ETV Bharat / state

550ਵਾਂ ਪ੍ਰਕਾਸ਼ ਪੁਰਬ: ਸਿੱਖ ਫੁੱਟਬਾਲ ਕੱਪ 2019 ਦੀਆਂ ਤਿਆਰੀਆਂ ਜ਼ੋਰਾਂ 'ਤੇ - punjab news update

ਖ਼ਾਲਸਾ ਫੁੱਟਬਾਲ ਕਲੱਬ ਵੱਲੋਂ ਕਰਵਾਏ ਜਾ ਰਹੇ ਪਹਿਲੇ ਸਿੱਖ ਫੁੱਟਬਾਲ ਕੱਪ-2019 ਲਈ ਜ਼ਿਲ੍ਹਾ ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਦੀਆਂ ਨਵੀਂਆਂ ਬਣੀਆਂ ਕੇਸਧਾਰੀ (ਸਾਬਤ-ਸੂਰਤ) ਫੁੱਟਬਾਲ ਟੀਮਾਂ ਵਿਚਾਲੇ ਅਭਿਆਸ ਮੈਚ ਹੋਇਆ।

ਫ਼ੋਟੋ
author img

By

Published : Nov 4, 2019, 1:13 PM IST

ਫ਼ਰੀਦਕੋਟ: ਖ਼ਾਲਸਾ ਫੁੱਟਬਾਲ ਕਲੱਬ ਅਤੇ ਗਲੋਬਲ ਫਾਉਂਡੇਸ਼ਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 23 ਨਵੰਬਰ ਤੋਂ ਪਹਿਲੀ ਵਾਰ ਹੋਣ ਜਾ ਰਹੇ "ਸਿੱਖ ਫੁਟਬਾਲ ਕੱਪ 2019" ਦੀਆਂ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਇਸ ਦੇ ਚਲਦੇ ਵੱਖ-ਵੱਖ ਜ਼ਿਲ੍ਹਿਆਂ ਅੰਦਰ ਸਾਬਤ ਸੂਰਤ ਗੁਰਸਿੱਖ ਨੌਜਵਾਨ ਖਿਡਾਰੀਆਂ ਦੀਆਂ ਟੀਮਾਂ ਤਿਆਰ ਕੀਤੀਆਂ ਗਈਆਂ ਹਨ।

ਵੇਖੋ ਵੀਡੀਓ

ਉੱਥੇ ਹੀ, 2-2 ਜ਼ਿਲ੍ਹਿਆਂ ਦੀਆਂ ਟੀਮਾਂ ਵਿਚਾਲੇ ਅਭਿਆਸ ਮੈਚ ਵੀ ਸ਼ੁਰੂ ਕੀਤੇ ਗਏ ਹਨ ਜਿਸ ਦੇ ਤਹਿਤ ਫ਼ਰੀਦਕੋਟ ਵਿੱਚ ਫ਼ਰੀਦਕੋਟ ਅਤੇ ਫਿਰੋਜ਼ਪੁਰ ਦੀਆਂ ਟੀਮਾਂ ਦਾ ਅਭਿਆਸ ਮੈਚ ਕਰਵਾਇਆ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਖ਼ਿਡਾਰੀਆਂ ਨੇ ਕਿਹਾ ਕਿ ਖ਼ਾਲਸਾ ਫੁੱਟਬਾਲ ਕਲੱਬ ਅਤੇ ਗਲੋਬਲ ਸਿੱਖ ਫਾਉਂਡੇਸ਼ਨ ਵਲੋਂ ਜੋ ਗੁਰਸਿੱਖ ਨੌਜਵਾਨ ਖਿਡਾਰੀਆਂ ਦੀਆਂ ਨਵੇਕਲੀਆਂ ਟੀਮਾਂ ਬਣਾ ਕੇ ਪਹਿਲੀ ਵਾਰ "ਸਿੱਖ ਫੁੱਟਬਾਲ ਕੱਪ" ਕਰਵਾਇਆ ਜਾ ਰਿਹਾ ਇਹ ਬਹੁਤ ਵਧੀਆ ਉਪਰਾਲਾ ਹੈ। ਇਸ ਨਾਲ ਜਿੱਥੇ ਨੌਜਵਾਨ ਖੇਡਾਂ ਪ੍ਰਤੀ ਉਤਸ਼ਾਹਿਤ ਹੋਣਗੇ, ਉਸ ਦੇ ਨਾਲ ਹੀ ਸਿੱਖੀ ਸਰੂਪ ਨਾਲ ਵੀ ਜੁੜਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਵੀ ਹੈ ਅਤੇ ਮਾਣ ਵੀ ਹੈ ਕਿ ਉਹ ਇਸ ਫੁੱਟਬਾਲ ਕੱਪ ਵਿਚ ਹਿੱਸਾ ਲੈ ਰਹੇ ਹਨ।

