ETV Bharat / state

ਕਾਂਗਰਸੀ ਵਰਕਰ ਦੀ ਕੁੱਟਮਾਰ ਮਾਮਲੇ ’ਚ ਖਹਿਰਾ ਦੀ ਭਗਵੰਤ ਮਾਨ ਸਰਕਾਰ ਨੂੰ ਚਿਤਾਵਨੀ ! - ਰੰਜਿਸ਼ ਦੇ ਚੱਲਦੇ ਕਾਂਗਰਸੀ ਵਰਕਰ ਦੀ ਹੋਈ ਕੁੱਟਮਾਰ

ਫਿਰੋਜ਼ਪੁਰ ਦੇ ਪਿੰਡ ਕੱਸੋਆਣਾ ਦੇ ਇਕਬਾਲ ਸਿੰਘ ਦੀ ਕੁੱਟਮਾਰ ਦਾ ਮਾਮਲਾ ਭਖਦਾ ਜਾ ਰਿਹਾ ਹੈ। ਫਰੀਦਕੋਟ ਵਿਖੇ ਹਸਪਤਾਲ ਵਿੱਚ ਦਾਖਲ ਪੀੜਤ ਦਾ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਤੇ ਕੁਲਬੀਰਾ ਜ਼ੀਰਾ ਵੱਲੋਂ ਹਾਲ ਜਾਣਿਆ ਗਿਆ ਹੈ। ਇਸ ਮੌਕੇ ਖਹਿਰਾ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਕਾਰਵਾਈ ਨਾ ਹੋਈ ਤਾਂ ਉਹ ਮਸਲੇ ਨੂੰ ਵਿਧਾਨਸਭਾ ’ਚ ਉਠਾਉਣਗੇ।

Sukhpal Khaira and Kulbir Zira went to Faridkot hospital to know the condition of the beaten Congress worker
ਫਿਰੋਜ਼ਪੁਰ ਦੇ ਪਿੰਡ ਕੱਸੋਆਣਾ ਦੇ ਇਕਬਾਲ ਸਿੰਘ ਦੀ ਕੁੱਟਮਾਰ ਦਾ ਮਾਮਲਾ ਭਖਿਆ
author img

By

Published : Mar 20, 2022, 8:35 PM IST

ਫਰੀਦਕੋਟ: ਬੀਤੇ ਦਿਨੀਂ ਕਥਿਤ ਚੋਣਾਂ ਦੇ ਮਾਹੌਲ ’ਚ ਰੰਜਿਸ਼ ਦੇ ਚੱਲਦੇ ਕਾਂਗਰਸੀ ਵਰਕਰ ਦੀ ਹੋਈ ਕੁੱਟਮਾਰ ਦਾ ਮਾਮਲਾ (beaten Congress worker) ਤੂਲ ਫੜ੍ਹਦਾ ਜਾ ਰਿਹਾ ਹੈ ਜਿਥੇ ਪੀੜਤ ਪਰਿਵਾਰ ਵੱਲੋਂ ਆਮ ਆਦਮੀਂ ਪਾਰਟੀ ਦੇ ਵਰਕਰਾਂ ’ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਗਏ ਹਨ ਉਥੇ ਹੀ ਫਿਰੋਜ਼ਪੁਰ ਪੁਲਿਸ ’ਤੇ ਵੀ ਕਾਰਵਾਈ ਨਾ ਕਰਨ ਨੂੰ ਲੈ ਕੇ ਸਵਾਲ ਉੱਠਾਏ ਜਾ ਰਹੇ ਹਨ।

