ETV Bharat / state

ਫਰੀਦਕੋਟ ਵਿੱਚ ਸੜਕ ਕਿਨਾਰੇ ਤੋਂ ਮਿਲੀ ਨੌਜਵਾਨ ਦੀ ਲਾਸ਼,ਕਤਲ ਦਾ ਜਤਾਇਆ ਜਾ ਰਿਹਾ ਸ਼ੱਕ - ਪੋਸਟਮਾਰਟਮ ਲਈ ਭੇਜ ਦਿੱਤਾ

ਫਰੀਦਕੋਟ ਵਿੱਚ ਕਰੀਬ 30 ਸਾਲ ਦੇ ਨੌਜਵਾਨ ਦੀ ਭੇਦ ਭਰੇ ਹਲਾਤਾਂ ਵਿਚ ਸੜਕ ਕਿਨਾਰਿਓਂ ਲਾਸ਼ (body was found on the roadside ) ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਫਰੀਦਕੋਟ ਦੀ ਡੋਗਰ ਬਸਤੀ ਦੇ ਰਹਿਣ ਵਾਲੇ ਕਰੀਬ ਨੌਜਵਾਨ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ । ਮ੍ਰਿਤਕ ਦੇ ਰਿਸ਼ਤੇਦਾਰਾਂ ਵੱਲੋਂ ਜਿਥੇ ਕਤਲ ਕੀਤੇ ਜਾਣ ਦਾ ਸ਼ੱਕ ਪ੍ਰਗਟਾਇਆ ਹੈ ਉਥੇ ਹੀ ਪੁਲਿਸ ਦਾ ਕਹਿਣਾਂ ਕਿ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਚੱਲ ਸਕੇਗਾ ।

The body of a young man was found on the roadside in Faridkot, murder is suspected
ਫਰੀਦਕੋਟ ਵਿੱਚ ਸੜਕ ਕਿਨਾਰੇ ਤੋਂ ਮਿਲੀ ਨੌਜਵਾਨ ਦੀ ਲਾਸ਼,ਕਤਲ ਦਾ ਜਤਾਇਆ ਜਾ ਰਿਹਾ ਸ਼ੱਕ
author img

By

Published : Oct 4, 2022, 4:20 PM IST

ਫਰੀਦਕੋਟ: ਅੱਜ ਸਵੇਰੇ ਦਿਨ ਚੜ੍ਹਦੇ ਹੀ ਫਰੀਦਕੋਟ ਪੁਲਿਸ ਨੂੰ ਤਲਵੰਡੀ ਭਾਈ ਕੋਟਕਪੂਰਾ ਨਹਿਰ ਬਾਈਪਾਸ (Kotakpura Canal Bypass) ਉੱਤੇ ਸੜਕ ਕਿਨਾਰੇ ਪਈ ਇਕ ਲਾਸ਼ ਪਏ ਹੋਣ ਦੀ ਸੂਚਨਾ ਮਿਲੀ ਜਿਸ ਉੱਤੇ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਉਸ ਨੂੰ ਪੋਸਟਮਾਰਟਮ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਲਿਆਂਦਾ । ਮ੍ਰਿਤਕ ਪਾਸੋਂ ਮਿਲੇ ਦਸਤਾਵੇਜਾਂ ਦੇ ਅਧਾਰ ਉੱਤੇ ਮ੍ਰਿਤਕ ਦੀ ਪਹਿਚਾਣ ਫਰੀਦਕੋਟ ਦੀ ਡੋਗਰ ਬਸਤੀ ਦੇ ਰਹਿਣ ਵਾਲੇ 30 ਸਾਲਾ ਗੁਰਪ੍ਰੀਤ ਸਿੰਘ (30 year old Gurpreet Singh) ਵਜੋਂ ਹੋਈ ਹੈ।

