ETV Bharat / state

ਹਰਸਿਮਰਤ ਕੌਰ ਨੂੰ ਚੋਣ ਜਿਤਾਉਣ ਦੇ ਇਲਜ਼ਾਮਾਂ 'ਤੇ ਖਹਿਰਾ ਦਾ ਜਵਾਬ - ਸੁਖਪਾਲ ਸਿੰਘ ਖਹਿਰਾ

ਫ਼ਰੀਦਕੋਟ ਦੇ ਪਿੰਡ ਚੰਦਬਾਜਾ 'ਚ ਸੁਖਪਾਲ ਸਿੰਘ ਖਹਿਰਾ ਨੇ ਮਾਸਟਰ ਬਲਦੇਵ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਸੁਖਪਾਲ ਖਹਿਰਾ ਨੇ ਅਕਾਲੀ ਤੇ ਕਾਂਗਰਸੀਆਂ 'ਤੇ ਨਿਸ਼ਾਨੇ ਵਿੰਨ੍ਹੇ। ਇਸ ਦੇ ਨਾਲ ਹੀ ਕੈਪਟਨ ਦੀ ਵਾਅਦਾ ਖ਼ਿਲਾਫ਼ੀ 'ਤੇ ਸਵਾਲ ਚੁੱਕੇ।

ਖਹਿਰਾ ਨੇ ਕੀਤਾ ਚੋਣ ਪ੍ਰਚਾਰ
author img

By

Published : Apr 4, 2019, 9:02 PM IST

ਫ਼ਰੀਦਕੋਟ: ਪਿੰਡ ਚੰਦਬਾਜਾ 'ਚ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਡੇਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਮਾਸਟਰ ਬਲਦੇਵ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ।

ਖਹਿਰਾ ਨੇ ਕੀਤਾ ਚੋਣ ਪ੍ਰਚਾਰ

ਸੁਖਪਾਲ ਖਹਿਰਾ ਨੇ ਆਪਣੀ ਪਾਰਟੀ ਦੇ ਚੋਣ ਮੈਨੀਫ਼ੈਸਟੋ ਨੂੰ ਲੀਗਲ ਬਣਾਉਣ ਲਈ ਚੋਣ ਕਮਿਸ਼ਨ ਕੋਲ ਆਪਣਾ ਐਫ਼ੀਡੇਵਿਟ ਦੇਣ ਦੀ ਗੱਲ ਵੀ ਕਹੀ। ਪ੍ਰੋਫ਼ੈਸਰ ਸਾਧੂ ਸਿੰਘ ਦੇ ਇੱਕ ਨਿਜੀ ਟੀਵੀ ਚੈਨਲ ਵਲੋਂ ਚਲਾਏ ਗਏ ਸਟਿੰਗ ਬਾਰੇ ਖਹਿਰਾ ਨੇ ਕਿਹਾ ਕਿ ਹੁਣ ਪਤਾ ਲੱਗ ਗਿਆ ਕਿ ਇਮਾਨਦਾਰ ਕਹਾਉਣ ਵਾਲਿਆਂ ਦੀ ਅਸਲ ਸੱਚਾਈ ਕੀ ਹੈ।
ਖਹਿਰਾ ਨੇ ਹਰਸਿਮਰਤ ਬਾਦਲ ਦੇ ਫ਼ਾਇਦੇ ਲਈ ਚੋਣ ਲੜਨ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਸਰਮਾਏਦਾਰ ਲੋਕਾਂ ਨੂੰ ਹਰਾਉਣ ਲਈ ਬਠਿੰਡਾ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਭਗਵੰਤ ਮਾਨ 'ਤੇ ਸਵਾਲ ਚੁੱਕਦਿਆਂ ਕਿਹਾ ਕੀ ਉਹ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੁਖਬੀਰ ਬਾਦਲ ਨੂੰ ਜਿਤਾਉਣ ਲਈ ਜਲਾਲਾਬਾਦ ਤੋਂ ਖੜ੍ਹੇ ਹੋਏ ਸਨ?

