ETV Bharat / state

The funeral of the young man : ਫਰੀਦਕੋਟ ਵਿੱਚ ਕਤਲ ਹੋਏ ਨੌਜਵਾਨ ਦਾ ਕੀਤਾ ਗਿਆ ਅੰਤਿਮ ਸਸਕਾਰ, ਪੜ੍ਹੋ ਕਿਸ ਗੱਲੋਂ ਬਣੀ ਸਹਿਮਤੀ - faridkot latest news in Punjabi

ਪਿਛਲੇ ਦਿਨੀਂ ਫਰੀਦਕੋਟ ਦੇ ਵਿੱਚ ਕਤਲ ਹੋਏ ਨੌਜਵਾਨ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਪਰਿਵਾਰ ਅਤੇ ਫਰੀਦਕੋਟ ਪੁਲਿਸ ਦੀ ਸਹਿਮਤੀ ਬਣੀ ਹੈ ਕਿ ਧਰਨਾ ਨਹੀਂ ਲਗਾਇਆ ਜਾਵੇਗਾ।

The case of the murder of a young boy of a police officer in Faridkot
The funeral of the young man : ਫਰੀਦਕੋਟ ਵਿੱਚ ਕਤਲ ਹੋਏ ਨੌਜਵਾਨ ਦਾ ਕੀਤਾ ਗਿਆ ਅੰਤਿਮ ਸਸਕਾਰ, ਪੜ੍ਹੋ ਕਿਸ ਗੱਲੋਂ ਬਣੀ ਸਹਿਮਤੀ
author img

By ETV Bharat Punjabi Team

Published : Oct 10, 2023, 10:50 PM IST

ਪੁਲਿਸ ਜਾਂਚ ਅਧਿਕਾਰੀ ਜਾਣਕਾਰੀ ਦਿੰਦੇ ਹੋਏ।

ਫਰੀਦਕੋਟ : ਬੀਤੇ ਦਿਨੀ ਫਰੀਦਕੋਟ ਦੀ ਡ੍ਰੀਮ ਸਿਟੀ ਵਿੱਚ ਨੌਜਵਾਨ ਦੇ ਹੋਏ ਕਤਲ ਮਾਮਲੇ ਵਿੱਚ ਪਰਿਵਾਰ ਅਤੇ ਜਥੇਬੰਦੀਆਂ ਵੱਲੋਂ ਜਿਲ੍ਹਾ ਪੁਲਿਸ ਨੂੰ ਇਕ ਦਿਨ ਦਾ ਅਲਟੀਮੇਟਮ ਦਿੱਤੀ ਸੀ ਕਿ ਜੇਕਰ ਪੁਲਿਸ ਨੇ ਅੱਜ ਰਾਤ ਤੱਕ ਕਤਲ ਦੇ ਸਾਰੇ ਦੋਸੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਕੱਲ੍ਹ ਸਵੇਰੇ ਥਾਣਾ ਸਿਟੀ ਫਰਦਿਕੋਟ ਦੇ ਬਾਹਰ ਪੱਕੇ ਧਰਨੇ ਉੱਤੇ ਬੈਠਣਗੇ ਅਤੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਬਾਕੀ ਰਹਿੰਦੇ ਮੁੱਖ ਦੋਸ਼ੀ ਤਰਸੇਮ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਇਸ ਮਾਮਲੇ ਵਿੱਚ ਹੁਣ ਤੱਕ 5 ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਅੱਜ ਪਰਿਵਾਰ ਅਤੇ ਫਰੀਦਕੋਟ ਪੁਲਿਸ ਦੀ ਸਹਿਮਤੀ ਹੋਈ ਤੇ ਪਰਿਵਾਰ ਨੇ ਸਹਿਮਤੀ ਤੋਂ ਬਾਅਦ ਪੋਸਟਮਾਰਟ ਕਰਾਉਣ ਉਪਰੰਤ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਮ੍ਰਿਤਕ ਤੇਜਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਦੇ ਕਤਲ ਵਿੱਚ ਇੱਕ ਵਿਅਕਤੀ ਤਰਸੇਮ ਲਾਲ ਅਜੇ ਬਾਹਰ ਸੀ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜੋ ਹੋਰ ਨੇ ਉਹਨਾਂ ਨੂੰ ਜਲਦ ਹੀ ਭਰੋਸਾ ਦਿੱਤਾ ਹੈ ਗ੍ਰਿਫਤਾਰ ਕਰਨ ਦਾ ਜਿਸ ਤੋਂ ਬਾਅਦ ਹੁਣ ਪੋਸਟਮਾਰਟਮ ਕਰਾਉਣ ਉਪਰੰਤ ਆਪਣੇ ਬੇਟੇ ਦਾ ਸਸਕਾਰ ਕਰਨਗੇ।

