ਫਰੀਦਕੋਟ: ਸ਼ੇਖ ਫਰੀਦ ਆਗਮਨ ਪੁਰਬ ਦੇ ਅੱਜ 22 ਸਤੰਬਰ ਨੂੰ ਚੌਥੇ ਦਿਨ ਸੂਫ਼ੀਆਨਾ ਏ ਸ਼ਾਮ ਦਾ ਆਯੋਜਨ ਕੀਤਾ ਜਾਣਾ ਹੈ। ਜਿਸ ਵਿਚ ਸੂਫੀ ਗਾਇਕ ਸਤਿੰਦਰ ਸਰਤਾਜ ਵੱਲੋਂ ਲਾਈਵ ਪਰਫਾਰਮੈਂਸ ਦਿੱਤੀ ਜਾਣੀ ਹੈ। ਪਰ ਸਰਤਾਜ ਦੀ ਆਮਦ ਤੋਂ ਪਹਿਲਾਂ ਹੀ ਪ੍ਰਸ਼ਾਸ਼ਨ ਵੱਲੋਂ ਪੂਰੇ ਮੇਲੇ ਨੂੰ ਬੰਦ ਕਰ ਆਮ ਪਬਲਿਕ ਦੀ ਐਂਟਰੀ ਮੇਲਾ ਗਰਾਉਂਡ ਵਿਚ ਬੰਦ ਕਰ ਦਿੱਤੀ ਗਈ ਅਤੇ ਪੁਲਿਸ ਵਲੋਂ ਬਾਹਰ ਗੇਟ ਤੇ ਅਨਾਉਂਸ ਕੀਤਾ ਗਿਆ ਕਿ ਸਿਰਫ vvip ਕਾਰਡ ਹੋਲਡਰ ਹੀ ਮੇਲਾ ਗਰਾਉਂਡ ਅੰਦਰ ਜਾ ਸਕਣਗੇ।
ਜਿਸ ਤੋਂ ਬਾਅਦ ਆਮ ਪਬਲਿਕ ਵੱਲੋਂ ਇਸ ਦਾ ਹਲਕਾ ਵਿਰੋਧ ਵੀ ਕੀਤਾ ਗਿਆ। ਮੇਲਾ ਵੇਖਣ ਆਏ ਲੋਕਾਂ ਨੇ ਕਿਹਾ ਕਿ ਇਹ ਮੇਲਾ ਸਿਰਫ vip ਲੋਕਾਂ ਦਾ ਮੇਲਾ ਬਣ ਕੇ ਰਹਿ ਗਿਆ ਹੈ, ਪ੍ਰਸ਼ਾਸ਼ਨ ਆਮ ਪਬਲਿਕ ਨਾਲ ਧੱਕਾ ਕਰ ਰਿਹਾ ਹੈ।
ਜਦੋਂ ਇਸ ਮੌਕੇ 'ਤੇ ਪਹੁੰਚੇ SPH ਫਰੀਦਕੋਟ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅੱਜ ਬਾਕੀ ਮੇਲਾ 5 ਵਜੇ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਅੱਜ ਸਿਰਫ ਸਤਿੰਦਰ ਸਰਤਾਜ ਦੀ ਨਾਈਟ ਹੀ ਹੋਣੀ ਹੈ ਅਤੇ ਇਸ ਵਿਚ ਸਿਰਫ ਲਾਲ, ਹਰਾ ਅਤੇ ਪੀਲਾ ਕਾਰਡ ਧਾਰਕਾਂ ਨੂੰ ਹੀ ਅੰਦਰ ਜਾਣ ਦੀ ਆਗਿਆ ਹੈ।
ਇਹ ਵੀ ਪੜ੍ਹੋ: ਮੀਡੀਆ ਰਿਪੋਰਟਾਂ ਝੂਠੀਆਂ, ਉਗੋਕੇ ਦੇ ਪਿਤਾ ਨੇ ਨਹੀਂ ਨਿਗਲਿਆ ਜ਼ਹਿਰ, ਗ਼ਲਤ ਦਵਾਈ ਖਾਣ ਨਾਲ ਵਿਗੜੀ ਸਿਹਤ