ਫਰੀਦਕੋਟ: ਸਾਲ 2015 ਵਿੱਚ ਵਾਪਰੇ ਕੋਟਕਪੂਰਾ ਗੋਲੀਕਾਂਡ ਨਾਲ ਸੰਬੰਧਿਤ 2 ਵੱਖ-ਵੱਖ ਮੁਕੱਦਮਿਆਂ ਵਿੱਚ ਏਡੀਜੀਪੀ ਐੱਲਕੇ ਯਾਦਵ ਦੀ ਅਗਵਾਈ ਵਾਲੀ ਵਿਸੇਸ ਜਾਂਚ ਟੀਮ ਵੱਲੋਂ ਅੱਜ ਜਸਟਿਸ ਅਜੈਪਾਲ ਸਿੰਘ ਜੇਐੱਮਆਈਸੀ ਫਰੀਦਕੋਟ ਦੀ ਅਦਾਲਤ ਵਿਚ ਮੁਕੱਦਮਾਂ ਨੰਬਰ 192/2015 ਅਤੇ ਮੁਕੱਦਮਾਂ ਨੰਬਰ 129/2018 ਥਾਣਾ ਸਿਟੀ ਕੋਟਕਪੂਰਾ ਵਿੱਚ ਤੀਸਰਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਹੈ।
7000 ਪੰਨਿਆਂ ਦਾ ਚਲਾਨ ਕੀਤਾ ਸੀ ਪੇਸ਼ : ਜਾਣਕਾਰੀ ਮੁਤਾਬਿਕ ਮਾਣਯੋਗ ਅਦਾਲਤ ਵਿਚ ਐਸਆਈਟੀ ਵੱਲੋਂ ਕੁੱਲ 2502 ਪੰਨਿਆ ਦਾ ਸਪਲੀਮੈਂਟਰੀ ਚਲਾਨ ਦਾਖਲ ਕੀਤਾ ਗਿਆ, ਜਿਸ ਵਿਚ 56 ਪੰਨਿਆ ਦੀ ਚਾਰਜ ਸ਼ੀਟ ਅਤੇ 2446 ਪੰਨਿਆਂ ਦੇ ਹੋਰ ਜ਼ਰੂਰੀ ਦਸਤਾਵੇਜ ਸ਼ਾਮਲ ਸਨ। ਜਿਕਰਯੋਗ ਹੈ ਕਿ ਵਿਸ਼ੇਸ ਜਾਂਚ ਟੀਮ ਵੱਲੋਂ ਕੋਟਕਪੂਰਾ ਗੋਲੀਕਾਂਡ ਮਾਮਲਿਆਂ ਵਿੱਚ 24 ਫਰਵਰੀ 2023 ਨੂੰ ਕਰੀਬ 7000 ਪੰਨਿਆ ਦਾ ਚਲਾਨ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।
ਇਹ ਮੁਲਜ਼ਮ ਹੋਏ ਸੀ ਨਾਮਜ਼ਦ : ਇਸ ਚਲਾਨ ਵਿੱਚ ਵਿਸ਼ੇਸ ਜਾਂਚ ਟੀਮ ਵੱਲੋਂ ਤਤਕਾਲੀ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਤਤਕਾਲੀ ਪੰਜਾਬ ਪੁਲਿਸ ਮੁੱਖੀ ਸੁਮੇਧ ਸਿੰਘ ਸੈਣੀ, ਸਾਬਕਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਡੀਆਈਜੀ ਅਮਰ ਸਿੰਘ ਚਹਿਲ, ਤਤਕਾਲੀ ਐੱਸਐੱਸਪੀ ਮੋਗਾ ਚਰਨਜੀਤ ਸ਼ਰਮਾਂ, ਤਤਕਾਲੀ ਐੱਸਐੱਸਪੀ ਫਰੀਦਕੋਟ ਸੁਮਿੰਦਰ ਸਿੰਘ ਮਾਨ ਅਤੇ ਉਸ ਵੇਲੇ ਦੇ ਐੱਸਐੱਚਓ ਥਾਨਾ ਸਿਟੀ ਕੋਟਕਪੂਰਾ ਗੁਰਦੀਪ ਸਿੰਘ ਪੰਧੇਰ ਨੂੰ ਦੋਸ਼ੀਆਂ ਵਜੋਂ ਨਾਮਜਦ ਕੀਤਾ ਗਿਆ ਸੀ।
- Cremation of Giani Jagtar Singh: ਪੰਜ ਤੱਤਾਂ 'ਚ ਵਿਲੀਨ ਹੋਏ ਸਾਬਕਾ ਹੈੱਡ ਗ੍ਰੰਥੀ ਜਗਤਾਰ ਸਿੰਘ, ਸ਼ਖ਼ਸੀਅਤਾਂ ਨੇ ਅੰਤਿਮ ਅਰਦਾਸ 'ਚ ਕੀਤੀ ਸ਼ਮੂਲੀਅਤ
- Funeral of Head Granthi Giani Jagtar Singh: ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੇ ਅੰਤਿਮ ਸਸਕਾਰ ਮੌਕੇ ਇਨ੍ਹਾਂ ਸਖਸ਼ੀਅਤਾਂ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ
- Patient Died In Civil Hospital : ਲੁਧਿਆਣਾ ਦੇ ਸਿਵਲ ਹਸਪਤਾਲ ’ਚ ਡਾਕਟਰਾਂ ਦੀ ਲਾਪਰਵਾਹੀ ਨੇ ਲੈ ਲਈ ਮਰੀਜ਼ ਦੀ ਜਾਨ!, ਦੇਖੋ ਹਸਪਤਾਲ ਦੀ ਨਰਸ ਦੇ ਬੇਤੁਕੇ ਜਵਾਬ
ਇਸ ਤੋਂ ਬਾਅਦ ਵਿਸ਼ੇਸ ਜਾਂਚ ਟੀਮ ਵੱਲੋਂ 25 ਅਪ੍ਰੈਲ 2023 ਨੂੰ ਕਰੀਬ 2400 ਪੰਨਿਆ ਦਾ ਦੂਸਰਾ ਸਪਲੀਮੈਂਟਰੀ ਚਲਾਨ ਫਰੀਦਕੋਟ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਹਨਾਂ ਮਾਮਲਿਆ ਵਿਚ ਮੁੱਖ ਦੋਸ਼ੀ ਐਲਾਨੇ ਗਏ ਪਰਕਾਸ਼ ਸਿੰਘ ਬਾਦਲ ਦਾ ਦਿਹਾਂਤ ਹੋ ਚੁੱਕਾ ਹੈ ਜਦੋਂ ਕਿ ਬਾਕੀ ਨਾਮਜ਼ਦ ਜ਼ਮਾਨਤ ਉੱਤੇ ਬਾਹਰ ਹਨ