ਨੌਜਵਾਨ ਸਭਾ ਦੇ ਆਗੂ ਨੌ ਨਿਹਾਲ ਸਿੰਘ ਨੇ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਜਾਕਾਰੀ ਕਾਰਨ ਤਜਿੰਦਰ ਸਿੰਘ ਦੇ ਹਜੇ ਤੱਕ ਸਾਰੇ ਦੋਸ਼ੀ ਨਹੀਂ ਫੜੇ ਗਏ ਸਨ ਅਤੇ ਪਰਿਵਾਰ ਅਤੇ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਨੂੰ ਅਲਟੀਮੇਟ ਦਿੱਤਾ ਗਿਆ ਸੀ ਜੇਕਰ ਬਾਕੀ ਦੋਸ਼ੀਆਂ ਨੂੰ ਨਹੀਂ ਫੜਿਆ ਜਾਂਦਾ ਤਾਂ ਉਹ ਧਰਨਾ ਦੇਣਗੇ ਪਰ ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਕਰ ਲਏ ਗਏ ਹਨ, ਜਿਸ ਤੋਂ ਬਾਅਦ ਉਹ ਹੁਣ ਧਰਨਾ ਨਹੀਂ ਲਾਉਣਗੇ ਅਤੇ ਪੋਸਟਮਾਰਟਮ ਕਰਵਾ ਕੇ ਤਜਿੰਦਰ ਦਾ ਅੰਤਿਮ ਸੰਸਕਾਰ ਕਰਨਗੇ।

ਪਰਿਵਾਰ ਨਾਲ ਬਣੀ ਸਹਿਮਤੀ : ਪਹੁੰਚੇ ਥਾਣਾ ਸਿਟੀ 2 ਦੇ ਐਸਐਚ ਓ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ 5 ਦੋਸ਼ੀਆਂ ਗਿਰਫਤਾਰ ਕਰ ਲਿਆ ਗਿਆ ਹੈ। ਪੰਜਵੀਂ ਗ੍ਰਿਫਤਾਰੀ ਜੋ ਪਰਿਵਾਰ ਦੀ ਮੰਗ ਸੀ ਉਹ ਕਰ ਲਈ ਗਈ ਹੈ ਅਤੇ ਉਸ ਤੋਂ ਬਾਅਦ ਹੁਣ ਪਰਿਵਾਰ ਨਾਲ ਸਹਿਮਤੀ ਬਣ ਗਈ ਹੈ। ਪਰਿਵਾਰ ਵੱਲੋਂ ਬੋਰਡ ਬਣਾ ਕੇ ਪੋਸਟਮਾਰਟ ਕਰਾਉਣ ਦੀ ਗੱਲ ਕਹੀ ਗਈ ਉਹ ਵੀ ਮੰਨ ਲਈ ਗਈ ਹੈ ਅਤੇ ਉਸ ਤੋਂ ਬਾਅਦ ਹੁਣ ਅੰਤਿਮ ਸੰਸਕਾਰ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.