ਇਸ ਮੌਕੇ ਗੱਲਬਾਤ ਕਰਦਿਆਂ ਫੁੱਟਬਾਲ ਕਲੱਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਖ਼ਾਲਸਾ ਫੁੱਟਬਾਲ ਕਲੱਬ ਅਤੇ ਗਲੋਬਲ ਸਿੱਖ ਫਾਉਂਡੇਸ਼ਨ ਵਲੋਂ ਪਹਿਲੀ ਵਾਰ ਸਾਬਤ ਸੂਰਤ ਗੁਰਸਿੱਖ ਖ਼ਿਡਾਰੀਆਂ ਦੀਆਂ ਟੀਮਾਂ ਦਾ ਫੁੱਟਬਾਲ ਕੱਪ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪੰਜਾਬ ਦੇ ਸਾਰਿਆਂ ਜ਼ਿਲ੍ਹਿਆਂ ਦੇ ਗੁਰਸਿੱਖ ਖ਼ਿਡਾਰੀਆਂ ਦੀਆਂ ਫੁੱਟਬਾਲ ਟੀਮਾਂ ਭਾਗ ਲੈਣਗੀਆਂ। ਇਸ ਫੁੱਟਬਾਲ ਕੱਪ ਦੀ ਸ਼ੁਰੂਆਤ 23 ਨਵੰਬਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹੋਵੇਗੀ ਅਤੇ ਸਮਾਪਤੀ ਮੋਹਾਲੀ ਵਿਖੇ ਹੋਵੇਗੀ।

ਇਹ ਵੀ ਪੜ੍ਹੋ: ਕੌਮਾਂਤਰੀ ਨਗਰ ਕੀਰਤਨ ਅੱਜ ਜਲੰਧਰ ਵਿੱਚ, ਅਗਲੇ ਪੜਾਅ ਲਈ ਰਾਤ ਨੂੰ ਹੋਵੇਗਾ ਰਵਾਨਾ

ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਕਰਵਾਉਣ ਦਾ ਮਕਸਦ ਸਿਰਫ਼ ਇਹੀ ਹੈ ਕਿ ਸਿੱਖੀ ਸਰੂਪ ਤੋਂ ਵਾਂਝੇ ਹੋ ਚੁਕੇ ਨੌਜਵਾਨਾਂ ਨੂੰ ਸਿੱਖੀ ਸਰੂਪ ਨਾਲ ਜੋੜਿਆ ਜਾਵੇ ਅਤੇ ਖੇਡਾਂ ਵਿਚ ਉਨ੍ਹਾਂ ਦੀ ਦਿਲਚਸਪੀ ਬਣਾਉਣ ਲਈ ਉਨ੍ਹਾਂ ਨੂੰ ਰਾਹ ਦਿਖਾਇਆਂ ਜਾਵੇ। ਉਨ੍ਹਾਂ ਕਿਹਾ ਕਿ ਇਸੇ ਤਹਿਤ ਫ਼ਰੀਦਕੋਟ ਵਿੱਚ ਫ਼ਰੀਦਕੋਟ ਅਤੇ ਫਿਰੋਜ਼ਪੁਰ ਦੇ ਖਿਡਾਰੀਆਂ ਦੀਆਂ ਟੀਮਾਂ ਵਿਚ ਵੀ ਅਭਿਆਸ ਮੈਚ ਕਰਵਾਇਆ ਜਾ ਰਿਹਾ ਜਿਸ ਵਿੱਚ ਗੁਰਸਿਖ ਖਿਡਾਰੀਆਂ ਵਲੋਂ ਹਿਸਾ ਲਿਆ ਗਿਆ ਅਤੇ ਸਭ ਵਿਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ।

