ਫਰੀਦਕੋਟ: ਪੰਜਾਬ ਸਰਕਾਰ ਵੱਲੋਂ ਆਏ ਦਿਨ ਹੋ ਰਹੇ ਵਾਤਵਰਨ ਪ੍ਰਦੂਸ਼ਿਤ ਅਤੇ ਵੱਧ ਰਹੀ ਗਰਮੀ ਤੋਂ ਨਿਜਾਤ ਪਾਉਣ ਲਈ ਅਤੇ ਕੁਦਰਤੀ ਆਕਸੀਜਨ ਨੂੰ ਬਹਾਲ ਰੱਖਣ ਲਈ ਪੂਰੇ ਪੰਜਾਬ ਵਿੱਚ ਵੱਡੀ ਗਿਣਤੀ ਚ ਵੱਧ ਤੋਂ ਵੱਧ ਮਿੰਨੀ ਜੰਗਲ ਲਗਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸਦੇ ਚਲਦੇ ਫਰੀਦਕੋਟ ਜਿਲ੍ਹਾ ਪ੍ਰਸਾਸ਼ਨ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਿਸ਼ਾ ਨਿਰਦੇਸ਼ ਤਹਿਤ ਮਿੰਨੀ ਜੰਗਲ ਲਗਾ ਰਿਹਾ ਹੈ।
ਦੱਸ ਦਈਏ ਕਿ ਜ਼ਿਲ੍ਹਾ ਫਰੀਦਕੋਟ ਵਿਖੇ ਪਿੰਡਾਂ,ਕਸਬਿਆਂ ਚ ਵੱਧ ਤੋਂ ਵੱਧ ਦਰੱਖਤ ਲਗਾਏ ਜਾ ਰਹੇ ਹਨ ਤੇ ਜਿਲ੍ਹਾ ਫਰੀਦਕੋਟ ਚ 50 ਦੇ ਕਰੀਬ ਮਿੰਨੀ ਜੰਗਲ ਲਗਾਉਣ ਦੀ ਤਜਵੀਜ਼ ਤਿਆਰ ਕੀਤੀ ਹੈ। ਇਸੇ ਮੁਹਿੰਮ ਤਹਿਤ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਕਲਾਂ ਦੇ ਸਰਪੰਚ ਗੁਰਸ਼ਵਿੰਦਰ ਸਿੰਘ ਨੇ ਆਪਣੀ ਨਿੱਜੀ ਜਮੀਨ ਚੋਂ 4 ਕਨਾਲ ਦੇ ਕਰੀਬ ਕੁਦਰਤ ਨੂੰ ਦਾਨ ਕਰ ਦਿੱਤੀ ਹੈ ਜਿਸ ਵਿੱਚ 610 ਦੇ ਕਰੀਬ ਵਿਰਾਸਤੀ ਬੂਟੇ ਲਗਵਾ ਕੇ ਮਿੰਨੀ ਜੰਗਲ ਤਿਆਰ ਕੀਤਾ ਜਾਵੇਗਾ। ਇਸ ਜੰਗਲ ਚ ਫਰੀਦਕੋਟ ਦੇ ਡੀਸੀ ਰੂਹੀ ਦੁੱਗ ਵਿਸ਼ੇਸ ਤੌਰ ਤੇ ਪਹੁੰਚੇ ਤੇ ਬੂਟਾ ਲਗਵਾ ਕੇ ਇਸ ਜੰਗਲ ਦੀ ਸ਼ੁਰੂਆਤ ਕੀਤੀ ਤੇ ਸਰਪੰਚ ਦਾ ਧਨਿਵਾਦ ਕੀਤਾ।
