ਫ਼ਰੀਦਕੋਟ: ਚੀਨ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ 2023 ਵਿੱਚ ਰਾਈਫਲ ਸ਼ੂਟਿੰਗ ਈਵੈਂਟ (Rifle shooting event) ਵਿੱਚ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੀ ਫਰੀਦਕੋਟ ਦੀ ਧੀ ਸਿਫ਼ਤ ਕੌਰ ਸਮਰਾ ਦੇ ਘਰ ਅੱਜ ਉਸ ਦੀ ਕਾਮਯਾਬੀ ਉੱਤੇ ਵਧਾਈ ਦੇਣ ਲਈ ਵਿਸ਼ੇਸ਼ ਤੌਰ ਉੱਤੇ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਪੁੱਜੇ, ਜਿਨ੍ਹਾਂ ਵੱਲੋਂ ਸਿਫ਼ਤ ਸਮਰਾ ਨਾਲ ਮੁਲਾਕਾਤ ਕਰਕੇ ਵਧਾਈ ਦਿੱਤੀ ਗਈ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਵੀ ਵਧਾਈ ਦਿੱਤੀ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਐੱਸਐੱਸਪੀ ਹਰਜੀਤ ਸਿੰਘ ਤੋਂ ਇਲਾਵਾ ਐੱਸਐੱਸਪੀ ਅਵਨੀਤ ਕੌਰ ਵੀ ਵਿਸ਼ੇਸ਼ ਤੌਰ ਉੱਤੇ ਸਿਫਤ ਨੂੰ ਵਧਾਈ ਦੇਣ ਪੁੱਜੇ।
ਖਿਡਾਰੀਆਂ ਨੂੰ ਕਰੋੜਾਂ ਦੇ ਇਨਾਮ: ਇਸ ਮੌਕੇ ਖੇਡ ਮੰਤਰੀ ਮੀਤ ਹੇਅਰ (Sports Minister Meet Hare) ਨੇ ਦੱਸਿਆ ਕਿ ਸਿਫਤ ਨੇ ਸਿਰਫ ਫਰੀਦਕੋਟ ਦਾ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ, ਜਿਸ ਉੱਤੇ ਅੱਜ ਹਰ ਕੋਈ ਮਾਣ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਸਿਫਤ ਨੇ ਰਾਈਫਲ ਸ਼ੂਟਿੰਗ ਵਿੱਚ ਵਿਸ਼ਵ ਰਿਕਾਰਡ ਬਣਾਉਂਦਿਆਂ ਦੋ ਮੈਡਲ ਦੇਸ਼ ਦੀ ਝੋਲੀ ਪਾਏ, ਉਸੇ ਤਰ੍ਹਾਂ ਪੰਜਾਬ ਦੇ ਖਿਡਾਰੀਆਂ ਨੇ ਵੀ ਇਸ ਵਾਰ ਮੈਡਲ ਜਿੱਤਣ ਵਿੱਚ ਆਪਣਾ ਪਿਛਲਾ ਰਿਕਾਰਡ ਤੋੜਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲੀ ਵਾਰ ਖਿਡਾਰੀਆਂ ਨੂੰ ਮੁਕਾਬਲਿਆਂ ਦੀ ਤਿਆਰੀ ਲਈ ਅੱਠ-ਅੱਠ ਲੱਖ ਰੁਪਏ ਦਿੱਤੇ ਸਨ ਅਤੇ ਹੁਣ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਇੱਕ-ਇੱਕ ਕਰੋੜ ਰੁਪਏ ਅਤੇ ਸਿਲਵਰ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ 75 ਲੱਖ ਰੁਪਏ ਇਨਾਮ ਦੀ ਰਾਸ਼ੀ ਦੇ ਤੌਰ ਉੱਤੇ ਦਿੱਤੇ ਜਾਣਗੇ। ਇਸੇ ਸਕੀਮ ਤਹਿਤ ਸਿਫਤ ਕੌਰ ਸਮਰਾ ਨੂੰ ਦੋ ਮੈਡਲ ਜਿੱਤਣ ਕਾਰਨ ਪੌਣੇ ਦੋ ਕਰੋੜ ਰੁਪਏ ਇਨਾਮੀ ਰਾਸ਼ੀ ਦਿੱਤੀ ਜਵੇਗੀ।
- World Cup 2023: ਤਾਲਿਬਾਨ ਨੇ ਲਖਨਊ ਦੇ ਏਕਾਨਾ ਮੈਦਾਨ ਨੂੰ ਬਣਾ ਦਿੱਤਾ ਅਫ਼ਗਾਨਿਸਤਾਨ ਦਾ ਸਭ ਤੋਂ ਪਸੰਦੀਦਾ, ਭਾਰਤ ਤੋਂ ਵੀ ਵੱਧ ਖੇਡੇ ਨੇ ਮੈਚ
- Asian Games 2023: ਭਾਰਤ ਦੇ ਨਾਮ ਇੱਕ ਹੋਰ ਗੋਲਡ ਮੈਡਲ, ਜੋਤੀ ਵੇਨਮ ਨੇ ਤੀਰਅੰਦਾਜ਼ੀ ਕੰਪਾਊਂਡ ਮਹਿਲਾ ਵਿਅਕਤੀਗਤ ਮੁਕਾਬਲੇ 'ਚ ਸੋਨ ਤਗ਼ਮਾ ਜਿੱਤਿਆ
- World Cup 2023: ਤਾਲਿਬਾਨ ਨੇ ਲਖਨਊ ਦੇ ਏਕਾਨਾ ਮੈਦਾਨ ਨੂੰ ਬਣਾ ਦਿੱਤਾ ਅਫ਼ਗਾਨਿਸਤਾਨ ਦਾ ਸਭ ਤੋਂ ਪਸੰਦੀਦਾ, ਭਾਰਤ ਤੋਂ ਵੀ ਵੱਧ ਖੇਡੇ ਨੇ ਮੈਚ
ਸਿਫ਼ਤ ਕੌਰ ਨੇ ਕੀਤਾ ਸਭ ਦਾ ਧੰਨਵਾਦ: ਇਸ ਮੌਕੇ ਸਿਫਤ ਸਮਰਾ ਨੇ ਵੀ ਖੁਸ਼ੀ ਜਾਹਿਰ ਕਰਦੇ ਕਿਹਾ ਕਿ ਉਸ ਦੀ ਜਿੱਤ ਉੱਤੇ ਜੋ ਮਾਣ ਸਤਿਕਾਰ ਮਿਲ ਰਿਹਾ ਉਸ ਨੂੰ ਲੈਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਹੋਇਆ ਹੈ ਕਿ ਮੇਰੀ ਜਿੱਤ ਵੇਲੇ ਖੁਦ ਖੇਡ ਮੰਤਰੀ ਪੰਜਾਬ (Sports Minister Punjab) ਵਧਾਈ ਦੇਣ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਅਗਲੇ ਮੁਕਾਬਲਿਆਂ ਲਈ ਵੀ ਉਸਦੀ ਤਿਆਰੀ ਜਾਰੀ ਹੈ ਅਤੇ ਉਸਦਾ ਨਿਸ਼ਾਨਾ ਦੇਸ਼ ਲਈ ਫਿਰ ਤੋਂ ਗੋਲਡ ਮੈਡਲ ਹਾਸਿਲ ਕਰਨਾ ਹੈ।