Intro:ਖਾਲਸਾ ਫੁੱਟਬਾਲ ਕਲੱਬ’ ਵੱਲੋਂ ਕਰਵਾਏ ਜਾ ਰਹੇ ਪਹਿਲੇ “ਸਿੱਖ ਫੁੱਟਬਾਲ ਕੱਪ-2019” ਲਈ
ਜਿਲਾ ਫਰੀਦਕੋਟ ਅਤੇ ਜਿਲਾ ਫ਼ਿਰੋਜ਼ਪੁਰ ਦੀਆਂ ਨਵੀਂਆਂ ਬਣੀਆਂ ਕੇਸਾਧਾਰੀ (ਸਾਬਤ-ਸੂਰਤ) ਫੁੱਟਬਾਲ ਟੀਮਾਂ ਵਿਚਾਲੇ ਹੋਇਆ ਅਭਿਆਸ ਮੈਚ,Body:‘

ਐਂਕਰ
ਖਾਲਸਾ ਫੁੱਟਬਾਲ ਕਲੱਬ ਅਤੇ ਗਲੋਬਲ ਫਾਉਂਡੇਸ਼ਨ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 23 ਨਵੰਬਰ ਤੋਂ ਪਹਿਲੀ ਵਾਰ ਹੋਣ ਜ਼ਾ ਰਹੇ "ਸਿੱਖ ਫੁਟਬਾਲ ਕੱਪ 2019" ਦੀਆਂ ਤਿਆਰੀਆਂ ਬੜੇ ਜੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਚਲਦੇ ਵੱਖ ਵੱਖ ਜਿਲਿਆਂ ਅੰਦਰ ਸਾਬਤ ਸੂਰਤ ਗੁਰਸਿਖ ਨੌਜਵਾਨ ਖਿਡਾਰੀਆਂ ਦੀਆਂ ਟੀਮਾਂ ਤਿਆਰ ਕੀਤੀਆਂ ਗਈਆਂ ਹਨ ਉਥੇ ਹੀ ਦੋ ਦੋ ਜ਼ਿਲ੍ਹਿਆਂ ਦੀਆਂ ਟੀਮਾਂ ਦੇ ਪ੍ਰੈਕਟਿਸ ਮੈਚ ਸ਼ੁਰੂ ਕੀਤੇ ਗਏ ਹਨ ਜਿਸ ਤਹਿਤ ਫਰੀਦਕੋਟ ਵਿਚ ਫਰੀਦਕੋਟ ਅਤੇ ਫਿਰੋਜ਼ਪੁਰ ਦੀਆਂ ਟੀਮਾਂ ਦਾ ਪ੍ਰੈਕਟਿਸ ਮੈਚ ਕਰਵਾਇਆ ਗਿਆ।

ਵੀ ਓ 1
ਇਸ ਮੌਕੇ ਗੱਲਬਾਤ ਕਰਦਿਆਂ ਖਿਡਾਰੀਆਂ ਨੇ ਕਿਹਾ ਕਿ ਖਾਲਸਾ ਫੁੱਟਬਾਲ ਕਲੱਬ ਅਤੇ ਗਲੋਬਲ ਸਿੱਖ ਫਾਉਂਡੇਸ਼ਨ ਵਲੋਂ ਜੋ ਗੁਰਸਿਖ ਨੌਜਵਾਨ ਖਿਡਾਰੀਆਂ ਦੀਆਂ ਨਵੇਕਲੀਆਂ ਟੀਮਾਂ ਬਣਾ ਕੇ ਪਹਿਲੀ ਵਾਰ "ਸਿੱਖ ਫੁੱਟਬਾਲ ਕੱਪ" ਕਰਵਾਇਆ ਜਾ ਰਿਹਾ ਇਹ ਬਹੁਤ ਵਧੀਆ ਉਪਰਾਲਾ ਹੈ ਇਸ ਨਾਲ ਜਿਥੇ ਨੌਜਵਾਨ ਖੇਡਾਂ ਪ੍ਰਤੀ ਉਤਸਾਹਿਤ ਹੋਣਗੇ ਨਾਲ ਹੀ ਸਿੱਖੀ ਸਰੂਪ ਨਾਲ ਵੀ ਜੁੜਣਗੇ।ਉਹਨਾਂ ਕਿਹਾ ਉਹਨਾਂ ਨੂੰ ਖੁਸ਼ੀ ਵੀ ਹੈ ਅਤੇ ਮਾਣ ਵੀ ਹੈ ਕਿ ਉਹ ਇਸ ਫੁੱਟਬਾਲ ਕੱਪ ਵਿਚ ਹਿੱਸਾ ਲੈ ਰਹੇ ਹਨ।
ਬਾਈਟ : ਖਿਡਾਰੀ

