਰ ਲੈਂਦੇ ਹਨ।

ਉਹ ਕਬੱਡੀ ਖਿਡਾਰੀ ਜਿਸ ਨੇ ਆਪਣੀ ਸੋਚ ਨੂੰ 'ਅਪਾਹਜ' ਨਹੀਂ ਹੋਣ ਦਿੱਤਾ

author img

By

Published : Jul 31, 2021, 9:56 PM IST

ਫ਼ਰੀਦਕੋਟ : ਗੁਰਵਿੰਦਰ ਬੇਸ਼ੱਕ ਇੱਕ ਲੱਤ ਤੋਂ ਅਪਾਹਜ ਹੈ ਪਰ ਉਸ ਨੇ ਆਪਣੀ ਸੋਚ ਨੂੰ ਅਪਾਹਜ ਨਹੀਂ ਹੋਣ ਦਿੱਤਾ ਅੱਜ ਉਹ ਪੰਜਾਬ ਦੇ ਉਨ੍ਹਾਂ ਨੌਜਵਾਨਾਂ ਲਈ ਮਿਸਾਲ ਕਾਇਮ ਕਰ ਰਿਹਾ ਹੈ ਜੋ ਆਪਣੇ ਸਰੀਰ ਵਿੱਚ ਆਈ ਕਿਸੇ ਕਮੀ ਤੋਂ ਨਿਰਾਸ਼ ਹੋ ਕੇ ਢੇਰੀ ਢਾਹ ਬੈਠਦੇ ਹਨ ਅਤੇ ਨਸ਼ਿਆਂ ਦੇ ਰਾਹ ਪੈ ਕੇ ਜ਼ਿੰਦਗੀ ਤਬਾਹ ਕਰ ਲੈਂਦੇ ਹਨ।

ਸੁਣੋ ਗੁਰਵਿੰਦਰ ਨੂੰ ਕਿੱਥੋਂ ਲੱਗੀ ਕਬੱਡੀ ਦੀ ਚਿਣਗ

ਉਹ ਕਬੱਡੀ ਖਿਡਾਰੀ ਜਿਸ ਨੇ ਆਪਣੀ ਸੋਚ ਨੂੰ 'ਅਪਾਹਜ' ਨਹੀਂ ਹੋਣ ਦਿੱਤਾ
ਗੁਰਵਿੰਦਰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਅਹਿਲ ਦਾ ਰਹਿਣ ਵਾਲਾ ਗਰੀਬ ਪਰਿਵਾਰ ਦਾ ਲੜਕਾ ਹੈ ਜਿਸ ਦੀ ਬਚਪਨ ਵਿੱਚ ਹੀ ਪੋਲੀਓ ਦੀ ਬਿਮਾਰੀ ਕਾਰਨ ਇੱਕ ਲੱਤ ਸੁੱਕ ਗਈ ਸੀ। ਗੁਰਵਿੰਦਰ ਨੇ ਜਿਵੇਂ ਕਿਵੇਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ ਅਤੇ ਇਸੇ ਦੌਰਾਨ ਸਕੂਲ ਵਿੱਚ ਉਸ ਨੇ ਕਬੱਡੀ ਨੈਸ਼ਨਲ ਸਟਾਈਲ ਵਿੱਚ ਖੇਡਦੇ ਹੋਏ ਪੰਜਾਬ ਪੱਧਰ ਦੇ ਮੁਕਾਬਲਿਆਂ ਚ ਹਿੱਸਾ ਲਿਆ। ਇਸ ਤੋਂ ਬਾਅਦ ਗੁਰਵਿੰਦਰ ਨੂੰ ਸੋਸ਼ਲ ਮੀਡੀਆ ਤੇ ਵੇਖੀਆਂ ਕੁਝ ਵੀਡਿਓ ਨੇ ਇੰਨਾ ਪਰਪੱਕ ਕਰ ਦਿੱਤਾ ਕਿ ਉਸ ਨੇ ਕਬੱਡੀ ਸਰਕਲ ਸਟਾਈਲ ਖੇਡਣਾ ਸ਼ੁਰੂ ਕਰ ਦਿੱਤਾ।

ਹੁਣ ਗੁਰਵਿੰਦਰ ਕਬੱਡੀ ਸਰਕਲ ਸਟਾਈਲ ਵਿੱਚ ਜਾਫੀ ਵਜੋਂ ਵਧੀਆ ਖੇਡ ਰਿਹਾ ਤੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਿਹਾ ਹੈ। ਇਸ ਮੌਕੇ ਗੁਰਵਿੰਦਰ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਸਵੇਰੇ ਪੰਜ ਵਜੇ ਉੱਠ ਕੇ ਮਿਹਨਤ ਕਰਦਾ ਹੈ ਤੇ ਉਸ ਨੇ ਇਹ ਕਦੀ ਨਹੀਂ ਸੋਚਿਆ ਕਿ ਉਹ ਕੁਝ ਕਰ ਨਹੀਂ ਸਕਦਾ।