Intro:ਪੰਜਾਬ ਏਕਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕੀਤਾ ਮਾਸਟਰ ਬਲਦੇਵ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ

ਆਪਣੀ ਪਾਰਟੀ ਦੇ ਚੋਣ ਮਨੋਰਥ ਪੱਤਰ ਨੂੰ ਲੀਗਲ ਡਾਕੂਮੈਂਟ ਬਣਾਉਣ ਲਈ ਦੇਵਾਂਗਾ ਚੋਣ ਕਮਿਸ਼ਨ ਨੂੰ ਐਫ਼ੀਡੇਵਿਟ -ਸੁਖਪਾਲ ਸਿੰਘ ਖਹਿਰਾ

ਮੈਂ ਹਰਸਿਮਰਤ ਕੌਰ ਬਾਦਲ ਨੂੰ ਜਤਾਉਣ ਲਈ ਚੋਣ ਨਹੀਂ ਲੜ ਰਿਹਾ-ਸੁਖਪਾਲ ਸਿੰਘ ਖਹਿਰਾ

Body:ਪੰਜਾਬ ਡੇਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਮਾਸਟਰ ਬਲਦੇਵ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਅੱਜ ਪੰਜਾਬ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਫਰੀਦਕੋਟ ਦੇ ਪਿੰਡ ਚੰਦਬਾਜਾ ਬਾਜਾ ਪਹੁੰਚੇ, ਇਸ ਮੌਕੇ ਜਿਥੇ ਉਹਨਾਂ ਬਾਦਲਾਂ ਤੇ ਨਿਸ਼ਾਨੇ ਸਾਧੇ ਉਥੇ ਹੀ ਉਹਨਾਂ ਕੈਪਟਨ ਅਮਰਿੰਦਰ ਸਿੰਘ ਦੀ ਲੋਕਾਂ ਨਾਲ ਵਾਅਦਾ ਖਿਲਾਫ਼ੀ ਤੇ ਵੀ ਸਵਾਲ ਉਠਾਏ। ਇਸ ਮੌਕੇ ਉਹਨਾਂ ਆਪਣੀ ਪਾਰਟੀ ਦੇ ਚੋਣ ਮੈਨੀਫੈਸਟੋ ਨੂੰ ਲੀਗਲ ਬਣਾਉਣ ਲਈ ਚੋਣ ਕਮਿਸ਼ਨ ਕੋਲ ਆਪਣਾ ਐਫ਼ੀਡੇਵਿਟ ਦੇਣ ਦੀ ਗੱਲ ਵੀ ਕਹੀ। ਇਸ ਮੌਕੇ ਉਹਨਾ ਪ੍ਰੋਫੈਸਰ ਸਾਧੂ ਸਿੰਘ ਦੇ ਇਕ ਨਿਜੀ ਟੀਵੀ ਚੈਨਲ ਵਲੋਂ ਚਲਾਏ ਗਏ ਸਟਿੰਗ ਬਾਰੇ ਕਿਹਾ ਕਿ ਹੁਣ ਪਤਾ ਲੱਗ ਗਿਆ ਕਿ ਇਮਾਨਦਾਰ ਕਹਾਉਣ ਵਾਲਿਆਂ ਦੀ ਅਸਲ ਸਚਾਈ ਕੀ ਹੈ।ਭਗਵੰਤ ਮਾਨ ਵਲੋਂ ਲਗਾਏ ਗਏ ਇਲਜਾਮ ਕਿ ਸੁਖਪਾਲ ਸਿੰਘ ਖਹਿਰਾ ਹਰਸਿਮਰਤ ਬਾਦਲ ਨੂੰ ਫਾਇਦਾ ਦੇਣ ਲਈ ਬਠਿੰਡਾ ਤੋ ਚੋਣ ਲੜ ਰਹੇ ਹਨ ਦੇ ਜਵਾਬ ਵਿਚ ਕਿਹਾ ਕਿ ਉਹ ਸਰਮਾਏਦਾਰ ਲੋਕਾਂ ਨੂੰ ਹਰਾਉਣ ਲਈ ਬਠਿੰਡਾ ਤੋ ਚੋਣ ਲੜ ਰਹੇ ਹਨ। ਉਹਨਾਂ ਭਗਵੰਤ ਮਾਨ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜਦੋ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਗਵੰਤ ਮਾਨ ਜਲਾਲਾਬਾਦ ਤੋਂ ਸੁਖਬੀਰ ਬਾਦਲ ਦੇ ਖਿਲਾਫ ਚੋਣ ਲੜੇ ਸਨ ਤਾਂ ਕੀ ਉਹ ਸੁਖਬੀਰ ਬਾਦਲ ਦੀ ਮਦਦ ਕਰਨ ਲਈ ਲੜੇ ਸਨ।

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.