ਫਰੀਦਕੋਟ : ਫਰੀਦਕੋਟ ਜ਼ਿਲੇ 'ਚ ਇੱਕ ਅੱਠ ਸਾਲ ਦੀ ਬੱਚੀ ਨਾਲ ਬਦਫੈਲੀ ਕਰਨ ਦੇ ਇਲਜ਼ਾਮਾਂ ਤਹਿਤ ਮਾਮਲੇ ਦੀ ਜਾਂਚ ਕਰ ਰਹੀ ਮਹਿਲਾ ਏ.ਐਸ.ਆਈ ਵੱਲੋਂ ਜਦ ਇਸ ਬੱਚੀ ਦਾ ਮੈਡੀਕਲ ਕਰਵਾਉਣ ਲਈ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉਸ ਮੌਕੇ ਉਕਤ ਮਹਿਲਾ ਪੁਲਿਸ ਅਧਿਕਾਰੀ ਨਾਲ ਡਾਕਟਰ ਵੱਲੋਂ ਬਦਸਲੂਕੀ ਕੀਤੀ ਗਈ। ਮਹਿਲਾ ਪੁਲਿਸ ਮੁਲਾਜ਼ਮ ਨੇ ਆਰੋਪ ਲਗਾਏ ਗਏ ਕੇ ਬੱਚੀ ਦਾ ਮੈਡੀਕਲ ਕਰਨ ਵਾਲੀ ਮਹਿਲਾ ਡਾਕਟਰ ਵੱਲੋਂ ਬਹੁਤ ਹੀ ਮਾੜਾ ਵਿਵਹਾਰ ਕਰਨ ਦੇ ਨਾਲ ਨਾਲ ਉਸ ਨੂੰ ਅਪਸ਼ਬਦ ਵੀ ਬੋਲੇ ਗਏ।
ਬੱਚੀ ਨਾਲ ਰੇਪ ਹੋਇਆ ਸੀ: ਜਿਸ ਨੂੰ ਲੈਕੇ ਮਹਿਲਾ ਡਾਕਟਰ ਖਿਲਾਫ ਪੁਲਿਸ ਨੂੰ ਸ਼ਿਕਾਇਤ ਵੀ ਦਰਜ਼ ਕਰਵਾਈ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਸਾਡੀ ਸਹਾਇਕ ਥਾਣੇਦਾਰ ਗੁਰਮੇਲ ਕੌਰ ਬੱਚੀ ਜਿਸ ਨਾਲ ਰੇਪ ਹੋਇਆ ਸੀ। ਉਸਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਕਿ ਡਿਊਟੀ 'ਤੇ ਤਾਇਨਾਤ ਡਾਕਟਰ ਰੁਪਿੰਦਰ ਕੌਰ ਵੱਲੋਂ ਉਸ ਨੂੰ ਮਾੜੀ ਸ਼ਬਦਾਵਲੀ ਬੋਲੀ ਨਾਲ ਹੀ ਮਾੜਾ ਵਿਵਹਾਰ ਕੀਤਾ ਗਿਆ। ਜਿਸ ਸਬੰਧੀ ਦਰਜ਼ ਸ਼ਿਕਾਇਤ ਦੀ ਪੜਤਾਲ ਕੀਤੀ ਜਾ ਰਹੀ ਹੈ।
ਡਾਕਟਰ ਨੂੰ ਹਮਦਰਦੀ ਨਾਲ ਪੇਸ਼ ਆਉਣਾ ਚਾਹੀਦਾ: ਇਸ ਮੌਕੇ ਸਿਵਲ ਹਸਪਤਾਲ ਦੇ ਮੈਡੀਕਲ ਅਫਸਰ ਡਾ. ਚੰਦਰ ਸ਼ੇਖਰ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ 'ਚ ਸਾਰਾ ਮਾਮਲਾ ਆਇਆ ਹੈ ਇਸ ਸਬੰਧੀ ਉਹ ਡਾਕਟਰ ਅਤੇ ਜਾਂਚ ਅਧਿਕਾਰੀ ਜਿਨ੍ਹਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਨਾਲ ਗੱਲਬਾਤ ਕਰ ਸਾਰੇ ਮਸਲੇ ਨੂੰ ਹੱਲ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਫਰੀਦਕੋਟ ਸ਼ਹਿਰ 'ਚ ਸਥਾਨਕ ਥਾਣਾ ਸਿਟੀ ਦੀ ਮਹਿਲਾ ਸਬ ਇੰਸਪੈਕਟਰ ਗੁਰਮੇਲ ਕੌਰ ਨਾਲ ਸਥਾਨਕ ਮੈਡੀਕਲ ਹਸਪਤਾਲ ਦੀ ਇੱਕ ਮਹਿਲਾ ਡਾਕਟਰ ਵੱਲੋਂ ਉਸ ਵੇਲੇ ਦੁਰਵਿਵਹਾਰ ਕੀਤਾ ਗਿਆ। ਡੀ. ਐੱਸ. ਪੀ ਸੁਸ਼ੀਲ ਕੁਮਾਰ ਨੇ ਕਿਹਾ ਕਿ ਗਰੀਬ ਪਰਿਵਾਰ ਦੇ ਮੈਂਬਰ, ਜੋ ਪਹਿਲਾਂ ਹੀ ਡਰੇ ਹੋਏ ਹਨ ਨਾਲ ਮਹਿਲਾ ਡਾਕਟਰ ਨੂੰ ਹਮਦਰਦੀ ਨਾਲ ਪੇਸ਼ ਆਉਣਾ ਚਾਹੀਦਾ ਸੀ ਅਤੇ ਇੱਕ ਡਾਕਟਰ ਨੂੰ ਆਪਣੇ ਫਰਜ਼ਾਂ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਬੀਤੀ 27 ਮਈ ਨੂੰ 8 ਸਾਲਾ ਨਾਬਾਲਗ ਕੁੜੀ ਦੇ ਘਰ ਵਿੱਚ ਇਕੱਲੀ ਹੋਣ ਦੀ ਸੂਰਤ ਵਿੱਚ ਉਸਦੇ ਗੁਆਂਢੀ ਵੱਲੋਂ ਜਬਰ-ਜ਼ਿਨਾਹ ਕਰਨ ਸਬੰਧੀ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਸਥਾਨਕ ਥਾਣਾ ਸਿਟੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ।
ਦੁਰਵਿਵਹਾਰ ਕਰਨਾ ਬੜੀ ਸ਼ਰਮ ਵਾਲੀ ਗੱਲ : ਇੱਥੇ ਇਹ ਦੱਸਣਯੋਗ ਹੈ ਕਿ 8 ਸਾਲਾ ਕੁੜੀ, ਜੋ ਜਬਰ-ਜ਼ਿਨਾਹ ਦਾ ਸ਼ਿਕਾਰ ਹੋਈ ਹੈ, ਇੱਕ ਬੇਹੱਦ ਗਰੀਬ ਪਰਿਵਾਰ ਨਾਲ ਸਬੰਧਤ ਹੈ। ਇਸ ਲਈ ਮਹਿਲਾ ਡਾਕਟਰ ਵੱਲੋਂ ਮਹਿਲਾ ਸਬ ਇੰਸਪੈਕਟਰ ਨਾਲ ਦੁਰਵਿਵਹਾਰ ਕਰਨਾ ਬੜੀ ਸ਼ਰਮ ਵਾਲੀ ਗੱਲ ਹੈ। ਜੇਕਰ ਸਿਹਤ ਵਿਭਾਗ ਆਪਣੇ ਅਸਰ ਰਸੂਖ਼ ਸਦਕਾ ਇਸ ਮਸਲੇ ਨੂੰ ਟਾਲ ਮਟੋਲ ਕਰਕੇ ਵਿਸਾਰ ਦਿੰਦਾ ਹੈ ਤਾਂ ਇਹ ਪੀੜਤ ਕੁੜੀ ਅਤੇ ਪੁਲਸ ਪ੍ਰਸ਼ਾਸਨ ਨੂੰ ਇਨਸਾਫ਼ ਦੇਣ ਵਾਲੀ ਗੱਲ ਨਹੀਂ ਹੋਵੇਗੀ। ਪੁਲਸ ਸੂਤਰਾਂ ਅਨੁਸਾਰ ਜਬਰ-ਜ਼ਿਨਾਹ ਕਰਨ ਵਾਲਾ ਮੁਲਜ਼ਮ, ਜੋ ਕਰੀਬ 60-65 ਸਾਲ ਦਾ ਹੈ, ਨੂੰ ਪੁਲਸ ਵਿਭਾਗ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