ਉਸ ਨੇ ਦੱਸਿਆ ਕਿ ਉਸ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਦੇਖੀ ਸੀ ਜਿਸ ਵਿੱਚ ਇੱਕ ਵਿਅਕਤੀ ਜਿਸ ਦੀਆਂ ਦੋਵੇਂ ਲੱਤਾਂ ਕੱਟੀਆਂ ਹੋਈਆਂ ਸਨ ਅਤੇ ਉਹ ਨਕਲੀ ਲੱਤਾਂ ਦੇ ਸਹਾਰੇ ਦੌੜ ਰਿਹਾ ਸੀ ਉਸ ਨੇ ਦੱਸਿਆ ਕਿ ਇਸ ਵੀਡੀਓ ਨੂੰ ਵੇਖ ਕੇ ਮੇਰਾ ਹੌਸਲਾ ਵਧਿਆ ਅਤੇ ਮੈਂ ਸੋਚਿਆ ਕਿ ਜੇਕਰ ਦੋਵੇਂ ਲੱਤਾਂ ਕੱਟੀਆਂ ਵਾਲਾ ਵਿਅਕਤੀ ਦੌੜ ਸਕਦਾ ਹੈ ਤਾਂ ਮੇਰੀ ਤਾਂ ਇੱਕ ਲੱਤ ਪੂਰੀ ਹੈ। ਉਨ੍ਹਾਂ ਦੱਸਿਆ ਕਿ ਫਿਰ ਉਸ ਨੇ ਕਬੱਡੀ ਖੇਡਣਾ ਸ਼ੁਰੂ ਕੀਤਾ ਤੇ ਅੱਜ ਉਸ ਨੂੰ ਬਹੁਤ ਵਧੀਆ ਲੱਗ ਰਿਹਾ ਹੈ।

ਕੀ ਕਹਿਣਾ ਹੈ ਗੁਰਵਿੰਦਰ ਦੇ ਕੋਚ ਮਨੀ ਜਲਾਲ ਦਾ

ਇਸ ਦੇ ਨਾਲ ਹੀ ਗੁਰਵਿੰਦਰ ਦੇ ਕੋਚ ਮਨੀ ਜਲਾਨ ਨੇ ਦੱਸਿਆ ਕਿ ਗੁਰਵਿੰਦਰ ਬਹੁਤ ਮਿਹਨਤ ਕਰਦਾ ਹੈ ਅਤੇ ਖੇਡ ਦਾ ਵੀ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ ਗੁਰਵਿੰਦਰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ ਜੋ ਅਪਾਹਜ ਹੋਣ ਦੇ ਬਾਵਜੂਦ ਵੀ ਬਹੁਤ ਵਧੀਆ ਖੇਡ ਰਿਹਾ। ਉਨ੍ਹਾਂ ਦੱਸਿਆ ਕਿ ਗੁਰਵਿੰਦਰ ਪੂਰੀ ਮਿਹਨਤ ਕਰਦਾ ਹੈ ਅਤੇ ਬਾਕੀ ਲੜਕਿਆਂ ਦੇ ਮੁਕਾਬਲੇ ਵਧੀਆ ਪ੍ਰੈਕਟਿਸ ਰੋਜ਼ਾਨਾ ਕਰਦਾ ਹੈ। ਉਨ੍ਹਾਂ ਕਿਹਾ ਕਿ ਗੁਰਵਿੰਦਰ ਆਰਥਿਕ ਪੱਖੋਂ ਕਮਜ਼ੋਰ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਲੋੜਵੰਦ ਖਿਡਾਰੀਆਂ ਦਾ ਹੌਸਲਾ ਵਧਾਵੇ ਅਤੇ ਉਸ ਨੂੰ ਸਰਕਾਰੀ ਨੌਕਰੀ ਦੇਵੇ।

ਇਹ ਵੀ ਪੜ੍ਹੋ : ਫਾਈਨਲ 'ਚ ਪਹੁੰਚਣ ਵਾਲੀ ਕਮਲਪ੍ਰੀਤ ਦੇ ਘਰ ਦੇਖੋ ਕਿਸ ਤਰ੍ਹਾਂ ਮਨਾਈ ਜਾ ਰਹੀ ਖੁਸ਼ੀ

ETV Bharat Logo

Copyright © 2025 Ushodaya Enterprises Pvt. Ltd., All Rights Reserved.