ਫਰੀਦਕੋਟ: ਪੰਜਾਬ ਅੰਦਰ ਕਈ ਨੌਜਵਾਨ ਅਜਿਹੇ ਹਨ ਜੋ ਆਪਣੇ ਹੁਨਰ ਦੇ ਦਮ ’ਤੇ ਵੱਡੀਆਂ ਮੱਲਾਂ ਮਾਰ ਰਹੇ ਹਨ ਅਤੇ ਕੁਝ ਅਜਿਹੇ ਵੀ ਹਨ ਜਿੰਨਾਂ ਦਾ ਹੁਨਰ (Skills) ਹੈ ਤਾਂ ਬਾ-ਕਮਾਲ ਅਤੇ ਲੋਕ ਹਿੱਤ ਵਿੱਚ ਹੈ ਪਰ ਕਿਸੇ ਪਾਰਖੂ ਨਜ਼ਰ ਤੋਂ ਉਹਲੇ ਰਹਿਣ ਕਾਰਨ ਗਰੀਬੀ ਦੇ ਗੁਬਾਰਾਂ ਹੇਠ ਦੱਬ ਕੇ ਰਹਿ ਗਿਆ। ਜੇਕਰ ਅਜਿਹੇ ਹੁਨਰ (Skills) ਨੂੰ ਕਿਸੇ ਅਜਿਹੇ ਦਾ ਸਾਥ ਮਿਲੇ ਜੋ ਉਸ ਨੂੰ ਲੋਕਾਂ ਸਾਹਮਣੇ ਲੈ ਕੇ ਆਵੇ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋਵੇਗੀ।
12ਵੀਂ ਪਾਸ ਨੌਜਵਾਨ ਇੰਜਨੀਅਰਾਂ ਨੂੰ ਪਾਉਂਦਾ ਮਾਤ
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰਾਮੇਆਣਾ ਦੇ ਨੌਜਵਾਨ ਸੁਖਵਿੰਦਰ ਖਾਨ ਦੇ ਨਾਲ ਜੋ ਬੇਸ਼ੱਕ 12ਵੀਂ ਜਮਾਤ ਤੱਕ ਹੀ ਪੜ੍ਹਿਆ ਹੈ ਪਰ ਆਪਣੇ ਪਿਤਾ ਨਾਲ ਇਲੈਕਟ੍ਰੋਨਿਕਸ ਦੀ ਦੁਕਾਨ ’ਤੇ ਕੰਮ ਕਰਦਾ-ਕਰਦਾ ਕਦੋਂ ਵੱਡੀਆਂ-ਵੱਡੀਆਂ ਕਾਢਾਂ (inventions) ਕੱਢਣ ਲੱਗ ਗਿਆ ਸ਼ਾਇਦ ਉਸ ਨੂੰ ਵੀ ਪਤਾ ਨਹੀ ਲੱਗਾ ਹੋਣਾ।
ਸੁਖਵਿੰਦਰ ਨੇ ਹੁਣ ਤੱਕ ਕੀ-ਕੀ ਕੱਢੀਆਂ ਕਾਢਾਂ ?
ਸੁਖਵਿੰਦਰ ਨੇ ਹੁਣ ਤੱਕ ਜੋ ਕਾਢਾਂ ਕੱਢੀਆਂ ਹਨ ਉਸ ਵਿੱਚ ਹਾਈ ਸਕਿਓਰਿਟੀ ਵਾਲਾ ਲੌਕਰ ਬਣਾਇਆ ਹੈ ਜਿਸ ਦੇ ਪਾਸਵਰਡ ਨੂੰ ਕੋਈ ਵੀ ਹੈਕ ਨਹੀਂ ਕਰ ਸਕਦਾ ਅਹਿਮ ਹੈ। ਇਸ ਦੇ ਨਾਲ-ਨਾਲ ਉਸ ਨੇ ਇੱਕ ਗੇਟਵਾਲ ਜੋ ਖੇਤੀ ਦੀ ਸਿੰਚਾਈ ਲਈ ਵਰਤੀ ਜਾਂਦੀ ਪਾਇਪ ਲਾਇਨ ਵਿੱਚ ਬੇਹੱਦ ਕਾਰਗਰ ਹੈ ਬਣਾਇਆ ਜਿਸ ਨੂੰ ਨਾਂ ਤਾਂ ਜੰਗਾਲ ਲੱਗਦੀ ਹੈ ਅਤੇ ਨਾਂ ਹੀ ਉਹ ਕਦੇ ਜਾਂਮ ਹੁੰਦਾ ਹੈ। ਇਸ ਤੋਂ ਇਲਾਵਾ ਸੁਖਵਿੰਦਰ ਨੇ ਪਾਣੀ ਦੀ ਬੱਚਤ ਅਤੇ ਲੋਕਾਂ ਨੂੰ ਬਿਜਲੀ ਦੇ ਝਟਕੇ ਤੋਂ ਬਚਾਉਣ ਲਈ ਇੱਕ ਅਜਿਹਾ ਮੋਟਰ ਸਟਾਟਰ ਬਣਾਇਆ ਹੈ ਜੋ ਮਾਰਕਿਟ ਵਿੱਚ ਚੱਲ ਰਹੇ ਮੋਟਰ ਸਟਾਟਰਾਂ ਦੇ ਮੁਕਾਬਲੇ ਸਸਤਾ ਵੀ ਹੈ ਅਤੇ ਵਧੀਆ ਵੀ।
ਸੁਖਵਿੰਦਰ ਨੂੰ ਕਿਉਂ ਹੈ ਗਿਲ੍ਹਾ ?