ਇਸ ਮੌਕੇ ਪੰਚਾਇਤ ਯੂਨੀਅਨ ਜਿਲ੍ਹਾ ਫਰੀਦਕੋਟ ਦੇ ਪ੍ਰਧਾਨ ਗੁਰਸ਼ਵਿੰਦਰ ਸਿੰਘ ਨੇ ਦੱਸਿਆ ਕਿ ਉਹ ਸੋਚ ਉਨ੍ਹਾਂ ਦੇ ਮਨ ਚ ਕੋਰੋਨਾ ਕਾਲ ਦੇ ਸਮੇਂ ਆਈ ਸੀ ਜਦੋ ਆਕਸੀਜਨ ਦੀ ਬਹੁਤ ਵੱਡੀ ਕਮੀ ਆ ਗਈ ਸੀ, ਉਸ ਸਮੇਂ ਹੀ ਉਸਨੇ ਸੋਚਿਆ ਸੀ ਕਿ ਉਹ ਆਪਣੀ ਜਮੀਨ ’ਚ ਵਡੀ ਗਿਣਤੀ ਚ ਵਿਰਾਸਤੀ ਦਰਖਤ ਲਗਵਾ ਕੇ ਸ਼ੁਰੂਆਤ ਕਰੇਗਾ ਤਾਂ ਉਸਨੇ 4 ਕਨਾਲ ਜ਼ਮੀਨ ਕੁਦਰਤ ਦੇ ਹਵਾਲੇ ਕਰ ਦਿੱਤੀ ਹੈ ਇਸ ਵਿਚ ਵਿਰਾਸਤੀ ਬੂਟੇ ਲਗਵਾ ਕੇ ਮਿੰਨੀ ਜੰਗਲ ਤਿਆਰ ਕੀਤਾ ਜਾਵੇਗਾ ਅਤੇ ਉਸਦੀ ਸੰਭਾਲ ਵੀ ਉਨ੍ਹਾਂ ਦੀ ਟੀਮ ਖੁਦ ਕਰੇਗੀ। ਉਨ੍ਹਾਂ ਇਸ ਮੌਕੇ ਪਹੁੰਚੇ ਡੀਸੀ ਫਰੀਦਕੋਟ ਪਿੰਡਾ ਦੇ ਸਰਪੰਚਾਂ ਲੋਕਾਂ ਦਾ ਧੰਨਵਾਦ ਕੀਤਾ ਅਤੇ ਅਜਿਹੇ ਉਪਰਾਲੇ ਕਰਨ ਦੀ ਸਭ ਨੂੰ ਅਪੀਲ ਵੀ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਰੂਹੀ ਦੁੱਗ ਨੇ ਬੂਟੇ ਲਗਵਾ ਕੇ ਸ਼ੁਰੂਆਤ ਕਰਨ ਉਪਰੰਤ ਗੱਲਬਾਤ ਕਰਦਿਆ ਕਿਹਾ ਕਿ ਸਰਕਾਰ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਹੈ ਇਸਦੇ ਜ਼ਿਲ੍ਹਾ ਪ੍ਰਸਾਸ਼ਨ ਵੱਧ ਤੋਂ ਵੱਧ ਜਿਲੇ ਚ ਮਿੰਨੀ ਜੰਗਲ ਲਗਵਾ ਰਿਹਾ ਹੈ। ਉਨ੍ਹਾਂ ਦੀ ਤਜਵੀਜ਼ 50 ਦੇ ਕਰੀਬ ਅਜਿਹੇ ਜੰਗਲ ਲਗਵਾਉਣ ਦੀ ਹੈ। ਫਰੀਦਕੋਟ ਸ਼ਹਿਰ ਦੇ ਸਭਿਆਚਾਰਕ ਕੇਂਦਰ ਤੋਂ ਇਹ ਸ਼ੁਰੂਆਤ ਕੀਤੀ ਸੀ ਲਗਾਤਾਰ ਜਾਰੀ ਹੈ। ਇਸਦੇ ਚੱਲਦੇ ਸਰਪੰਚ ਵੱਲੋ ਆਪਣੀ ਨਿੱਜੀ ਜਮੀਨ ਚ ਮਿੰਨੀ ਜੰਗਲ ਲਗਵਾ ਕੇ ਇਹ ਵੱਡਾ ਯੋਗਦਾਨ ਪਾਇਆ ਹੈ ਅਸੀਂ ਧੰਨਵਾਦੀ ਹਾਂ। ਸਾਡੀ ਅਪੀਲ ਹੈ ਕਿ ਲੋਕ ਵੱਧ ਤੋਂ ਵੱਧ ਸਹਿਯੋਗ ਦੇਣ ਅਜਿਹੇ ਮਿੰਨੀ ਜੰਗਲ ਲਗਵਾਉਣ ਤਾਂ ਜੋ ਵਾਤਵਰਨ ਨੂੰ ਬਚਾਇਆ ਜਾ ਸਕੇ।
ਇਹ ਵੀ ਪੜੋ: ਚੰਡੀਗੜ੍ਹ ਦੇ ਸੈਕਟਰ 9 ਵਿਖੇ ਸਕੂਲ ’ਚ ਡਿੱਗਿਆ ਦਰੱਖਤ, ਕਈ ਬੱਚੇ ਜ਼ਖਮੀ, 1 ਦੀ ਮੌਤ