ਫਰੀਦਕੋਟ ਵਿੱਚ ਸੜਕ ਕਿਨਾਰੇ ਤੋਂ ਮਿਲੀ ਨੌਜਵਾਨ ਦੀ ਲਾਸ਼,ਕਤਲ ਦਾ ਜਤਾਇਆ ਜਾ ਰਿਹਾ ਸ਼ੱਕ

ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਭਰਾ ਗੁਰਪ੍ਰੀਤ ਸਿੰਘ ਹੈ ਉਹ ਬਠਿੰਡਾ ਵਿਖੇ ਸ਼ਰਾਬ ਠੇਕੇਦਾਰ (Liquor contractor) ਨਾਲ ਰੇਡ ਪਾਰਟੀ ਵਿਚ ਕੰਮ ਕਰਦਾ ਸੀ ਅਤੇ ਮਹੀਨਾਂ 20 ਦਿਨਾਂ ਤੋਂ ਘਰ ਵਾਪਸ ਆਉਂਦਾ ਸੀ। ਉਹਨਾਂ ਦੱਸਿਆ ਕਿ ਕਰੀਬ 2 ਦਿਨ ਪਹਿਲਾਂ ਉਸ ਦੇ ਭਰਾ ਦੀ ਉਸ ਦੀ ਮਾਤਾ ਨਾਲ ਗੱਲ ਹੋਈ ਸੀ ਕਿ ਉਹ 4 ਅਕਤੂਬਰ ਨੂੰ ਘਰ ਆਵੇਗਾ। ਉਹਨਾਂ ਦੱਸਿਆ ਕਿ ਪਰ ਅੱਜ ਦਿਨ ਚੜ੍ਹਦੇ ਹੀ ਪੀਸੀਆਰ ਮੁਲਾਜਮ (PCR staff ) ਉਹਨਾਂ ਦੇ ਘਰ ਗਏ ਅਤੇ ਥਾਨੇ ਬੁਲਾਇਆ ਅਤੇ ਉਹਨਾਂ ਨੂੰ ਗੁਰਪ੍ਰੀਤ ਦੀ ਮੌਤ ਬਾਰੇ ਥਾਨੇ ਆ ਕੇ ਪਤਾ ਚੱਲਿਆ। ਉਹਨਾਂ ਕਿਹਾ ਕਿ ਮ੍ਰਿਤਕ ਦੀ ਹਾਲਤ ਵੇਖ ਕੇ ਲਗਦਾ ਹੈ ਕਿ ਉਸ ਦਾ ਕਿਸੇ ਨੇ ਕਤਲ ਕੀਤਾ ਹੈ। ਉਹਨਾਂ ਕਿਹਾ ਕਿ ਮੌਤ ਦੇ ਕਾਰਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ।

ਇਸ ਪੂਰੇ ਮਾਮਲੇ ਬਾਰੇ ਜਦ ਥਾਨਾ ਸਿਟੀ ਫਰੀਦਕੋਟ ਦੇ ਮੁੱਖ ਅਫਸਰ ਸੰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਇਕ ਭੇਦ ਭਰੇ ਹਲਾਤ ਵਿਚ ਨੌਜਵਾਨ ਦੀ ਲਾਸ਼ ਮਿਲੀ ਸੀ ਜਿਸ ਪਾਸੋਂ ਮਿਲੇ ਦਸਤਾਵੇਜਾਂ ਮੁਤਾਬਿਕ ਉਸ ਦੀ ਪਹਿਚਾਣ ਡੋਗਰ ਬਸਤੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈਕੇ ਪੋਸਟਮਾਰਟਮ (Sent for autopsy) ਲਈ ਭੇਜ ਦਿੱਤਾ ਹੈ ਅਤੇ ਅੱਗੇ ਦੀ ਕਾਰਵਾਈ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਅਦਾਰ ਉੱਤੇ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ: ਅੰਮ੍ਰਿਤਸਰ ਕੋਰਟ ਬਾਹਰ ਵਿਅਕਤੀ ਨੇ ਤਲਵਾਰ ਨਾਲ ਕੀਤਾ ਨੂੰਹ ਉੱਤੇ ਹਮਲਾ

ETV Bharat Logo

Copyright © 2025 Ushodaya Enterprises Pvt. Ltd., All Rights Reserved.