ਇਸ ਮੌਕੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਅੱਗੇ ਵਧਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਗਰੀਬੀ (Poverty) ਦੇ ਕਾਰਨ ਅੱਗੇ ਨਹੀਂ ਵਧ ਸਕਿਆ। ਉਨ੍ਹਾਂ ਦੱਸਿਆ ਕਿ ਕੰਪਨੀਆਂ ਵੱਲੋਂ ਸਸਤੇ ਦੇ ਵਿੱਚ ਉਸਦੇ ਪ੍ਰੋਜੈਕਟਾਂ ਨੂੰ ਲੈਣ ਦੀ ਕੋਸ਼ਿਸ਼ ਕੀਤੀ ਗਈ। ਨਾਲ ਹੀ ਨੌਜਵਾਨ ਨੇ ਗਿਲਾ ਕਰਦਿਆਂ ਕਿਹਾ ਕਿ ਬੈਂਕਾਂ ਵੀ ਵੱਡਿਆਂ ਦੀ ਮੱਦਦ ਕਰਦੀਆਂ ਹਨ ਉਸਦੀ ਕੋਈ ਮਦਦ ਨਹੀਂ ਕੀਤੀ ਗਈ। ਇਸ ਮੌਕੇ ਉਸਨੇ ਸਰਕਾਰ ਤੇ ਸਮਾਜ ਸੇਵੀਆਂ ਅੱਗੇ ਅਪੀਲ ਕੀਤੀ ਹੈ ਕਿ ਉਸਦੀ ਕੋਈ ਮੱਦਦ ਜ਼ਰੂਰ ਕੀਤੀ ਜਾਵੇ ਤਾਂ ਕਿ ਉਹ ਅੱਗੇ ਵਧ ਸਕੇ ਤੇ ਲੋਕ ਹਿੱਤ ਦੇ ਵਿੱਚ ਨਵੀਆਂ-ਨਵੀਆਂ ਕਾਢਾਂ ਕੱਢ ਸਕੇ।
ਪਿੰਡ ਵਾਸੀਆਂ ਦੀ ਲੋਕਾਂ ਨੂੰ ਅਪੀਲ
ਪਿੰਡ ਦੇ ਲੋਕਾਂ ਦਾ ਵੀ ਕਹਿਣਾ ਹੈ ਕਿ ਸੁਖਵਿੰਦਰ ਬੜਾ ਮਿਹਨਤੀ ਲੜਕਾ ਹੈ ਪਰ ਇਸ ਨੂੰ ਘਰ ਦੀ ਗਰੀਬੀ (Poverty) ਨੇ ਇਸ ਨੂੰ ਅੱਗੇ ਨਹੀਂ ਵਧਣ ਦਿੱਤਾ ਹੈ। ਪਿੰਡ ਵਾਸੀਆ ਨੇ ਲੋਕਾਂ ਅਤੇ ਸਮਾਜ ਸੇਵੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਇਸ ਨੌਜਵਾਨ ਦੀ ਮੱਦਦ ਕਰਨ ਤਾਂ ਜੋ ਇਹ ਆਪਣੀਆਂ ਖੋਜਾਂ ਨੂੰ ਦੁਨੀਆ ਸਾਹਮਣੇ ਲਿਆ ਸਕੇ। ਬੇਸ਼ੱਕ ਸੁਖਵਿੰਦਰ ਨੇ ਚੰਗੀਆਂ ਕਾਂਢਾਂ ਕੱਢੀਆਂ ਹਨ ਪਰ ਗਰੀਬੀ (Poverty) ਦੇ ਚਲਦੇ ਦੱਬ ਕੇ ਰਹਿ ਰਹੀਆਂ ਹਨ ਸੋ ਲੋੜ ਹੈ ਅਜਿਹੇ ਹੁਨਰਮੰਦ (Skilled) ਨੌਜਵਾਨਾਂ ਦੇ ਹੁਨਰ ਨੂੰ ਹੁਲਾਰਾ ਦੇਣ ਦੀ ਅਤੇ ਉਸ ਦਾ ਸਾਥ ਦੇਣ ਦੀ।
ਇਹ ਵੀ ਪੜ੍ਹੋ: ਖੇਤੀ ਕਾਨੂੰਨ ਵਾਪਸੀ ਦੀ ਖੁਸ਼ੀ 'ਚ ਚੰਡੀਗੜ੍ਹ ਦਾ ਇਹ ਆਟੋ ਚਾਲਕ 10 ਦਿਨਾਂ ਲਈ ਮੁਫ਼ਤ ਕਰਵਾਏਗਾ ਸਫ਼ਰ