ਪੀੜਤ ਨੌਜਵਾਨ ਦਾ ਹਾਲ ਜਾਨਣ ਲਈ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸਾਬਕਾ ਐਮਐਲਏ ਕੁਲਬੀਰ ਸਿੰਘ ਜੀਰਾ ਪਹੁੰਚੇ। ਇਸ ਮੌਕੇ ਗੱਲਬਾਤ ਕਰਦਿਆਂ ਜਿੱਥੇ ਪੀੜਤ ਪਰਿਵਾਰ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੁੱਟਮਾਰ ਕੀਤੇ ਜਾਣ ਦੀ ਗੱਲ ਆਖੀ ਉਥੇ ਹੀ ਉਨ੍ਹਾਂ ਫਿਰੋਜ਼ਪੁਰ ਪੁਲਿਸ ’ਤੇ ਕਈ ਦਿਨ ਬੀਤ ਜਾਣ ਬਾਅਦ ਵੀ ਕੋਈ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ।

ਫਿਰੋਜ਼ਪੁਰ ਦੇ ਪਿੰਡ ਕੱਸੋਆਣਾ ਦੇ ਇਕਬਾਲ ਸਿੰਘ ਦੀ ਕੁੱਟਮਾਰ ਦਾ ਮਾਮਲਾ ਭਖਿਆ

ਹਾਲ ਚਾਲ ਜਾਨਣ ਪਹੁੰਚੇ ਸੁਖਪਾਲ ਖਹਿਰਾ ਨੇ ਕਿਹਾ ਕਿ ਚੋਣਾਂ ਦੀ ਰੰਜਿਸ਼ ਦੇ ਚੱਲਦੇ ਕਾਂਗਰਸ ਪਾਰਟੀ ਦੇ ਦਲਿਤ ਵਰਕਰ ਇਕਬਾਲ ਸਿੰਘ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਗਈ ਸੀ ਪਰ ਅੱਜ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਜਿਹੜੀ ਪਾਰਟੀ ਪਹਿਲੀਆਂ ਸਰਕਾਰਾਂ ਵੇਲੇ ਕਾਨੂੰਨੀ ਵਿਵਸਥਾ ਨੂੰ ਲੈ ਕੇ ਸਵਾਲ ਉਠਾਉਂਦੀ ਸੀ ਉਸੇ ਪਾਰਟੀ ਦੇ ਰਾਜ ਵਿੱਚ ਗਰੀਬਾਂ ਉਪਰ ਤਸ਼ੱਦਦ ਹੋ ਰਿਹਾ ਅਤੇ ਕਰੀਬ 12 ਦਿਨ ਬੀਤ ਜਾਣ ਬਾਅਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ 24 ਘੰਟਿਆ ਦੇ ਅੰਦਰ ਅੰਦਰ ਪੁਲਿਸ ਨੇ ਮੁਲਜ਼ਮਾਂ ਨੂੰ ਨਾ ਫੜ੍ਹਿਆ ਤਾਂ ਉਹ ਇਸ ਮੁੱਦੇ ਨੂੰ ਪੰਜਾਬ ਵਿਧਾਨ ਸਭਾ ਵਿੱਚ ਉਠਾਉਣਗੇ। ਇਸ ਦੌਰਾਨ ਕੁਲਬੀਰ ਜ਼ੀਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਵੱਲੋਂ ਸ਼ਰੇਆਮ ਅਫਸਰਾਂ ਨੂੰ ਧਮਕਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਆਮ ਆਦਮੀਂ ਪਾਰਟੀ ਵੱਲੋਂ ਕੀਤੀ ਗਈ ਗੁੰਡਾਗਰਦੀ ਦੀ ਬਦੌਲਤ ਸਾਡਾ ਵਰਕਰ ਇਕਬਾਲ ਸਿੰਘ ਜਿੰਦਗੀ ’ਤੇ ਮੌਤ ਦੀ ਲੜਾਈ ਲੜ ਰਿਹਾ।

ਇਹ ਵੀ ਪੜ੍ਹੋ: ਅੰਬਾਲਾ-ਚੰਡੀਗੜ੍ਹ ਹਾਈਵੇਅ ਨੇੜੇ 3 ਜ਼ਿੰਦਾ ਹੈਂਡ ਗ੍ਰੇਨੇਡ ਅਤੇ ਇਕ IED ਬਰਾਮਦ

ETV Bharat Logo

Copyright © 2025 Ushodaya Enterprises Pvt. Ltd., All Rights Reserved.