ਵੀ ਓ 2
ਇਸ ਮੌਕੇ ਗੱਲਬਾਤ ਕਰਦਿਆਂ ਫੁੱਟਬਾਲ ਕਲੱਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਖਾਲਸਾ ਫੁਟਬਾਲ ਕਲੱਬ ਅਤੇ ਗਲੋਬਲ ਸਿੱਖ ਫਾਉਂਡੇਸ਼ਨ ਵਲੋਂ ਪਹਿਲੀ ਵਾਰ ਸਾਬਤ ਸੂਰਤ ਗੁਰਸਿੱਖ ਖਿਡਾਰੀਆਂ ਦੀਆਂ ਟੀਮਾਂ ਦਾ ਫੁੱਟਬਾਲ ਕੱਪ ਕਰਵਾਇਆ ਜਾ ਰਿਹਾ ਜਿਸ ਵਿਚ ਪੰਜਾਬ ਦੇ ਸਾਰਿਆਂ ਜਿਲਿਆਂ ਦੀਆਂ ਗੁਰਸਿਖ ਖਿਡਾਰੀਆਂ ਦੀਆਂ ਫੁੱਟਬਾਲ ਟੀਮਾਂ ਭਾਗ ਲੈਣਗੀਆਂ ਅਤੇ ਇਸ ਫੁੱਟਬਾਲ ਕੱਪ ਦੀ ਸ਼ੁਰੂਆਤ 23 ਨਵੰਬਰ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹੋਵੇਗੀ ਅਤੇ ਸਮਾਪਤੀ ਮੋਹਾਲੀ ਵਿਖੇ ਹੋਵੇਗੀ। ਉਹਨਾਂ ਦੱਸਿਆ ਕਿ ਇਹ ਮੁਕਾਬਲੇ ਕਰਵਾਉਣ ਦਾ ਮਕਸਦ ਸਿਰਫ ਇਹੀ ਹੈ ਕਿ ਸਿੱਖੀ ਸਰੂਪ ਤੋਂ ਵਾਂਝੇ ਹੋ ਚੁਕੇ ਨੌਜਵਾਨਾਂ ਨੂੰ ਸਿੱਖੀ ਸਰੂਪ ਨਾਲ ਜੋੜਿਆ ਜਾਵੇ ਅਤੇ ਖੇਡਾਂ ਵਿਚ ਉਹਨਾਂ ਦੀ ਦਿਲਚਸਪੀ ਬਣਾਉਣ ਲਈ ਉਹਨਾਂ ਨੂੰ ਰਾਹ ਦਿਖਾਇਆਂ ਜਾਵੇ। ਉਹਨਾਂ ਕਿਹਾ ਕਿ ਇਸੇ ਤਹਿਤ ਫਰੀਦਕੋਟ ਵਿਚ ਫਰੀਦਕੋਟ ਅਤੇ ਫਿਰੋਜ਼ਪੁਰ ਦੇ ਖਿਡਾਰੀਆਂ ਦੀਆਂ ਟੀਮਾਂ ਵਿਚ ਪ੍ਰੈਕਟਿਸ ਮੈਚ ਕਰਵਾਇਆ ਜਾ ਰਿਹਾ ਜਿਸ ਵਿਚ ਗੁਰਸਿਖ ਖਿਡਾਰੀਆਂ ਵਲੋਂ ਹਿਸਾ ਲਿਆ ਗਿਆ ਅਤੇ ਸਭ ਵਿਚ ਉਤਸਾਹ ਹੈ ।
ਬਾਈਟਾਂ: ਪ੍ਰਬੰਧਕConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.